ਇੰਦੌਰ, (ਭਾਸ਼ਾ)- ਇੰਦੌਰ ’ਚ ‘ਡਿਜੀਟਲ ਅਰੈਸਟ’ ਦੇ ਤਾਜ਼ਾ ਮਾਮਲੇ ’ਚ ਠੱਗ ਗਿਰੋਹ ਨੇ ਇਕ 65 ਸਾਲਾ ਔਰਤ ਨੂੰ ਜਾਲ ’ਚ ਫਸਾ ਕੇ ਉਸ ਤੋਂ 46 ਲੱਖ ਰੁਪਏ ਠੱਗ ਲਏ। ‘ਡਿਜੀਟਲ ਅਰੈਸਟ’ ਸਾਈਬਰ ਠੱਗੀ ਦਾ ਨਵਾਂ ਤਰੀਕਾ ਹੈ। ਅਜਿਹੇ ਮਾਮਲਿਆਂ ’ਚ ਠੱਗ ਖੁਦ ਨੂੰ ਲਾਅ ਇਨਫੋਰਸਮੈਂਟ ਅਧਿਕਾਰੀ ਦੱਸ ਕੇ ਲੋਕਾਂ ਨੂੰ ਆਡੀਓ ਜਾਂ ਵੀਡੀਓ ਕਾਲ ਕਰ ਕੇ ਡਰਾਉਂਦੇ ਹਨ ਅਤੇ ਉਨ੍ਹਾਂ ਨੂੰ ਗ੍ਰਿਫਤਾਰੀ ਦਾ ਡਰਾਵਾ ਦੇ ਕੇ ਉਨ੍ਹਾਂ ਦੇ ਹੀ ਘਰ ’ਚ ਬੰਧਕ ਬਣਾ ਲੈਂਦੇ ਹਨ।
ਪੁਲਸ ਦੇ ਐਡੀਸ਼ਨਲ ਡਿਪਟੀ ਕਮਿਸ਼ਨਰ ਰਾਜੇਸ਼ ਦੰਡੋਤੀਆ ਨੇ ਦੱਸਿਆ ਕਿ ਠੱਗ ਗਿਰੋਹ ਦੇ ਇਕ ਮੈਂਬਰ ਨੇ 65 ਸਾਲਾ ਔਰਤ ਨੂੰ ਪਿਛਲੇ ਮਹੀਨੇ ਫੋਨ ਕੀਤਾ ਅਤੇ ਖੁਦ ਨੂੰ ਸੀ. ਬੀ. ਆਈ. ਦਾ ਅਧਿਕਾਰੀ ਦੱਸਿਆ। ਠੱਗ ਗਿਰੋਹ ਦੇ ਮੈਂਬਰ ਨੇ ਔਰਤ ਨੂੰ ਡਰਾਵਾ ਦਿੱਤਾ ਕਿ ਨਸ਼ੀਲੇ ਪਦਾਰਥਾਂ ਦੀ ਖਰੀਦੋ-ਫਰੋਖਤ, ਅੱਤਵਾਦੀ ਗਤੀਵਿਧੀਆਂ ਅਤੇ ਮਨੀ ਲਾਂਡਰਿੰਗ ਲਈ ਇਕ ਵਿਅਕਤੀ ਨੇ ਉਸ ਦੇ ਬੈਂਕ ਖਾਤੇ ਦੀ ਦੁਰਵਰਤੋਂ ਕੀਤੀ ਹੈ ਅਤੇ ਇਸ ਵਿਅਕਤੀ ਨਾਲ ਮਿਲੀਭੁਗਤ ਕਾਰਨ ਔਰਤ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। ਠੱਗ ਗਿਰੋਹ ਦੇ ਮੈਂਬਰ ਨੇ ਵੀਡੀਓ ਕਾਲ ਰਾਹੀਂ ਔਰਤ ਨੂੰ ‘ਡਿਜੀਟਲ ਅਰੈਸਟ’ ਕਰ ਲਿਆ ਅਤੇ 5 ਦਿਨ ਤੱਕ ਉਸ ਕੋਲੋਂ ਫਰਜ਼ੀ ਪੁੱਛਗਿੱਛ ਕੀਤੀ।
ਜੰਮੂ-ਕਸ਼ਮੀਰ ’ਚ ਨੈਕਾਂ-ਕਾਂਗਰਸ ਨੂੰ ਬਹੁਮਤ, ਫਾਰੂਕ ਬੋਲੇ- ਉਮਰ ਅਬਦੁੱਲਾ ਹੋਣਗੇ ਗੱਠਜੋੜ ਸਰਕਾਰ ਦੇ ਮੁੱਖ ਮੰਤਰੀ
NEXT STORY