ਸਬਰੀਮਾਲਾ –ਤਾਮਿਲਨਾਡੂ ਦੀ 50 ਸਾਲ ਤੋਂ ਘੱਟ ਉਮਰ ਦੀ ਇਕ ਔਰਤ ਵਲੋਂ ਸਬਰੀਮਾਲਾ ਦੀ ਪਹਾੜੀ ’ਤੇ ਚੜ੍ਹਨ ਦੀ ਅਫਵਾਹ ਫੈਲਣ ਪਿੱਛੋਂ ਸੰਨੀਧਾਨਮ ਨੇੜੇ ਭਗਵਾਨ ਅਯੱਪਾ ਦੇ ਸ਼ਰਧਾਲੂਆਂ ਨੇ ਵੱਡੀ ਪੱਧਰ ’ਤੇ ਵਿਰੋਧ ਵਿਖਾਵੇ ਸ਼ੁਰੂ ਕਰ ਦਿੱਤੇ। ਸ਼ਰਧਾਲੂਆਂ ਦੇ ਵੱਡੀ ਗਿਣਤੀ ’ਚ ਉਥੇ ਇਕੱਠੇ ਹੋਣ ਕਾਰਨ ਇਲਾਕੇ ’ਚ ਖਿਚਾਅ ਪੈਦਾ ਹੋ ਗਿਆ। ਖਿਚਾਅ ਉਦੋਂ ਘੱਟ ਹੋ ਗਿਆ ਜਦੋਂ ਆਪਣੇ ਪਰਿਵਾਰ ਨਾਲ ਆਈ ਉਕਤ ਔਰਤ ਵਿਖਾਵਾਕਾਰੀਆਂ ਨੂੰ ਇਹ ਸਮਝਾਉਣ ਵਿਚ ਸਫਲ ਹੋ ਗਈ ਕਿ ਉਸ ਦੀ ਉਮਰ 50 ਸਾਲ ਤੋਂ ਵੱਧ ਹੈ। ਇਸ ਉਮਰ ’ਚ ਪਹੁੰਚਣ ’ਤੇ ਹੀ ਉਹ ਸਬਰੀਮਾਲਾ ਮੰਦਰ ਦੇ ਦਰਸ਼ਨਾਂ ਲਈ ਆਈ ਹੈ।
ਉਕਤ ਔਰਤ ਨੇ ਮੰਦਰ ਵਿਚ ਪਹੁੰਚ ਕੇ ਦਰਸ਼ਨ ਕਰਨ ਲਈ ਭਾਰੀ ਸੁਰੱਖਿਆ ਪ੍ਰਬੰਧਾਂ ਹੇਠ 18 ਪੌੜੀਆਂ ਚੜ੍ਹੀਅਾਂ। ਇਸ ਦੌਰਾਨ ਇਕ ਜ਼ਿਲਾ ਅਧਿਕਾਰੀ ਨੇ ਕਿਹਾ ਕਿ ਉਥੇ ਕੋਈ ਖਿਚਾਅ ਨਹੀਂ ਸੀ। ਇਕ ਔਰਤ ਦਰਸ਼ਨ ਕਰਨ ਲਈ ਆਈ ਸੀ। ਕੁਝ ਨਿਊਜ਼ ਚੈਨਲਾਂ ਨੇ ਉਕਤ ਔਰਤ ਦਾ ਪਿੱਛਾ ਕੀਤਾ ਅਤੇ ਭੀੜ ਜਮ੍ਹਾ ਹੋ ਗਈ। ਮਾਮਲਾ ਇਸ ਤੋਂ ਅੱਗੇ ਨਹੀਂ ਵਧਿਆ।
ਪ੍ਰੰਪਰਾਵਾਂ ’ਚ ਨਹੀਂ ਹੋਣੀ ਚਾਹੀਦੀ ਦਖਲਅੰਦਾਜ਼ੀ : ਰਜਨੀਕਾਂਤ
ਦੱਖਣੀ ਭਾਰਤ ਦੇ ਪ੍ਰਸਿੱਧ ਫਿਲਮ ਅਭਿਨੇਤਾ ਰਜਨੀਕਾਂਤ ਨੇ ਕਿਹਾ ਹੈ ਕਿ ਲੰਬੇ ਸਮੇਂ ਤੋਂ ਜਿਨ੍ਹਾਂ ਪ੍ਰੰਪਰਾਵਾਂ ਦਾ ਪਾਲਣ ਕੀਤਾ ਜਾ ਰਿਹਾ ਹੈ, ’ਚ ਕੋਈ ਵੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ। ਉਨ੍ਹਾਂ ਇਕ ਬਿਆਨ ਵਿਚ ਕਿਹਾ ਕਿ ਜੋ ਪ੍ਰੰਪਰਾਵਾਂ ਸੈਂਕੜੇ ਸਾਲਾਂ ਤੋਂ ਚਲੀਆਂ ਆ ਰਹੀਆਂ ਹਨ, ਨੂੰ ਜਾਰੀ ਰਹਿਣ ਦੇਣਾ ਚਾਹੀਦਾ ਹੈ।
ਜੰਮੂ ਨਗਰ ਨਿਗਮ ’ਤੇ ਭਾਜਪਾ ਦਾ ਕਬਜ਼ਾ, ਲੱਦਾਖ ਖੇਤਰ ’ਚ ਕਾਂਗਰਸ ਦਾ ਪ੍ਰਦਰਸ਼ਨ ਸ਼ਾਨਦਾਰ
NEXT STORY