ਆਟੋ ਡੈਸਕ- ਇਸ ਦੀਵਾਲੀ ਜੇਕਰ ਤੁਸੀਂ ਨਵੀਂ ਕਾਰ ਖਰੀਦਣ ਦਾ ਪਲਾਨ ਬਣਾ ਰਹੇ ਹੋ ਤਾਂ ਇਹ ਸਹੀ ਮੌਕਾ ਹੈ। ਕਾਰ ਕੰਪਨੀਆਂ ਆਪਣੀ ਵਿਕਰੀ ਨੂੰ ਵਧਾਉਣ ਲਈ ਨਾ ਸਿਰਫ ਡਿਸਕਾਊਂਟ ਦੇ ਰਹੀਆਂ ਹਨ ਸਗੋਂ ਕਾਰਾਂ ਨੂੰ ਟੈਕਸ ਫ੍ਰੀ ਵੀ ਕਰ ਦਿੱਤਾ ਹੈ। ਇਥੋਂ ਤਕ ਕਿ ਡਿਸਕਾਊਂਟ ਦਾ ਫਾਇਦਾ ਆਮ ਗਾਹਕਾਂ ਦੇ ਨਾਲ-ਨਾਲ ਸੀ.ਐੱਸ.ਡੀ. (ਕੈਂਟੀਨ ਸਟੋਰਸ ਡਿਪਾਰਟਮੈਂਟ) 'ਤੇ ਵੀ ਦਿੱਤਾ ਜਾ ਰਿਹਾ ਹੈ। ਇਸ ਸਮੇਂ ਮਾਰੂਤੀ ਸੁਜ਼ੂਕੀ ਅਤੇ ਹੁੰਡਈ ਮੋਟਰਸ ਇੰਡੀਆ ਨੇ ਆਪਣੀਆਂ ਕੁਝ ਚੁਣੀਆਂ ਹੋਈਆਂ ਕਾਰਾਂ ਨੂੰ ਟੈਕਸ ਫ੍ਰੀ ਕਰ ਦਿੱਤਾ ਹੈ। ਟੈਕਸ ਫ੍ਰੀ ਹੋਣ 'ਤੇ ਗਾਹਕ ਨਵੀ ਕਾਰ 'ਤੇ 3 ਲੱਖ ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਆਓ ਜਾਣਦੇ ਹਾਂ ਇਨ੍ਹਾਂ ਕਾਰਾਂ ਬਾਰੇ...
Maruti Baleno

ਇਹ ਵੀ ਪੜ੍ਹੋ- BSNL ਦੇ ਮਾਸਟਰ ਪਲਾਨ ਨੇ ਵਧਾਈ Airtel-Jio ਦੀ ਟੈਨਸ਼ਨ
ਇਸ ਸਾਲ ਮਾਰੂਤੀ ਸੁਜ਼ੂਕੀ ਨੇ ਆਪਣੀ ਪ੍ਰੀਮੀਅਮ ਹੈਚਬੈਕ ਕਾਰ ਬਲੈਨੋ ਨੂੰ ਵੀ ਟੈਕਸ ਫ੍ਰੀ ਕਰ ਦਿੱਤਾ ਹੈ। ਬਲੈਨੋ ਦੇ ਡੈਲਟਾ CNG 1.2L 5MT ਵੇਰੀਐਂਟ ਦੀ ਕੀਮਤ 8.40 ਲੱਖ ਰੁਪਏ ਹੈ ਪਰ ਸੀ.ਐੱਸ.ਡੀ. ਸਟੋਰ 'ਤੇ ਇਸ ਵੇਰੀਐਂਟ ਦੀ ਐਕਸ-ਸ਼ੋਅਰੂਮ ਕੀਮਤ 7,24,942 ਰੁਪਏ ਹੈ। ਬਲੈਨੋ ਭਾਰਤ 'ਚ ਸਭ ਤੋਂ ਜ਼ਿਆਦਾ ਵਿਕਣ ਵਾਲੀਆਂ ਕਾਰਾਂ 'ਚੋਂ ਇਕ ਹੈ ਅਤੇ ਇਹ ਹਰ ਮਹੀਨੇ ਟਾਪ 10 'ਚ ਸ਼ਾਮਲ ਹੁੰਦੀ ਹੈ। ਇਸ ਵਿਚ ਸਪੇਸ ਦੀ ਕੋਈ ਘਾਟ ਨਹੀਂ ਹੈ। ਇਸ ਵਿਚ ਐਂਟ ਲਾਕ ਬ੍ਰੇਕਿੰਗ ਸਿਸਟਮ, ਈ.ਪੀ.ਐੱਸ., ਸੀਟ ਬੈਲਟ ਅਤੇ ਏਅਰਬੈਗਸ ਵਰਗੇ ਸੇਫਟੀ ਫੀਚਰਜ਼ ਦਿੱਤੇ ਗਏ ਹਨ। ਬਲੈਨੋ ਦਾ ਜ਼ੇਟਾ CNG 1.2L 5MT ਵੇਰੀਐਂਟ ਵੀ ਉਪਲੱਬਧ ਹੈ ਜਿਸ ਦੀ ਸੀ.ਐੱਸ.ਡੀ. ਐਕਸ-ਸ਼ੋਅਰੂਮ ਕੀਮਤ 9.20 ਲੱਖ ਰੁਪਏ ਹੈ।
Maruti Fronx

ਇਹ ਵੀ ਪੜ੍ਹੋ- iPhone 16 'ਚ ਆਈ ਵੱਡੀ ਸਮੱਸਿਆ, ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
ਦੇਸ਼ ਦੀ ਸਭ ਤੋਂ ਵੱਡੀ ਕਾਰ ਨਿਰਮਾਤਾ ਕੰਪਨੀ ਮਾਰੂਤੀ ਸੁਜ਼ੂਕੀ ਨੇ ਹਾਲ ਹੀ 'ਚ ਆਪਣੀ ਸਭ ਤੋਂ ਜ਼ਿਆਦਾ ਵਿਕਣ ਵਾਲੀ ਕੰਪੈਕਟ ਐੱਸ.ਯੂ.ਵੀ. Fronx ਨੂੰ ਟੈਕਸ ਫ੍ਰੀ ਕਰ ਦਿੱਤਾ ਹੈ। ਹੁਣ ਇਹ ਕਾਰ ਸੀ.ਐੱਸ.ਡੀ. (ਕੈਂਟੀਨ ਸਟੋਰਸ ਡਿਪਾਰਟਮੈਂਟ) 'ਤੇ ਵਿਕਰੀ ਲਈ ਉਪਲੱਬਧ ਹੋਵੇਗੀ, ਜਿਸ ਨਾਲ ਇਸ ਦੀਆਂ ਕੀਮਤਾਂ ਵੀ ਘੱਟ ਹੋਣਗੀਆਂ। ਸੀ.ਐੱਸ.ਡੀ. ਸਟੋਰ 'ਤੇ ਭਾਰਤੀ ਜਵਾਨਾਂ ਨੂੰ ਜੀ.ਐੱਸ.ਟੀ. 'ਚ 28 ਫੀਸਦੀ ਦੀ ਥਾਂ ਸਿਰਫ 14 ਫੀਸਦੀ ਟੈਕਸ ਦੇਣਾ ਹੋਵੇਗਾ, ਜਿਸ ਨਾਲ ਕੀਮਤ 'ਚ ਕਮੀ ਆਏਗੀ। ਇਹ ਵਿਸ਼ੇਸ਼ ਲਾਭ ਮੁੱਖ ਰੂਪ ਨਾਲ ਭਾਰਤੀ ਜਵਾਨਾਂ ਲਈ ਹੈ। ਸੀ.ਐੱਸ.ਡੀ. ਸਟੋਰ 'ਤੇ ਫ੍ਰੋਂਕਸ ਦੇ ਨਾਰਮਲ ਪੈਟਰੋਲ ਮੈਨੁਅਲ, ਨਾਰਮਲ ਪੈਟਰੋਲ ਆਟੋਮੈਟਿਕ ਅਤੇ ਟਰਬੋ ਪੈਟਰੋਲ ਵੇਰੀਐਂਟ ਉਪਲੱਬਧ ਹੋਣਗੇ। ਇਸ ਦੇ ਸਿਗਮਾ ਵੇਰੀਐਂਟ 'ਤੇ 1.60 ਲੱਖ ਰੁਪਏ ਤਕ ਦੀ ਬਚਤ ਹੋ ਸਕਦੀ ਹੈ।
Hyundai i20

ਇਹ ਵੀ ਪੜ੍ਹੋ- WhatsApp ਨੇ 80 ਲੱਖ ਭਾਰਤੀਆਂ ਦੇ ਅਕਾਊਂਟ ਕੀਤੇ ਬੈਨ, ਤੁਹਾਡਾ ਨੰਬਰ ਤਾਂ ਨਹੀਂ ਸ਼ਾਮਲ
Hyundai i20 ਵੀ ਟੈਕਸ ਫ੍ਰੀ ਕਰ ਦਿੱਤੀ ਗਈ ਹੈ। ਇਸ ਟੈਕਸ ਫ੍ਰੀਡਮ ਤੋਂ ਬਾਅਦ ਇਸ ਦੀ ਕੀਮਤ ਕਾਫੀ ਘੱਟ ਹੋ ਜਾਵੇਗੀ, ਜਿਸ ਦਾ ਮੁੱਖ ਲਾਭ ਭਾਰਤੀ ਜਵਾਨਾਂ ਨੂੰ ਮਿਲੇਗਾ। ਸੀ.ਐੱਸ.ਡੀ. (ਕੈਂਟੀਨ ਸਟੋਰਸ ਡਿਪਾਰਟਮੈਂਟ) ਤੋਂ i20 ਕਾਰ ਖਰੀਦਣ 'ਤੇ 1.57 ਲੱਖ ਰੁਪਏ ਤਕ ਦੀ ਬਚਟ ਹੋ ਸਕਦੀ ਹੈ। Hyundai i20 Magna ਵੇਰੀਐਂਟ ਦੀ ਕੀਮਤ 7,74,800 ਰੁਪਏ ਹੈ, ਜਦੋਂਕਿ ਸੀ.ਐੱਸ.ਡੀ. 'ਤੇ ਇਹੀ ਮਾਡਲ ਤੁਹਾਨੂੰ 6,65,227 ਰੁਪਏ ਦੀ ਕੀਮਤ 'ਚ ਮਿਲੇਗਾ। ਉਥੇ ਹੀ Hyundai i20 sport ਵੇਰੀਐਂਟ ਦੀ ਕੀਮਤ 8,37,800 ਰੁਪਏ ਹੈ ਅਤੇ ਸੀ.ਐੱਸ.ਡੀ. 'ਤੇ ਇਸੇ ਮਾਡਲ ਦੀ ਕੀਮਤ 7,02,413 ਰੁਪਏ ਰਹੇਗੀ। Hyundai i20 Asta ਵੇਰੀਐਂਟ ਦੀ ਕੀਮਤ 9,33,800 ਰੁਪਏ ਹੈ।
Toyota Hyryder ਅਤੇ Toyota hycross

Toyota Hyryder ਹੁਣ ਟੈਕਸ ਫ੍ਰੀ ਹੋਣ ਤੋਂ ਬਾਅਦ ਕਾਫੀ ਕਿਫਾਇਤੀ ਹੋ ਗਈ ਹੈ। ਇਸ ਦੀ ਕੀਮਤ 'ਚ ਲਗਭਗ 2 ਲੱਖ ਰੁਪਏ ਦੀ ਕਮੀਂ ਆਈ ਹੈ। ਉਥੇ ਹੀ Toyota hycross ਦੀ ਕੀਮਤ 'ਚ ਵੀ ਕਮੀਂ ਆਈ ਹੈ, ਜੋ ਲਗਭਗ 3.11 ਲੱਖ ਰੁਪਏ ਸਸਤੀ ਹੋ ਗਈ ਹੈ।

ਇਹ ਵੀ ਪੜ੍ਹੋ- 200KM ਦੀ ਰੇਂਜ... 20 ਮਿੰਟਾਂ 'ਚ ਚਾਰਜ! 8 ਸਾਲਾਂ ਦੀ ਵਾਰੰਟੀ ਦੇ ਨਾਲ ਲਾਂਚ ਹੋਈ ਇਹ ਧਾਕੜ ਇਲੈਕਟ੍ਰਿਕ ਬਾਈਕ
iPhone 16 'ਚ ਆਈ ਵੱਡੀ ਸਮੱਸਿਆ, ਖ਼ਰੀਦਣ ਤੋਂ ਪਹਿਲਾਂ ਪੜ੍ਹੋ ਇਹ ਖ਼ਬਰ
NEXT STORY