ਜਲੰਧਰ (ਬਿਊਰੋ) : 1 ਅਗਸਤ ਤੋਂ ਲੈ ਕੇ 7 ਅਗਸਤ ਤੱਕ 'World Breastfeeding Week' ਮਨਾਇਆ ਜਾ ਰਿਹਾ ਹੈ। ਜਿਵੇਂ ਕਿ ਸਭ ਨੂੰ ਪਤਾ ਹੈ ਕਿ ਬੱਚੇ ਦਾ ਜਨਮ ਉਸ ਦੀ ਮਾਂ ਲਈ ਖੁਸ਼ੀ ਦਾ ਮੌਕਾ ਹੁੰਦਾ ਹੈ ਪਰ ਬੱਚੇ ਦੇ ਜਨਮ ਤੋਂ ਲੈ ਕੇ ਸ਼ੁਰੂਆਤੀ ਸਾਲਾਂ ਤੱਕ ਉਸ ਦੀ ਪਰਵਰਿਸ਼ ਸੌਖੀ ਨਹੀਂ ਹੁੰਦੀ। ਬੱਚਿਆਂ ਦੇ ਸੰਤੁਲਿਤ ਭੋਜਨ ‘ਚ ਗਾਂ ਦੇ ਦੁੱਧ ਨੂੰ ਸ਼ਾਮਲ ਕਰਨਾ ਬਹੁਤ ਫ਼ਾਇਦੇਮੰਦ ਹੋ ਸਕਦਾ ਹੈ, ਜਦੋਂਕਿ ਕੁਝ ਮਾਵਾਂ ਨਵਜੰਮੇ ਬੱਚੇ ਦਾ ਭੋਜਨ ਤਿਆਰ ਕਰਨ ਲਈ ਗਾਂ ਦੇ ਦੁੱਧ ਨੂੰ ਇੱਕ ਪਦਾਰਥ ਵਜੋਂ ਇਸਤੇਮਾਲ ਕਰਦੀਆਂ ਹਨ। ਅਜਿਹਾ ਵਿਸ਼ੇਸ਼ ਤੌਰ ‘ਤੇ ਬੱਚੇ ਦੇ ਉਚਿੱਤ ਪਾਲਣ ਪੋਸ਼ਣ ਲਈ ਕੀਤਾ ਜਾਂਦਾ ਹੈ ਪਰ ਇਸ ਤੋਂ ਪਹਿਲਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕੀ ਗਾਂ ਦਾ ਦੁੱਧ ਸੱਚਮੁੱਚ ਨਵਜੰਮੇ ਬੱਚਿਆਂ ਲਈ ਸੁਰੱਖਿਅਤ ਹੈ ਜਾਂ ਨਹੀਂ? ਗਾਂ ਦਾ ਦੁੱਧ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ ਪਰ ਬੱਚੇ ਨੂੰ ਗਾਂ ਦਾ ਦੁੱਧ ਦੇਣ ਤੋਂ ਪਹਿਲਾਂ ਇਸ ਦੇ ਫ਼ਾਇਦੇ, ਨੁਕਸਾਨ ਅਤੇ ਸਹੀ ਉਮਰ ਬਾਰੇ ਪਤਾ ਹੋਣਾ ਲਾਜ਼ਮੀ ਹੈ। ਆਓ ਜਾਣਦੇ ਹਾਂ ਕਿ ਬੱਚਿਆਂ ਨੂੰ ਗਾਂ ਦਾ ਦੁੱਧ ਕਦੋਂ, ਕਿੰਨੀ ਮਾਤਰਾ ‘ਚ ਅਤੇ ਕਿਵੇਂ ਦੇਣਾ ਚਾਹੀਦਾ ਹੈ…
ਨਵਜੰਮੇ ਬੱਚੇ ਨੂੰ ਕਿਸ ਉਮਰ ‘ਚ ਕਿੰਨੀ ਮਾਤਰਾ ‘ਚ ਦਿੱਤਾ ਜਾਵੇ ਗਾਂ ਦਾ ਦੁੱਧ?
ਨਵਜੰਮੇ ਬੱਚੇ ਨੂੰ 1 ਸਾਲ ਦੀ ਉਮਰ ਤੋਂ ਪਹਿਲਾਂ ਗਾਂ ਦਾ ਦੁੱਧ ਨਹੀਂ ਦੇਣਾ ਚਾਹੀਦਾ। ਅਮੈਰੀਕਨ ਅਕੈਡਮੀ ਆਫ ਪੀਡੀਆਟ੍ਰਿਕਸ ਦੇ ਅਨੁਸਾਰ 12 ਮਹੀਨਿਆਂ ਤੋਂ ਘੱਟ ਉਮਰ ਦੇ ਬੱਚੇ ਗਾਂ ਦੇ ਦੁੱਧ ਨੂੰ ਮਾਂ ਦੇ ਦੁੱਧ ਅਤੇ ਫਾਰਮੂਲੇ ਦੁੱਧ ਦੀ ਤਰ੍ਹਾਂ ਹਜ਼ਮ ਨਹੀਂ ਕਰ ਪਾਉਂਦੇ। ਗਾਂ ਦੇ ਦੁੱਧ ਵਿਚ ਪ੍ਰੋਟੀਨ ਅਤੇ ਖਣਿਜ ਦੀ ਵਧੇਰੇ ਮਾਤਰਾ ਹੁੰਦੀ ਹੈ, ਜੋ ਬੱਚੇ ਦੇ ਗੁਰਦੇ ‘ਤੇ ਦਬਾਅ ਪਾ ਸਕਦੀ ਹੈ। ਇਸ ਲਈ 1 ਸਾਲ ਦੀ ਉਮਰ ਤੋਂ ਬਾਅਦ ਬੱਚੇ ਨੂੰ ਗਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ। ਨਵਜੰਮੇ ਬੱਚੇ ਨੂੰ ਪ੍ਰਤੀ ਦਿਨ 946 ਮਿ.ਲੀ. ਤੋਂ ਵੱਧ ਗਾਂ ਦਾ ਦੁੱਧ ਨਹੀਂ ਦੇਣਾ ਚਾਹੀਦਾ।
ਇਹ ਖ਼ਬਰ ਵੀ ਪੜ੍ਹੋ : ਹੈਪੇਟਾਈਟਸ ਦਿਵਸ : ਅੱਜ ਵੀ ਹਜ਼ਾਰਾਂ ਲੋਕ 'ਕਾਲਾ ਪੀਲੀਆ' ਤੋਂ ਨੇ ਪੀੜਤ, ਜਾਣੋ ਬਚਾਅ ਤੇ ਜਾਂਚ ਦੇ ਢੰਗ
ਕੀ ਮਾਂ ਦੇ ਦੁੱਧ ਨਾਲ ਗਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ?
ਡਾਕਟਰੀ ਮਾਹਿਰਾਂ ਅਨੁਸਾਰ, 1 ਸਾਲ ਜਾਂ 2 ਸਾਲ ਦੀ ਉਮਰ ਦੇ ਬੱਚਿਆਂ ਨੂੰ ਮਾਂ ਦੇ ਦੁੱਧ ਦੇ ਨਾਲ-ਨਾਲ ਗਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ। ਭਾਵੇਂ ਬੱਚਾ ਗਾਂ ਦਾ ਦੁੱਧ ਪੀਣਾ ਸ਼ੁਰੂ ਕਰ ਦਿੰਦਾ ਹੈ ਤਾਂ ਉਸ ਸਮੇਂ ਦੌਰਾਨ ਬੱਚੇ ਨੂੰ ਮਾਂ ਦਾ ਦੁੱਧ ਦਿੱਤਾ ਜਾ ਸਕਦਾ ਹੈ।
ਦੁੱਧ ਪੀਣ ਦਾ ਸਹੀ ਸਮਾਂ
ਦੁੱਧ ਦਾ ਸੇਵਨ ਸਵੇਰੇ ਨਾਸ਼ਤੇ ਵਿਚ ਕੀਤਾ ਜਾ ਸਕਦਾ ਹੈ ਪਰ ਇਹ ਯਾਦ ਰੱਖੋ ਕਿ ਦੁੱਧ ਦੇ ਨਾਲ ਨਾਸ਼ਤੇ 'ਚ ਕੁਝ ਅਜਿਹਾ ਨਾ ਖਾਓ ਜਿਸ 'ਚ ਲੂਣ ਦਾ ਇਸਤੇਮਾਲ ਕੀਤਾ ਗਿਆ ਹੋਵੇ ਪਰ ਇਸ ਤੋਂ ਇਲਾਵਾ ਤੁਸੀਂ ਦਿਨ 'ਚ ਕਿਸੇ ਵੀ ਸਮੇਂ ਦੁੱਧ ਪੀ ਸਕਦੇ ਹੋ। ਯਾਦ ਰੱਖੋ ਕਿ ਦੁੱਧ ਪੀਣ ਤੋਂ ਪਹਿਲਾਂ ਅਤੇ ਬਾਅਦ ‘ਚ ਨਮਕ ਜਾਂ ਖੱਟੀਆਂ ਚੀਜ਼ਾਂ ਨਹੀਂ ਖਾਣੀਆਂ ਚਾਹੀਦੀਆਂ।
ਇਹ ਖ਼ਬਰ ਵੀ ਪੜ੍ਹੋ : ਬੱਕਰੀ ਦਾ ਦੁੱਧ ਡੇਂਗੂ 'ਚ ਹੀ ਨਹੀਂ ਸਗੋਂ ਇਨ੍ਹਾਂ ਸਮੱਸਿਆਵਾਂ 'ਚ ਵੀ ਹੈ ਬਹੁਤ ਫ਼ਾਇਦੇਮੰਦ, ਜਾਣੋ ਹੈਰਾਨੀਜਨਕ ਫ਼ਾਇਦੇ
ਗਾਂ ਦੇ ਦੁੱਧ ਦੇ ਫ਼ਾਇਦੇ -
1. ਮਾਸਪੇਸ਼ੀਆਂ ਦਾ ਵਿਕਾਸ
ਗਾਂ ਦੇ ਦੁੱਧ ਵਿਚ ਪ੍ਰੋਟੀਨ ਦੀ ਵਧੇਰੇ ਮਾਤਰਾ ਹੁੰਦੀ ਹੈ, ਜੋ ਬੱਚੇ ਦੀਆਂ ਮਾਸਪੇਸ਼ੀਆਂ ਦੇ ਸਿਹਤਮੰਦ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ।
2. ਸੰਚਾਰ ਪ੍ਰਣਾਲੀ ਲਈ ਲਾਭਕਾਰੀ
ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ ਲਈ, ਰੋਜ਼ਾਨਾ ਗਾਂ ਦਾ ਦੁੱਧ ਪੀਣਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਗਾਂ ਦਾ ਦੁੱਧ ਪੂਰੀ ਸੰਚਾਰ ਪ੍ਰਣਾਲੀ ਨੂੰ ਲਾਭ ਪਹੁੰਚਾਉਂਦਾ ਹੈ।
3. ਨਾੜੀਆਂ ਦਾ ਵਿਕਾਸ
ਗਾਂ ਦੇ ਦੁੱਧ 'ਚ ਫਾਸਫੋਲਿਪੀਡ ਅਤੇ ਗਲਾਈਕੋਸਫਿਨੋਲੀਪੀਡ ਹੁੰਦੇ ਹਨ, ਜਿਨ੍ਹਾਂ ਨੂੰ ਲਿਪਿਡ ਕਿਹਾ ਜਾਂਦਾ ਹੈ। ਇਹ ਨਾੜੀ ਸੈੱਲਾਂ ਦੇ ਵਿਕਾਸ 'ਚ ਮਹੱਤਵਪੂਰਨ ਭੂਮਿਕਾ ਅਦਾ ਕਰਦੇ ਹਨ। ਮਾਹਰਾਂ ਅਨੁਸਾਰ, ਇਹ ਲਿਪਿਡਜ਼ ਬੱਚੇ ਦੇ ਦਿਮਾਗ ਦੀਆਂ ਨਾੜੀਆਂ ਦੇ ਵਿਕਾਸ 'ਚ ਮਦਦਗਾਰ ਹੁੰਦੇ ਹਨ।
ਇਹ ਖ਼ਬਰ ਵੀ ਪੜ੍ਹੋ : ਗਰਮੀਆਂ ’ਚ ਸੁਸਤੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਲੋਕ ਜ਼ਰੂਰ ਅਪਣਾਉਣ ਇਹ ਦੇਸੀ ਨੁਸਖ਼ੇ, ਮਿੰਟਾਂ ’ਚ ਮਿਲੇਗੀ ਚੁਸਤੀ
4. ਹੱਡੀਆਂ ਲਈ ਸਿਹਤਮੰਦ
ਰੋਜ਼ਾਨਾ ਨਿਯਮਿਤ ਰੂਪ ‘ਚ ਗਾਂ ਦੇ ਦੁੱਧ ਦੇ ਸੇਵਨ ਨਾਲ ਬੱਚਿਆਂ ‘ਚ ਕੈਲਸ਼ੀਅਮ ਦੀ ਘਾਟ ਪੂਰੀ ਹੋ ਜਾਂਦੀ ਹੈ। ਜੋ ਹੱਡੀਆਂ ਨੂੰ ਸਿਹਤਮੰਦ ਤੇ ਮਜ਼ਬੂਤ ਰੱਖਣ ‘ਚ ਸਹਾਇਤਾ ਕਰਦਾ ਹੈ।
Health Tips: ਜਾਣੋ ਰੋਜ਼ਾਨਾ ਫ਼ਲਾਂ ਦਾ ਜੂਸ ਪੀਣ ਨਾਲ ਸਰੀਰ 'ਤੇ ਕਿਹੋ ਜਿਹੇ ਚੰਗੇ-ਮਾੜੇ ਅਸਰ ਪੈਂਦੇ ਹਨ
NEXT STORY