ਜਲੰਧਰ - ਗਰਮੀ ਅਤੇ ਕੜਾਕੇ ਦੀ ਧੁੱਪ ਕਾਰਨ ਲੋਕਾਂ ਦੀ ਸਿਹਤ ਖ਼ਰਾਬ ਹੋ ਜਾਂਦੀ ਹੈ। ਧੁੱਪ ਵਿੱਚ ਰਹਿਣ ਕਾਰਨ ਲੋਕਾਂ ਨੂੰ ਸਰੀਰਕ ਕਮਜ਼ੋਰੀ ਅਤੇ ਚੱਕਰ ਆਉਣੇ ਸ਼ੁਰੂ ਹੋ ਜਾਂਦੇ ਹਨ। ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਲੋਕ ਅਕਸਰ ਕੋਲਡ ਡਰਿੰਕਸ, ਸਾਫਟ ਡਰਿੰਕਸ, ਠੰਡਾ ਪਾਣੀ, ਜੂਸ ਆਦਿ ਦਾ ਸੇਵਨ ਕਰਦੇ ਹਨ, ਜਿਸ ਨਾਲ ਸਰੀਰ ਨੂੰ ਰਾਹਤ ਮਿਲਦੀ ਹੈ। ਗਰਮੀਆਂ ਦੇ ਮੌਸਮ 'ਚ ਸਰੀਰ ਨੂੰ ਹਾਈਡ੍ਰੇਟ ਰੱਖਣ ਲਈ ਫਲਾਂ ਤੋਂ ਬਣੇ ਜੂਸ ਦਾ ਸੇਵਨ ਕਰੋ। ਫਲਾਂ ਦੇ ਜੂਸ 'ਚ ਵਿਟਾਮਿਨ, ਖਣਿਜ, ਐਂਟੀਆਕਸੀਡੈਂਟ ਅਤੇ ਫਾਈਬਰ ਹੁੰਦੇ ਹਨ, ਜਿਸ ਨਾਲ ਸਰੀਰ ਊਰਜਾਵਾਨ ਹੁੰਦਾ ਹੈ ਅਤੇ ਤਾਜ਼ਗੀ ਮਿਲਦੀ ਹੈ। ਫ਼ਲਾਂ ਦਾ ਜੂਸ ਪੀਣ ਨਾਲ ਸਰੀਰ 'ਤੇ ਕੀ ਅਸਰ ਪੈਂਦਾ ਹੈ, ਦੇ ਬਾਰੇ ਆਓ ਜਾਣਦੇ ਹਾਂ...
ਇਮਿਊਨ ਸਿਸਟਮ ਮਜ਼ਬੂਤ
ਤਾਜ਼ੇ ਫਲਾਂ ਤੋਂ ਬਣੇ ਜੂਸ ਦਾ ਸੇਵਨ ਕਰਨ ਨਾਲ ਸਰੀਰ ਨੂੰ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਭਰਪੂਰ ਤੱਤ ਮਿਲਦੇ ਹਨ। ਇਹ ਪੌਸ਼ਟਿਕ ਤੱਤ ਇਮਿਊਨ ਸਿਸਟਮ ਅਤੇ ਪਾਚਨ ਤੰਤਰ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ।
ਸਰੀਰ ਹਾਈਡਰੇਟ ਰਹਿੰਦਾ
ਕਈ ਫਲਾਂ ਦੇ ਜੂਸਾਂ ਵਿੱਚ ਪਾਣੀ ਦੀ ਮਾਤਰਾ ਵਧੇਰੇ ਹੁੰਦੀ ਹੈ। ਅਜਿਹੇ ਜੂਸ ਤੁਹਾਨੂੰ ਦਿਨ ਭਰ ਹਾਈਡਰੇਟ ਰੱਖਣ ਵਿੱਚ ਮਦਦ ਕਰ ਸਕਦੇ ਹਨ। ਕਈ ਫਲਾਂ ਵਿੱਚ ਸ਼ੂਗਰ ਦੀ ਮਾਤਰਾ ਜ਼ਿਆਦਾ ਹੁੰਦੀ ਹੈ, ਜੋ ਤੁਹਾਨੂੰ ਨੁਕਸਾਨ ਪਹੁੰਚਾ ਸਕਦੇ ਹਨ।
ਬਲੱਡ ਸ਼ੂਗਰ ਲੈਵਲ
ਬਹੁਤ ਸਾਰੇ ਫ਼ਲਾਂ ਦੇ ਜੂਸ ਅਜਿਹੇ ਹਨ, ਜਿਹਨਾਂ ਵਿੱਚ ਖੰਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਸ ਤਰ੍ਹਾ ਦੇ ਜੂਸ ਦਾ ਸੇਵਨ ਕਰਨ ਨਾਲ ਤੁਹਾਡਾ ਬਲੱਡ ਸ਼ੂਗਰ ਲੈਵਲ ਵਧ ਸਕਦਾ ਹੈ, ਜਿਸ ਕਾਰਨ ਸਰੀਰ ਵਿੱਚ ਊਰਜਾ ਦੀ ਕਮੀ ਹੋ ਸਕਦੀ ਹੈ। ਜੂਸ ਦਾ ਜ਼ਿਆਦਾ ਸੇਵਨ ਕਰਨ ਨਾਲ ਸ਼ੂਗਰ ਹੋਣ ਦਾ ਖ਼ਤਰਾ ਵੱਧ ਜਾਂਦਾ ਹੈ।
ਭਾਰ ਵਧ ਸਕਦਾ ਹੈ
ਫਲਾਂ ਦੇ ਜੂਸ ਵਿੱਚ ਜੇਕਰ ਜ਼ਿਆਦਾ ਖੰਡ ਦਾ ਇਸਤੇਮਾਲ ਕੀਤਾ ਜਾਵੇ ਤਾਂ ਇਸ ਨਾਲ ਸਰੀਰ 'ਚ ਕੈਲੋਰੀ ਦੀ ਮਾਤਰਾ ਵੱਧ ਜਾਂਦੀ ਹੈ। ਇਸ ਨਾਲ ਤੁਹਾਡਾ ਭਾਰ ਵਧ ਸਕਦਾ ਹੈ ਅਤੇ ਕਈ ਭਿਆਨਕ ਬੀਮਾਰੀਆਂ ਹੋ ਸਕਦੀਆਂ ਹਨ।
ਐਲਰਜੀ ਹੋਣ ਦੀ ਸਮੱਸਿਆ
ਬਹੁਤ ਸਾਰੇ ਲੋਕ ਅਜਿਹੇ ਹਨ, ਜੋ ਵੱਖ-ਵੱਖ ਫਲਾਂ ਨੂੰ ਇੱਕਠਾ ਕਰਕੇ ਉਹਨਾਂ ਦਾ ਜੂਸ ਪੀਂਦੇ ਹਨ। ਉਹਨਾਂ ਨੂੰ ਇਹ ਨਹੀਂ ਪਤਾ ਕਿ ਇਸ ਨਾਲ ਐਲਰਜੀ ਹੋਣ ਦੀ ਸਮੱਸਿਆ ਹੋ ਸਕਦੀ ਹੈ। ਇਹ ਸਮੱਸਿਆ ਉਸ ਸਮੇਂ ਹੁੰਦੀ ਹੈ, ਜਦੋਂ ਕਿਸੇ ਸ਼ਖ਼ਸ ਨੂੰ ਕੋਈ ਫਲ ਖਾਣ ਨਾਲ ਸਿਹਤ 'ਤੇ ਬੁਰਾ ਪ੍ਰਭਾਵ ਪੈਂਦਾ ਹੈ।
ਤੁਹਾਡੀ ਇਮਿਊਨਿਟੀ ਦੀਆਂ ਦੁਸ਼ਮਣ ਨੇ ਇਹ ਚੀਜ਼ਾਂ, ਸਰੀਰ ਨੂੰ ਬਣਾਉਂਦੀਆਂ ਨੇ ਕਮਜ਼ੋਰ, ਅੱਜ ਹੀ ਛੱਡੋ
NEXT STORY