ਨਵੀਂ ਦਿੱਲੀ- ਅੱਜ World bicycle day ਹੈ ਅਤੇ ਸਾਈਕਲ ਲੋਕਾਂ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਰਿਹਾ ਹੈ। ਸਾਈਕਲ ਦੀ ਸਭ ਤੋਂ ਵੱਡੀ ਖੂਬੀ ਇਹ ਹੈ ਕਿ ਇਹ ਪ੍ਰਦੂਸ਼ਣ ਨਹੀਂ ਫੈਲਾਉਂਦਾ ਅਤੇ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਸੰਯੁਕਤ ਰਾਸ਼ਟਰ ਵਲੋਂ ਪਹਿਲਾ ਅਧਿਕਾਰਤ ਵਿਸ਼ਵ ਸਾਈਕਲ ਦਿਹਾੜਾ 3 ਜੂਨ 2018 ਨੂੰ ਮਨਾਇਆ ਗਿਆ ਸੀ। ਭਾਰਤ 'ਚ ਸਾਈਕਲ ਕਦੋਂ ਆਇਆ, ਇਸ 'ਤੇ ਸਹੀ ਤਰ੍ਹਾਂ ਕੁਝ ਕਿਹਾ ਨਹੀਂ ਜਾ ਸਕਦਾ ਪਰ ਸਾਈਕਲ ਦੀ ਕਾਢ ਭਾਰਤ 'ਚ ਹੋਈ ਸੀ ਅਤੇ ਉਹ ਵੀ ਅੱਜ ਤੋਂ 2000 ਸਾਲ ਪਹਿਲਾਂ। ਕੇਂਦਰੀ ਸੈਰ-ਸਪਾਟਾ ਅਤੇ ਸੰਸਕ੍ਰਿਤੀ ਮੰਤਰੀ ਪ੍ਰਹਲਾਦ ਸਿੰਘ ਪਟੇਲ ਨੇ ਬੁੱਧਵਾਰ ਨੂੰ ਇਕ ਟਵੀਟ ਕਰਦੇ ਹੋਏ ਇਸ ਗੱਲ ਦਾ ਸੰਕੇਤ ਦਿੱਤਾ ਹੈ ਕਿ ਦੁਨੀਆ ਭਾਵੇਂ ਹੀ ਸਾਈਕਲ ਦੀ ਖੋਜ ਦੀ 200ਵੀਂ ਜਯੰਤੀ ਮਨ੍ਹਾ ਰਹੀ ਹੈ ਪਰ 2 ਹਜ਼ਾਰ ਸਾਲ ਪਹਿਲਾਂ ਇਸ ਦੀ ਕਾਢ ਭਾਰਤ 'ਚ ਹੋਣ ਦਾ ਸਬੂਤ ਮਿਲਦਾ ਹੈ।
ਪਟੇਲ ਨੇ ਦੱਖਣੀ ਭਾਰਤ ਦੇ ਇਕ ਮੰਦਰ ਦੀ ਕੰਧ ਦਾ ਚਿੱਤਰ ਵੀ ਆਪਣੇ ਟਵੀਟ ਨਾਲ ਟੈਗ ਕੀਤਾ ਹੈ, ਜਿਸ 'ਚ ਦਿਖਾਇਆ ਗਿਆ ਹੈ ਕਿ ਇਕ ਆਦਮੀ ਸਾਈਕਲ ਚਲਾ ਰਿਹਾ ਹੈ। ਪਟੇਲ ਨੇ ਆਪਣੇ ਟਵੀਟ ਨੂੰ ਪ੍ਰਧਾਨ ਮੰਤਰੀ ਦਫ਼ਤਰ ਅਤੇ ਹੋਰ ਲੋਕਾਂ ਨੂੰ ਵੀ ਰੀਟਵੀਟ ਕੀਤਾ ਹੈ। ਉਨ੍ਹਾਂ ਨੇ ਆਪਣੇ ਟਵੀਟ 'ਚ ਕਿਹਾ ਕਿ ਅੱਜ ਦੁਨੀਆ 'ਬਾਇਸਾਈਕਲ ਡੇਅ' ਮਨ੍ਹਾ ਰਹੀ ਹੈ, ਜਿੱਥੇ ਸਾਈਕਲ ਦੀ ਕਾਢ 200 ਸਾਲ ਪੁਰਾਣੀ ਮੰਨੀ ਜਾਂਦੀ ਹੈ, ਜਦੋਂ ਕਿ ਤਾਮਿਲਨਾਡੂ ਦੇ 2000 ਸਾਲ ਪ੍ਰਾਚੀਨ ਪੰਚਵਰਨਸਾਮੀ ਮੰਦਰ ਦੀ ਕੰਧ 'ਤੇ ਸਾਈਕਲ ਦੀ ਸਵਾਰੀ ਕਰਦੇ ਮੂਰਤੀ ਬਣੀ ਹੈ। ਕਾਢ ਕਿੱਥੇ ਹੋਈ ਹੋਵੇਗੀ?
ਇਸ ਤਰ੍ਹਾਂ ਪਿਆ ਨਾਂ
1817 'ਚ ਬਾਕਾਇਦਾ ਸਾਈਕਲ ਦੀ ਕਾਢ ਹੋਈ। ਇਸ ਨੂੰ ਪਹਿਲਾਂ ਹੱਥਘੋੜਾ ਵੀ ਕਿਹਾ ਜਾਂਦਾ ਸੀ। ਸਾਲ 1860 'ਚ ਪਹਿਲੀ ਵਾਰ ਅੰਗਰੇਜ਼ੀ 'ਚ ਬਾਈਸਿਕਿਲ ਸ਼ਬਦ ਦੀ ਵਰਤੋਂ ਹੋਈ ਸੀ ਅਤੇ ਉਦੋਂ ਤੋਂ ਇਸ ਨੂੰ ਇਸੇ ਨਾਂ ਨਾਲ ਜਾਣਿਆ ਜਾਂਦਾ ਹੈ।
ਕੁਰਸੀ 'ਤੇ ਬੈਠੇ ਸ਼ਖਸ ਦੀ ਕੁਝ ਕੁ ਪਲਾਂ 'ਚ ਹੋਈ ਮੌਤ, ਦੇਖੋ ਤਸਵੀਰਾਂ
NEXT STORY