ਨਵੀਂ ਦਿੱਲੀ— ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਇਨ੍ਹਾਂ ਦਿਨੀਂ ਤਿੰਨਾਂ ਸੂਬਿਆਂ 'ਚ 6 ਮਹੀਨੇ ਪਹਿਲਾਂ ਹੋਏ ਵਿਧਾਨ ਸਭਾ ਚੋਣ 'ਚ ਕਾਂਗਰਸ ਨੇ ਜਿੱਤ ਹਾਸਲ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਕਾਂਗਰਸ ਨੂੰ ਉਮੀਦ ਸੀ ਕਿ ਇਨ੍ਹਾਂ ਤਿਨਾਂ ਸੁਬਿਆਂ 'ਚ ਜਿੱਤ ਦੀ ਬਦੌਲਤ ਉਹ ਲੋਕ ਸਭਾ 'ਚ ਵਾਪਸੀ ਕਰੇਗੀ ਪਰ ਜਦੋਂ ਲੋਕ ਸਭਾ ਦੇ ਨਤੀਜੇ ਆਏ ਤਾਂ ਕਾਂਗਰਸ ਨੂੰ ਵੱਡਾ ਝਟਕਾ ਲੱਗਾ।
ਕਾਂਗਰਸ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੀ 65 ਲੋਕ ਸਭਾ ਸੀਟਾਂ 'ਚੋਂ ਸਿਰਫ 3 ਸੀਟਾਂ 'ਤੇ ਹੀ ਜਿੱਤ ਹਾਸਲ ਕਰਦੀ ਦਿੱਸੀ। ਛੱਤੀਸਗੜ੍ਹ 'ਚ ਕਾਂਗਰਸ ਨੂੰ 2 ਸੀਟਾਂ ਮਿਲੀਆਂ ਤਾਂ ਉਥੇ ਹੀ ਮੱਧ ਪ੍ਰਦੇਸ਼ ਚ ਸਿਰਫ ਇਕ ਸੀਟ ਮਿਲੀ। ਜਦਕਿ ਰਾਜਸਥਾਨ 'ਚ ਤਾਂ ਕਾਂਗਰਸ ਦਾ ਖਾਤਾ ਹੀ ਨਹੀਂ ਖੁੱਲ੍ਹਿਆ। ਰਾਜਨੀਤਕ ਮਹਿਰਾਂ ਦਾ ਕਹਿਣਾ ਹੈ ਕਿ ਕਾਂਗਰਸ ਦੀ ਹਾਰ ਦੇ ਕਈ ਕਾਰਨ ਹਨ। ਪਹਿਲਾਂ ਤਾਂ ਇਹ ਕਿ ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ 'ਚ ਰੋਜ਼ਗਾਰ, ਕਿਸਾਨ, ਸੜਕ ਵਰਗੇ ਸਥਾਨਕ ਮੁੱਦੇ ਵਿਧਾਨ ਸਭਾ ਚੋਣ 'ਚ ਹਾਵੀ ਰਹੇ ਸਨ। ਇਸ ਲਈ ਬੀਜੇਪੀ ਤੋਂ ਬਿਹਤਰ ਕਾਂਗਰਸ ਨੂੰ ਲੋਕਾਂ ਨੇ ਪਸੰਦ ਕੀਤਾ।
ਦੇਖਿਆ ਜਾਵੇ ਤਾਂ ਇਨ੍ਹਾਂ ਤਿੰਨਾਂ ਸੂਬਿਆਂ 'ਚ 15 ਸਾਲ ਤਕ ਬੀਜੇਪੀ ਦੀ ਸੱਤਾ ਸੀ ਅਤੇ ਬੀਜੇਪੀ ਦੇ ਰਾਜ 'ਚ ਲੋਕਾਂ ਦੀ ਵਿਧਾਨ ਸਭਾ ਚੋਣ 'ਚ ਮੁੱਦੇ ਹੱਲ ਹੁੰਦੇ ਨਹੀਂ ਦਿਖੇ। ਇਸ ਲਈ ਕਾਂਗਰਸ ਨੂੰ ਚੁੱਣਿਆ ਪਰ ਲੋਕ ਸਭਾ ਚੋਣ 'ਚ ਲੋਕਾਂ ਨੇ ਪ੍ਰਧਾਨ ਮੰਤਰੀ ਦੇ ਚਿਹਰੇ ਨੂੰ ਦੇਖਦੇ ਹੋਏ ਵੋਟ ਕੀਤਾ। ਇਥੇ ਤਕ ਕਿ ਹਰ ਸੂਬੇ 'ਚ ਬੀਜੇਪੀ ਨੇ ਪੀ.ਐੱਮ. ਦੇ ਨਾਮ 'ਤੇ ਵੀ ਵੋਟ ਮੰਗੇ।
ਕਰਜ਼ ਮੁਆਫੀ ਦਾ ਦਾਅ ਪਿਆ ਪੁੱਠਾ
ਮੱਧ ਪ੍ਰਦੇਸ਼, ਰਾਜਸਥਾਨ ਤੇ ਛੱਤੀਸਗੜ੍ਹ ਦੇ ਵਿਧਾਨ ਸਭਾ ਚੋਣ ਦੌਰਾਨ ਕਾਂਗਰਸ ਨੇ ਕਿਸਾਨਾਂ ਦੀ ਕਰਜ਼ ਮੁਆਫੀ ਦਾ ਦਾਅ ਖੇਡਿਆ ਸੀ। ਕਾਂਗਰਸ ਨੇ ਤਿੰਨਾਂ ਸੁਬਿਆਂ 'ਚ ਸਰਕਾਰ ਬਣਨ ਦੇ 10 ਦਿਨ ਦੇ ਅੰਦਰ ਕਿਸਾਨਾਂ ਦੇ ਕਰਜ਼ ਮੁਆਫ ਕਰ ਦਿੱਤਾ ਸੀ ਪਰ ਕਾਂਗਰਸ ਦੇ ਇਸ ਦਾਅ ਤੋਂ ਬਾਅਦ ਬੀਜੇਪੀ ਨੇ ਵੀ ਆਪਣਾ ਟਰੰਪ ਕਾਰਡ ਇਸਤੇਮਾਲ ਕੀਤਾ। ਬੀਜੇਪੀ ਨੇ ਕਿਸਾਨ ਸਨਮਾਨ ਯੋਜਨਾ ਦਾ ਐਲਾਨ ਕੀਤਾ ਜਿਸ ਦੇ ਤਹਿਤ ਹਰ ਸਾਲ ਕਿਸਾਨਾਂ ਨੂੰ 6 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ। ਇਸ ਯੋਜਨਾ ਦੇ ਜ਼ਰੀਏ ਤਿੰਨਾਂ ਸੂਬਿਆਂ ਦੇ ਕਿਸਾਨਾਂ ਨੂੰ ਵੀ ਬੀਜੇਪੀ ਨੇ ਨਾਲ ਲਿਆ। ਜਿਸ ਦਾ ਅਸਰ ਲੋਕ ਸਭਾ ਚੋਣ 'ਚ ਨਜ਼ਰ ਆਇਆ ਹੈ।
ਨਾ 'ਲਵਲੀ' ਕਵਰ ਡਰਾਈਵ ਸੀ ਤੇ ਨਾ ਹੀ ਕੋਈ 'ਆਤਿਸ਼ੀ' ਪਾਰੀ : ਗੌਤਮ ਗੰਭੀਰ
NEXT STORY