ਬਰੇਲੀ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਬਰੇਲੀ 'ਚ ਸ਼ੁੱਕਰਵਾਰ ਨੂੰ ਆਪਣੀ ਤਿੰਨ ਮਹੀਨੇ ਦੀ ਧੀ ਅਤੇ ਪਤਨੀ ਦੇ ਕਤਲ ਤੋਂ ਬਾਅਦ ਇਕ ਸ਼ਖ਼ਸ ਵਲੋਂ ਖ਼ੁਦਕੁਸ਼ੀ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਬਰੇਲੀ ਜ਼ਿਲ੍ਹੇ ਦੇ ਫਤਿਹਗੰਜ ਪੂਰਬੀ ਥਾਣਾ ਖੇਤਰ 'ਚ ਸ਼ੁੱਕਰਵਾਰ ਸਵੇਰੇ ਇਕ ਕਮਰੇ 'ਚ ਰਾਮ ਪ੍ਰਕਾਸ਼ (26), ਉਸ ਦੀ ਪਤਨੀ ਮੀਨੂ (24) ਅਤੇ ਤਿੰਨ ਮਹੀਨੇ ਦੀ ਬੱਚੀ ਦੀ ਲਾਸ਼ ਮਿਲੀ। ਬਰੇਲੀ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਰੋਹਿਤ ਸਿੰਘ ਸਜਵਾਨ ਨੇ ਦੱਸਿਆ ਕਿ ਫਤਿਹਗੰਜ ਪੂਰਬੀ ਥਾਣੇ ਨੂੰ ਇਕ ਔਰਤ ਨੇ ਸੂਚਨਾ ਦਿੱਤੀ ਕਿ ਉਸ ਦਾ ਬੇਟਾ ਰਾਮਪ੍ਰਕਾਸ਼, ਨੂੰਹ ਮੀਨੂ ਅਤੇ ਉਨ੍ਹਾਂ ਦੀ ਤਿੰਨ ਮਹੀਨੇ ਦੀ ਬੱਚੀ ਆਪਣੇ ਕਮਰੇ 'ਚ ਮ੍ਰਿਤਕ ਮਿਲੇ।
ਪੁਲਸ ਨੇ ਔਰਤ ਦੇ ਹਵਾਲੇ ਤੋਂ ਦੱਸਿਆ ਕਿ ਸਵੇਰੇ ਜਦੋਂ ਨੂੰਹ ਅਤੇ ਬੇਟਾ ਆਪਣੇ ਕਮਰੇ ਤੋਂ ਬਾਹਰ ਨਹੀਂ ਆਏ ਤਾਂ ਦੂਜੇ ਬੇਟੇ ਨੇ ਦਰਵਾਜ਼ਾ ਤੋੜ ਕੇ ਕਮਰੇ 'ਚ ਪ੍ਰਵੇਸ਼ ਕੀਤਾ, ਜਿੱਥੇ ਉਨ੍ਹਾਂ ਨੇ ਦੇਖਿਆ ਕਿ ਰਾਮਪ੍ਰਕਾਸ਼ ਚੁੰਨੀ ਨਾਲ ਬਣੇ ਫਾਹੇ ਨਾਲ ਲਟਕਿਆ ਹੋਇਆ ਹੈ, ਜਦੋਂ ਕਿ ਬਿਸਤਰ 'ਤੇ ਉਸ ਦੀ ਬੱਚੀ ਅਤੇ ਪਤਨੀ ਮ੍ਰਿਤਕ ਪਈਆਂ ਹਨ। ਉਨ੍ਹਾਂ ਨੇ ਦੱਸਿਆ ਕਿ ਫਤਿਹਗੰਜ ਪੂਰਬੀ ਥਾਣਾ ਖੇਤਰ ਦੇ ਉੱਤਮ ਗੰਜ ਪੱਛਮੀ ਮੁਹੱਲਾ ਵਾਸੀ ਰਾਮ ਪ੍ਰਕਾ ਦਾ ਵਿਆਹ ਸਵਾ ਸਾਲ ਪਹਿਲੇ ਮੀਨੂ ਨਾਲ ਹੋਇਆ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਧੀ ਕ੍ਰਿਸ਼ਨਾ ਦਾ ਜਨਮ ਹੋਇਆ ਸੀ। ਸਜਵਾਨ ਨੇ ਦੱਸਿਆ ਕਿ ਸ਼ੱਕ ਹੈ ਕਿ ਰਾਮਪ੍ਰਕਾਸ਼ ਨੇ ਪਹਿਲੇ ਆਪਣੀ ਪਤਨੀ ਅਤੇ ਬੱਚੀ ਦਾ ਕਤਲ ਕੀਤਾ ਅਤੇ ਬਾਅਦ 'ਚ ਫਾਹਾ ਲਗਾ ਕੇ ਖ਼ੁਦਕੁਸ਼ੀ ਕਰ ਲਈ। ਉਨ੍ਹਾਂ ਕਿਹਾ ਕਿ ਮੌਕੇ 'ਤੇ ਫੀਲਡ ਯੂਨਿਟ ਅਤੇ ਪੁਲਸ ਮੌਜੂਦ ਹੈ। ਤਿੰਨੋਂ ਲਾਸ਼ਾਂ ਨੂੰ ਪੋਸਟਮਾਰਟਮ ਭੇਜਿਆ ਗਿਆ ਹੈ। ਸਜਵਾਨ ਨੇ ਦੱਸਿਆ ਕਿ ਪਹਿਲੀ ਨਜ਼ਰ ਪ੍ਰਤੀਤ ਹੁੰਦਾ ਹੈ ਕਿ ਮ੍ਰਿਤਕ ਰਾਮਪ੍ਰਕਾਸ਼ ਨੇ ਪਤਨੀ ਅਤੇ ਬੱਚੀ ਦੇ ਕਤਲ ਕਰਨ ਤੋਂ ਬਾਅਦ ਖ਼ੁਦਕੁਸ਼ੀ ਕੀਤੀ ਹੈ। ਮਾਮਲੇ 'ਚ ਜ਼ਰੂਰੀ ਕਾਰਵਾਈ ਕੀਤੀ ਜਾ ਰਹੀ ਹੈ।
ਆਇਸ਼ਾ ਖ਼ੁਦਕੁਸ਼ੀ ਮਾਮਲੇ 'ਚ ਕੋਰਟ ਨੇ ਪਤੀ ਆਰਿਫ਼ ਨੂੰ ਸੁਣਾਈ 10 ਸਾਲ ਦੀ ਸਜ਼ਾ
NEXT STORY