ਪੌੜੀ- ਉੱਤਰਾਖੰਡ ਦੇ ਅਲਮੋੜਾ ਬੱਸ ਹਾਦਸੇ ’ਤੇ ਰਾਮ ਨਗਰ ਦੇ ਮੁਹੰਮਦ ਆਮਿਰ ਨਾਂ ਦੇ ਵਿਅਕਤੀ ਨੇ ਬੇਹੱਦ ਘਟੀਆ ਹਰਕਤ ਕਰ ਕੇ ਨਾ ਸਿਰਫ ਪੀੜਤਾਂ ਦੀ ਹਮਦਰਦੀ ਦਾ ਮਜ਼ਾਕ ਉਡਾਇਆ, ਸਗੋਂ ਸਮਾਜਿਕ ਸੁਹਿਰਦਤਾ ਨੂੰ ਖਰਾਬ ਕਰਨ ਦੀ ਵੀ ਕੋਸ਼ਿਸ਼ ਕੀਤੀ। ਪੁਲਸ ਨੇ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਜੇਲ੍ਹ ਭੇਜ ਦਿੱਤਾ ਹੈ। ਬੱਸ ਹਾਦਸੇ ’ਤੇ ਮੁਹੰਮਦ ਆਮਿਰ ਨੇ ‘ਹੈਪੀ ਦੀਵਾਲੀ’ ਲਿਖ ਕੇ ਲਾਸ਼ਾਂ ਨੂੰ ਦਿਖਾਉਂਦੇ ਹੋਏ ‘ਫ੍ਰੀ ਹੋਮ ਡਲਿਵਰੀ’ ਦੇ ਨਾਲ ਫੇਸਬੁੱਕ ਪੋਸਟ ਕੀਤੀ ਸੀ।
ਦੱਸ ਦੇਈਏ ਕਿ ਸੋਮਵਾਰ ਨੂੰ ਅਲਮੋੜਾ ਜ਼ਿਲ੍ਹੇ ਦੇ ਮਾਰਚੁਲਾ 'ਚ ਵਾਪਰੇ ਦਰਦਨਾਕ ਸੜਕ ਹਾਦਸੇ ਨਾਲ ਜੁੜੀ ਇਕ ਤਸਵੀਰ ਇਕ ਗੀਤ ਦੇ ਨਾਲ ਸੋਸ਼ਲ ਸਾਈਟਸ 'ਤੇ ਵਾਇਰਲ ਹੋ ਰਹੀ ਹੈ, ਜਿਸ 'ਤੇ ਪੌੜੀ ਦੇ ਸੀਨੀਅਰ ਪੁਲਸ ਕਪਤਾਨ ਲੋਕੇਸ਼ਵਰ ਸਿੰਘ ਨੇ ਨੋਟਿਸ ਲੈਂਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਮੱਦੇਨਜ਼ਰ ਜਦੋਂ ਥਾਣਾ ਥਾਲੀਸੈਨ ਦੀ ਪੁਲਸ ਨੇ ਜਾਂਚ ਕੀਤੀ ਤਾਂ ਉਕਤ ਪੋਸਟ ਮੁਹੰਮਦ ਆਮਿਰ ਨਾਂ ਦੇ ਵਿਅਕਤੀ ਦੀ ਫੇਸਬੁੱਕ ਆਈ.ਡੀ ਤੋਂ ਪਾਈ ਗਈ ਸੀ, ਜਿਸ ਕਾਰਨ ਇਸ ਪੋਸਟ ਨੂੰ ਲੈ ਕੇ ਲੋਕਾਂ 'ਚ ਰੋਸ ਪਾਇਆ ਜਾ ਰਿਹਾ ਸੀ।
ਬੇਰੁਜ਼ਗਾਰਾਂ ਲਈ Good News: ਸਰਕਾਰ ਦੇਵੇਗੀ ਭੱਤਾ, ਇੰਝ ਕਰੋ ਅਪਲਾਈ
NEXT STORY