ਰਾਂਚੀ (ਭਾਸ਼ਾ)- ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਚੰਪਈ ਸੋਰੇਨ ਨੇ ਕਿਹਾ ਹੈ ਕਿ ਉਹ ਸਿਆਸਤ ਨਹੀਂ ਛੱਡਣਗੇ। ਉਨ੍ਹਾਂ ਲਈ ਨਵੀਂ ਸਿਆਸੀ ਪਾਰਟੀ ਬਣਾਉਣ ਦਾ ਬਦਲ ਹਮੇਸ਼ਾ ਖੁੱਲ੍ਹਾ ਹੈ। ਸੋਰੇਨ ਨੇ ਕਿਹਾ ਕਿ ਝਾਰਖੰਡ ਮੁਕਤੀ ਮੋਰਚਾ (ਜੇ.ਐੱਮ.ਐੱਮ.) ਦੇ ਨੇਤਾਵਾਂ ਹੱਥੋਂ ਅਪਮਾਨ ਦਾ ਸਾਹਮਣਾ ਕਰਨ ਤੋਂ ਬਾਅਦ ਉਹ ਆਪਣੀ ਯੋਜਨਾ ’ਤੇ ਟਿਕੇ ਹੋਏ ਹਨ। ਪਾਰਟੀ ਦੇ ਸੀਨੀਅਰ ਨੇਤਾ ਨੇ ਦਾਅਵਾ ਕੀਤਾ ਕਿ ਉਨ੍ਹਾਂ ਆਪਣਾ ਪੂਰਾ ਜੀਵਨ ਝਾਰਖੰਡ ਮੁਕਤੀ ਮੋਰਚਾ ਨੂੰ ਸਮਰਪਿਤ ਕੀਤਾ ਹੈ।
ਮੰਗਲਵਾਰ ਅੱਧੀ ਰਾਤ ਤੋਂ ਬਾਅਦ ਆਪਣੇ ਜੱਦੀ ਪਿੰਡ ਝਿਲਿੰਗੋਰਾ ਪਹੁੰਚਣ ਪਿੱਛੋਂ ਉਨ੍ਹਾਂ ਕਿਹਾ ਕਿ ਇਹ ਮੇਰੀ ਜ਼ਿੰਦਗੀ ਦਾ ਇਕ ਨਵਾਂ ਅਧਿਆਏ ਹੈ। ਮੈਂ ਸਿਅਾਸਤ ਨਹੀਂ ਛੱਡਾਂਗਾ ਕਿਉਂਕਿ ਮੈਨੂੰ ਆਪਣੇ ਹਮਾਇਤੀਆਂ ਕੋਲੋਂ ਬਹੁਤ ਪਿਆਰ ਤੇ ਸਮਰਥਨ ਮਿਲਿਆ ਹੈ। ਇਕ ਚੈਪਟਰ ਬੰਦ ਹੋ ਗਿਆ ਹੈ। ਹੁਣ ਮੈਂ ਇਕ ਨਵੀਂ ਪਾਰਟੀ ਬਣਾ ਸਕਦਾ ਹਾਂ। 67 ਸਾਲਾ ਸੋਰੇਨ ਨੂੰ 1990 ਦੇ ਦਹਾਕੇ ’ਚ ਇਕ ਵੱਖਰਾ ਸੂਬਾ ਬਣਾਉਣ ਦੀ ਲੜਾਈ ’ਚ ਯੋਗਦਾਨ ਪਾਉਣ ਲਈ ‘ਝਾਰਖੰਡ ਦਾ ਟਾਈਗਰ’ ਕਿਹਾ ਗਿਆ ਸੀ। 2000 ’ਚ ਬਿਹਾਰ ਦੇ ਦੱਖਣੀ ਹਿੱਸੇ ਤੋਂ ਵੱਖ ਕਰ ਕੇ ਝਾਰਖੰਡ ਬਣਾਇਆ ਗਿਆ ਸੀ। ਚੰਪਈ ਸੋਰੇਨ ਨੇ ਕਿਹਾ ਕਿ ਜੇ. ਐੱਮ. ਐੱਮ. ਦੇ ਕਿਸੇ ਆਗੂ ਨੇ ਮੇਰੇ ਨਾਲ ਸੰਪਰਕ ਨਹੀਂ ਕੀਤਾ। ਇਹ ਝਾਰਖੰਡ ਦੀ ਧਰਤੀ ਹੈ। ਮੈਂ ਆਪਣੇ ਵਿਦਿਆਰਥੀ ਦਿਨਾਂ ਤੋਂ ਹੀ ਸੰਘਰਸ਼ ਕੀਤਾ ਹੈ। ਮੈਂ ਪਾਰਟੀ ਸੁਪਰੀਮੋ ਸ਼ਿਬੂ ਸੋਰੇਨ ਦੀ ਅਗਵਾਈ ਹੇਠ ਵੱਖਰੇ ਝਾਰਖੰਡ ਲਈ ਅੰਦੋਲਨ ’ਚ ਹਿੱਸਾ ਲਿਆ। ਜੇ ਉਨ੍ਹਾਂ ਨੂੰ ਕੋਈ ਇਕੋ ਜਿਹੀ ਵਿਚਾਰਧਾਰਾ ਵਾਲਾ ਸੰਗਠਨ ਮਿਲਦਾ ਹੈ ਤਾਂ ਉਹ ਉਸ ਨਾਲ ਹੱਥ ਮਿਲਾ ਸਕਦੇ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕਤਲ ਕਰ ਸੜਕ 'ਤੇ ਸੁੱਟੀ ਲਾਸ਼, ਕੱਪੜੇ ਨਾਲ ਹੱਥ-ਪੈਰ ਬੰਨ੍ਹੇ
NEXT STORY