ਉਧਮਪੁਰ— ਬੱਠਲਵਾਲੀਆਂ ਸਥਿਤ ਕੇਂਦਰੀ ਰਿਜ਼ਰਵ ਪੁਲਸ ਬਲ ਦੀ 187 ਬਟਾਲੀਅਨ ਵੱਲੋਂ 78ਵਾਂ ਸਥਾਪਨਾ ਦਿਵਸ ਬਹੁਤ ਧੁੰਮ-ਧਾਮ ਨਾਲ ਮਨਾਇਆ ਗਿਆ। ਇਸ ਮੌਕੇ 'ਤੇ ਕਮਾਂਡੈਂਟ ਸੋਮਨਾਥ ਮਹਾਰਾਣਾ ਵੱਲੋਂ ਬਟਾਲੀਅਨ ਦੇ ਹੈੱਡਕੁਆਟਰ 'ਚ ੁਪਹੁੰਚੇ ਅਤੇ ਸਥਾਪਨਾ ਦਿਵਸ ਦੇ ਮਹੱਤਵ 'ਤੇ ਪ੍ਰਕਾਸ਼ ਪਾਇਆ ਗਿਆ। ਉਨ੍ਹਾਂ ਨੇ ਦੱਸਿਆ ਕਿ 27 ਜੁਲਾਈ, 1939 ਨੂੰ ਕੇਂਦਰੀ ਰਿਜਰਵ ਪੁਲਸ ਬਲ ਦੀ ਸਥਾਪਨਾ ਨੀਮਚ ਮੱਧ ਪ੍ਰਦੇਸ਼ 'ਚ ਕਾਊਨ ਰਿਪ੍ਰੈਜੈਂਟੇਟਿਵ ਪੁਲਸ ਦੇ ਰੂਪ 'ਚ ਹੋਈ। ਇਸ ਦਾ ਸ਼ੁਰੂਆਤੀ ਕੰਮ ਦੇਸੀ ਰਜਵਾੜਿਆਂ 'ਚ ਕਾਨੂੰਨ ਅਤੇ ਵਿਅਸਥਾ ਬਣਾਏ ਰੱਖਣਾ ਹੈ। ਦੇਸ਼ ਦੀ ਅਜ਼ਾਦੀ ਇਸ ਸੁਰੱਖਿਆ ਬਲ ਲਈ ਵੀ ਇਕ ਵੱਡਾ ਪਰਿਵਰਤਨ ਲੈ ਕੇ ਆਈ ਅਤੇ ਇਸ ਦਾ ਨਾਮ ਕੇਂਦਰੀ ਰਿਜਰਵ ਪੁਲਸ ਫੋਰਸ ਰੱਖ ਦਿੱਤਾ ਗਿਆ। 19 ਮਾਰਚ, 1950 ਨੂੰ ਸਰਦਾਰ ਪਟੇਲ ਨੇ ਦਿੱਲੀ 'ਚ ਹੋਏ ਇਕ ਸ਼ਾਨਦਾਰ ਸਮਾਰੋਹ 'ਚ ਬਲ ਨੂੰ ਫੋਰਸ ਫਲੈਗ ਪ੍ਰਦਾਨ ਕੀਤਾ।
ਇਸ ਮੌਕੇ 'ਤੇ ਕਮਾਂਡੈਂਟ ਵੱਲੋਂ ਅਧਿਕਾਰੀਆਂ ਅਤੇ ਜਵਾਨਾਂ ਦੇ ਕੰਮਾਂ ਦੀ ਸਰਾਹਨਾ ਕੀਤੀ ਗਈ। ਉਨ੍ਹਾਂ ਸਾਰੇ ਅਧਿਕਾਰੀਆਂ ਅਤੇ ਜਵਾਨਾਂ ਨੂੰ ਇਸ ਪ੍ਰਕਾਰ ਅੱਗੇ ਵੀ ਲਗਨ ਨਾਲ ਕੰਮ ਕਰਨ ਪ੍ਰਤੀ ਤਿਆਰ ਰਹਿਣ ਲਈ ਕਿਹਾ, ਇਸ ਬਾਰੇ ਹੋਰ ਬਟਾਲੀਅਨ ਦੇ ਸੀਨੀਅਰ ਅਧਿਕਾਰੀਆਂ ਵੱਲੋਂ ਸ਼ਹੀਦ ਉਧਮ ਸਿੰਘ ਗੌਰਵ ਕੁਮਾਰ ਦੇ ਜ਼ਿਕਰ,ਜੋ ਕਿ ਪਿੰਡ-ਰਾਥੀਆ, ਪੋਸਟ ਧਾਰ ਰੋਡ ਸਤੈਨੀ ਉਧਮਪੁਰ 'ਚ ਸਥਿਤ ਹੈ ਉੱਥੇ ਜਾ ਕੇ ਘਰਦਿਆਂ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਸ਼ਹੀਦ ਗੌਰਵ ਕੁਮਾਰ ਵੱਲੋਂ ਸੀ. ਆਰ. ਪੀ. ਐੱਫ ਪ੍ਰਤੀ ਦਿੱਤੀ ਗਈ ਕੁਰਬਾਨੀਆਂ 'ਤੇ ਉਨ੍ਹਾਂ ਨੂੰ ਸ਼ਰਧਾਜਲੀ ਦਿੱਤੀ।
ਰਾਜੀਵ ਗਾਂਧੀ ਕਤਲਕਾਂਡ 'ਚ ਦੋਸ਼ੀ ਨਲਿਨੀ ਨੇ ਬੇਟੀ ਦੇ ਵਿਆਹ ਲਈ 6 ਮਹੀਨੇ ਦੀ ਮੰਗੀ ਛੁੱਟੀ
NEXT STORY