ਤਹਿਰਾਨ : ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ(ਯੂ.ਐੱਨ.ਐੱਸ.ਸੀ.) 'ਚ ਗੈਰ-ਭਾਰਤੀ ਸ਼ਮੂਲੀਅਤ 'ਤੇ ਆਵਾਜ਼ ਬੁਲੰਦ ਕੀਤੀ ਹੈ। ਉਨ੍ਹਾਂ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ 'ਤੇ ਵਾਰ ਕਰਦੇ ਹੋਏ ਇਹ ਮੁੱਦਾ ਚੁੱਕਿਆ ਕਿ ਭਾਰਤ ਜਿਸਦੀ ਆਬਾਦੀ ਸਵਾ ਅਰਬ ਤੋਂ ਜ਼ਿਆਦਾ ਹੈ, ਉਸਨੂੰ ਸੰਯੁਕਤ ਰਾਸ਼ਟਰ ਵਿਚ ਵੀਟੋ ਪਾਵਰ ਨਹੀਂ ਦਿੱਤੀ ਗਈ। ਉਨ੍ਹਾਂ ਨੇ ਕਿਹਾ ਕਿ ਜਿਨ੍ਹਾਂ ਦੇਸ਼ਾਂ ਕੋਲ ਪਰਮਾਣੂ ਬੰਬ ਸੀ ਸਿਰਫ ਉਨ੍ਹਾਂ ਨੂੰ ਹੀ ਵੀਟੋ ਅਧਿਕਾਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਦੇ 5 ਸਥਾਈ ਮੈਂਬਰਾਂ ਕੋਲ ਵੀਟੋ ਪਾਵਰ ਹੈ। ਇਹ ਦੇਸ਼ ਅਮਰੀਕਾ,ਚੀਨ,ਬ੍ਰਿਟੇਨ, ਫਰਾਂਸ ਅਤੇ ਰੂਸ ਹਨ।
ਉਨ੍ਹਾਂ ਨੇ ਵੀਟੋ ਪਾਵਰ ਸਿਸਟਮ ਦੀ ਜ਼ੋਰਦਾਰ ਅਲੋਚਨਾ ਕਰਦੇ ਹੋਏ ਸਵਾਲ ਕੀਤਾ ਕਿ ਭਾਰਤ ਨੂੰ 'ਵੀਟੋ' ਦਾ ਅਧਿਕਾਰ ਕਿਉਂ ਨਹੀਂ ਹੈ? ਕਿਉਂ ਹੋਰ ਦੇਸ਼ਾਂ ਕੋਲ ਵੀਟੋ ਅਧਿਕਾਰ ਹਨ? ਇਰਾਨੀ ਰਾਸ਼ਟਰਪਤੀ ਨੇ ਕਿਹਾ ਕਿ ਨਾ ਸਿਰਫ ਇਨ੍ਹਾਂ ਦੇਸ਼ਾਂ ਕੋਲ ਵੀਟੋ ਸ਼ਕਤੀ ਹੈ, ਉਨ੍ਹਾਂ ਕੋਲ ਪਰਮਾਣੂ ਬੰਬ ਵੀ ਹੋ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਕਿਸੇ ਦੇਸ਼ ਦੀ ਵਿਦੇਸ਼ੀ ਨੀਤੀ ਨਿਰਪੱਖ ਅਤੇ ਰਾਸ਼ਟਰੀ ਹਿੱਤਾਂ ਤੋਂ ਉੱਪਰ ਹੋਣੀ ਚਾਹੀਦੀ ਹੈ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਸਾਰੇ ਦੇਸ਼ਾਂ ਅਤੇ ਲੋਕਾਂ ਲਈ ਨਿਰਪੱਖਤਾ ਅਤੇ ਨਿਆਂ ਦੇ ਮੁੱਦਿਆਂ ਨੂੰ ਨੈਤਿਕ ਤੌਰ 'ਤੇ ਵਿਦੇਸ਼ੀ ਨੀਤੀ ਵਿਚ ਸ਼ਾਮਲ ਨਹੀਂ ਕੀਤਾ ਜਾਂਦਾ ਉਸ ਸਮੇਂ ਤੱਕ ਦੁਨੀਆਂ ਵਿਚ ਜੰਗ, ਹਮਲੇ ਅਤੇ ਦਹਿਸ਼ਤਗਰਦੀ ਜਾਰੀ ਰਹੇਗੀ। ਇਰਾਨੀ ਰਾਸ਼ਟਰਪਤੀ ਨੇ ਸੀਰ 'ਚ ਦਖਲ ਅੰਦਾਜ਼ੀ ਲਈ ਵੀ ਸੰਯੁਕਤ ਰਾਜ ਦੀ ਆਲੋਚਨਾ ਕੀਤੀ।
ਔਰਤਾਂ ਨੂੰ ਜ਼ਬਰਨ ਖੁਆਇਆ ਮਨੁੱਖੀ ਮਲ, ਸਿਰ ਮੁੰਡਵਾਇਆ
NEXT STORY