ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਤੁਗਲਕਾਬਾਦ ਖੇਤਰ ਵਿਚ ਰਵਿਦਾਸ ਮੰਦਰ ਨੂੰ ਤੋੜੇ ਜਾਣ ਸਬੰਧੀ ਵੀਰਵਾਰ ਵਿਧਾਨ ਸਭਾ ਵਿਚ ਕਿਹਾ ਕਿ ਜਿਹੜਾ ਸਮਾਜ ਸੰਤਾਂ ਦਾ ਸਤਿਕਾਰ ਨਹੀਂ ਕਰਦਾ, ਉਹ ਕਿਸੇ ਕੰਮ ਦਾ ਨਹੀਂ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਡਿਵੈੱਲਪਮੈਂਟ ਅਥਾਰਟੀ (ਡੀ. ਡੀ. ਏ.) ਨੂੰ ਮੰਦਰ ਲਈ 4 ਏਕੜ ਜ਼ਮੀਨ ਦੇਣੀ ਚਾਹੀਦੀ ਹੈ। ਬਦਲੇ ਵਿਚ ਉਹ 100 ਏਕੜ ਜੰਗਲ ਦੀ ਜ਼ਮੀਨ ਦੇਣ ਲਈ ਤਿਆਰ ਹਨ। ਉਨ੍ਹਾਂ ਜ਼ੋਰ ਦਿੱਤਾ ਕਿ ਇਸ ਵਿਵਾਦ ਦਾ ਹੱਲ ਕੇਂਦਰ ਸਰਕਾਰ ਕੋਲ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਇਹ ਮੁੱਦਾ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨਾਲ ਜੁੜਿਆ ਹੋਇਆ ਹੈ। ਇਸ ਬਾਰੇ ਸਿਆਸਤ ਨਹੀਂ ਕੀਤੀ ਜਾਣੀ ਚਾਹੀਦੀ। ਸਭ ਨੂੰ ਮੰਦਰ ਦੀ ਉਸਾਰੀ ਲਈ ਕੰਮ ਕਰਨਾ ਚਾਹੀਦਾ ਹੈ। 12 ਤੋਂ 15 ਕਰੋੜ ਲੋਕ ਚਾਹੁੰਦੇ ਹਨ ਕਿ ਕੇਂਦਰ ਇਸ ਮੰਦਰ ਲਈ 4 ਤੋਂ 5 ਏਕੜ ਜ਼ਮੀਨ ਦੇਵੇ।
ਕੇਜਰੀਵਾਲ ਦੇ ਭਾਸ਼ਣ ਦੌਰਾਨ ਹਾਊਸ ਦੀ ਕਾਰਵਾਈ ਵਿਚ ਵਿਘਨ ਪਾਉਣ ਦੇ ਦੋਸ਼ ਹੇਠ ਭਾਜਪਾ ਦੇ ਵਿਧਾਇਕਾਂ ਓ. ਪੀ. ਸ਼ਰਮਾ ਅਤੇ ਵਿਜੇਂਦਰ ਗੁਪਤਾ ਨੂੰ ਹਾਊਸ ਵਿਚੋਂ ਬਾਹਰ ਕੱਢ ਦਿੱਤਾ ਗਿਆ।
ਚੰਦਰਯਾਨ-2 ਨੇ 2650 Km ਦੂਰ ਤੋਂ ਲਈ ਚੰਦ ਦੀ ਪਹਿਲੀ ਤਸਵੀਰ, ਦੇਖੋ ਨਜ਼ਾਰਾ
NEXT STORY