ਨੈਸ਼ਨਲ ਡੈਸਕ- ਇਹ ਸਭ ਜਾਣਦੇ ਹਨ ਕਿ ਕੇਂਦਰੀ ਮੰਤਰੀ ਚਿਰਾਗ ਪਾਸਵਾਨ ਨੇ ਕੁਝ ਸਮਾਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਸੀ ਅਤੇ ਵਕਫ ਬਿੱਲ ਤੇ ਲੇਟਰਲ ਐਂਟਰੀ ਰੂਟ ’ਤੇ ਆਪਣੀ ਪਾਰਟੀ ਦੇ ਵਿਚਾਰ ਪ੍ਰਗਟ ਕੀਤੇ ਸਨ, ਜਿਸ ਵਿਚ ਐੱਸ. ਸੀ/ਐੱਸ. ਟੀ. ਲਈ ਰਾਖਵੇਂਕਰਨ ਦੀ ਕੋਈ ਵਿਵਸਥਾ ਨਹੀਂ ਹੈ। ਪਾਸਵਾਨ ਵੀ ਦੇਸ਼ ਭਰ ਵਿਚ ਜਾਤੀ ਮਰਦਮਸ਼ੁਮਾਰੀ ਦੀ ਮੰਗ ਦਾ ਸਮਰਥਨ ਕਰ ਰਹੇ ਸਨ।
ਪਾਸਵਾਨ ਦੀਆਂ ਟਿੱਪਣੀਆਂ ਤੋਂ ਇਹ ਅਟਕਲਾਂ ਲਗਾਈਆਂ ਜਾਣ ਲੱਗੀਆਂ ਹਨ ਕਿ ਦੋਹਾਂ ਪਾਰਟੀਆਂ ਵਿਚਾਲੇ ਸਭ ਕੁਝ ਠੀਕ ਨਹੀਂ ਹੈ। ਹੁਣ ਇਹ ਪਤਾ ਲੱਗਾ ਹੈ ਕਿ ਚਿਰਾਗ ਪਾਸਵਾਨ ਨੂੰ ਸ਼ਾਇਦ ਪਹਿਲੀ ਵਾਰ ਅਮਿਤ ਸ਼ਾਹ ਦੀ ਸਿਆਸੀ ਘੁੱਟੀ ਦਾ ਸਵਾਦ ਚੱਖਣ ਨੂੰ ਮਿਲਿਆ ਹੈ। ਸਭ ਤੋਂ ਪਹਿਲਾਂ; ਚਿਰਾਗ ਪਾਸਵਾਨ ਨੂੰ ਅਮਿਤ ਸ਼ਾਹ ਨਾਲ ਉਨ੍ਹਾਂ ਦੀ ਰਿਹਾਇਸ਼ ’ਤੇ ਮਿਲਣ ਲਈ ਕਿਹਾ ਗਿਆ ਅਤੇ ਦੂਜਾ; ਉਨ੍ਹਾਂ ਨੂੰ ਚਾਰ ਹੋਰ ਲੋਕ ਸਭਾ ਸੰਸਦ ਮੈਂਬਰਾਂ ਨਾਲ ਆਉਣ ਲਈ ਕਿਹਾ ਗਿਆ। ਆਪਣੇ ਚਾਚੇ ਪਸ਼ੂਪਤੀ ਪਾਰਸ ਨੂੰ ਹਟਾਉਣ ਤੋਂ ਬਾਅਦ 7ਵੇਂ ਅਸਮਾਨ ’ਤੇ ਪਹੁੰਚੇ ਚਿਰਾਗ ਪਾਸਵਾਨ ਨੂੰ ਗ੍ਰਹਿ ਮੰਤਰੀ ਦੇ ਦਫਤਰ ਵਿਚ ਲਿਜਾਇਆ ਗਿਆ ਪਰ ਉਨ੍ਹਾਂ ਦੇ 4 ਲੋਕ ਸਭਾ ਸੰਸਦ ਮੈਂਬਰਾਂ ਨੂੰ ਵੇਟਿੰਗ ਰੂਮ ਵਿਚ ਉਡੀਕ ਕਰਨ ਲਈ ਕਿਹਾ ਗਿਆ।
ਪਾਸਵਾਨ ਕੋਲ ਖੁਸ਼ ਹੋਣ ਦੇ ਕਾਰਨ ਸਨ ਕਿਉਂਕਿ ਉਨ੍ਹਾਂ ਨੇ 2020 ਦੀਆਂ ਬਿਹਾਰ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੂੰ 74 ਸੀਟਾਂ ਪ੍ਰਾਪਤ ਕਰਨ ਵਿਚ ਮੁੱਖ ਭੂਮਿਕਾ ਨਿਭਾਈ ਸੀ ਜਦੋਂ ਕਿ ਜਨਤਾ ਦਲ (ਯੂ) 43 ਸੀਟਾਂ ’ਤੇ ਸਿਮਟ ਗਿਆ ਸੀ। ਇਸ ਪ੍ਰਕਿਰਿਆ ਵਿਚ ਚਿਰਾਗ ਪਾਸਵਾਨ ਨੂੰ 4 ਸਾਲਾਂ ਦੇ ਅਰਸੇ ਦੌਰਾਨ ਭਾਰੀ ਨੁਕਸਾਨ ਹੋਇਆ ਕਿਉਂਕਿ ਭਾਜਪਾ ਨੂੰ ਨਿਤੀਸ਼ ਕੁਮਾਰ ਨੂੰ ਦੁਬਾਰਾ ਮੁੱਖ ਮੰਤਰੀ ਬਣਾਉਣ ਲਈ ਮਜਬੂਰ ਹੋਣਾ ਪਿਆ। ਹੁਣ ਸਾਹਮਣੇ ਆਈਆਂ ਰਿਪੋਰਟਾਂ ਅਨੁਸਾਰ ਚਿਰਾਗ ਪਾਸਵਾਨ ਨੂੰ ਤਾੜਨਾ ਕੀਤੀ ਗਈ ਅਤੇ ਕਿਹਾ ਗਿਆ ਕਿ ਕੈਬਨਿਟ ਮੰਤਰੀ ਹੋਣ ਦੇ ਨਾਤੇ ਉਹ ਆਪਣੀ ਸਰਕਾਰ ਦੀਆਂ ਨੀਤੀਆਂ ਦੀ ਜਨਤਕ ਤੌਰ ’ਤੇ ਆਲੋਚਨਾ ਨਹੀਂ ਕਰ ਸਕਦੇ। ਜੇ ਇਹ ਮੁੱਦੇ ਉਸ ਨੂੰ ਇੰਨੇ ਪਿਆਰੇ ਹਨ, ਤਾਂ ਉਹ ਸਰਕਾਰ ਛੱਡ ਸਕਦੇ ਹਨ।
ਇਕ ਸੂਖਮ ਸੁਨੇਹਾ ਇਹ ਵੀ ਦਿੱਤਾ ਗਿਆ ਸੀ ਕਿ ਉਹ ਆਪਣੇ 4 ਲੋਕ ਸਭਾ ਸੰਸਦ ਮੈਂਬਰਾਂ ਨਾਲ ਸਲਾਹ ਕਰ ਸਕਦੇ ਹਨ ਕਿਉਂਕਿ ਉਨ੍ਹਾਂ ਵਿਚੋਂ ਕੋਈ ਵੀ ਉਨ੍ਹਾਂ ਨਾਲ ਨਹੀਂ ਡੁੱਬਣਾ ਚਾਹੇਗਾ ਅਤੇ ਉਨ੍ਹਾਂ ਦੇ ਵਿਛੜੇ ਚਾਚਾ ਬੇਸਬਰੀ ਨਾਲ ਆਉਣ ਦੀ ਉਡੀਕ ਕਰ ਰਹੇ ਹਨ। ਸਦਮੇ ਵਿਚ ਆਏ ਪਾਸਵਾਨ ਨੇ ਬਾਹਰ ਉਡੀਕ ਕਰ ਰਹੇ ਟੀ. ਵੀ. ਪੱਤਰਕਾਰਾਂ ਨੂੰ ਕਿਹਾ ਕਿ ਉਹ ਇਨ੍ਹਾਂ ਮੁੱਦਿਆਂ ’ਤੇ ਸਰਕਾਰ ਦੀਆਂ ਨੀਤੀਆਂ ਦਾ ਪੂਰਾ ਸਮਰਥਨ ਕਰਦੇ ਹਨ। ਉਦੋਂ ਤੋਂ ਉਨ੍ਹਾਂ ਨੇ ਚੁੱਪ ਧਾਰ ਰੱਖੀ ਹੈ।
ਪਤਨੀ ਦਾ ਪਰਦਾ ਨਾ ਪਾਉਣਾ ਤਲਾਕ ਦਾ ਆਧਾਰ ਨਹੀਂ : ਹਾਈ ਕੋਰਟ
NEXT STORY