ਕੁਰੂਖੇਤਰ— ਕੁਰੂਖੇਤਰ ਦੇ ਪਿੰਡ ਜਿਰਬੜੀ 'ਚ ਹਰਿਆਣਾ ਰਾਜ ਪਰਿਵਹਨ ਦੀ ਬੱਸ ਨੇ ਇਕ ਔਰਤ ਨੂੰ ਕੁਚਲ ਦਿੱਤਾ। ਜਿਸ ਦੇ ਕਾਰਨ ਉਸ ਦੀ ਮੌਤ ਹੋ ਗਈ। ਔਰਤ ਦੀ ਮੌਤ ਦੇ ਤੁਰੰਤ ਬਾਅਦ ਗੁੱਸੇ 'ਚ ਆਏ ਲੋਕਾਂ ਨੇ ਜੀ.ਟੀ ਰੋਡ ਜ਼ਾਮ ਕਰ ਦਿੱਤਾ। ਜ਼ਾਮ ਕਾਰਨ ਰੋਡ 'ਤੇ ਸੈਂਕੜੋ ਵਾਹਨ ਫਸੇ ਹੋਏ ਸਨ। ਸੁਰੱਖਿਆ ਦੇ ਚੱਲਦੇ ਮੌਕੇ 'ਤੇ ਭਾਰੀ ਪੁਲਸ ਫੌਜ ਤਾਇਨਾਤ ਰਹੀ। ਪੁਲਸ ਨੇ ਲੋਕਾਂ 'ਤੇ ਲਾਠੀਚਾਰਜ ਅਤੇ ਹੰਝੂ ਗੈਸ ਦੇ ਗੋਲੇ ਵੀ ਛੱਡੇ। ਲੋਕਾਂ ਨੇ ਵੀ ਪੁਲਸ ਪਾਰਟੀ 'ਤੇ ਪੱਥਰ ਸੁੱਟੇ। ਜਿਸ ਦੇ ਕਾਰਨ ਕਰੀਬ ਅੱਧਾ ਦਰਜਨ ਪੁਲਸ ਅਧਿਕਾਰੀ ਜ਼ਖਮੀ ਹੋ ਗਏ।

ਇਸ ਮੁਠਭੇੜ 'ਚ ਮਹਿਲਾ ਥਾਣਾ ਇੰਚਾਰਜ਼ ਪ੍ਰਵੀਨ ਕੋਰ ਨੂੰ ਫਰੈਕਚਰ ਹੋ ਗਿਆ। ਝਾਂਸਾ ਥਾਣਾ ਇੰਚਾਰਜ਼ ਰਾਮ ਪਾਲ, ਇਸਮਾਈਲਾਬਾਦ ਥਾਣਾ ਇੰਚਾਰਜ਼ ਜੈ ਨਾਰਾਇਣ ਸਮੇਤ ਤਿੰਨ ਹੋਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ ਹੈ। ਪੁਲਸ ਨੇ ਬੱਸ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਡਰਾਈਵਰ ਨੂੰ ਵੀ ਗ੍ਰਿਫਤਾਰ ਕਰ ਲਿਆ ਹੈ। ਪੁਲਸ ਨੇ ਮਾਹੌਲ ਨੂੰ ਦੇਖਦੇ ਹੋਏ ਟ੍ਰੈਫਿਕ ਨੂੰ ਡਾਈਵਰਟ ਕੀਤਾ ਹੈ।
ਸੀ. ਆਰ. ਪੀ. ਐੱਫ ਦੀ 187 ਬਟਾਲੀਅਨ ਨੇ ਮਨਾਇਆ 78ਵਾਂ ਸਥਾਪਨਾ ਦਿਵਸ
NEXT STORY