ਬਿਹਾਰਸ਼ਰੀਫ- ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਹਿਲਸਾ ਥਾਣਾ ਇਲਾਕੇ 'ਚ ਮੰਗਲਵਾਰ ਦੇਰ ਰਾਤ ਅਪਰਾਧੀਆਂ ਨੇ ਇਕ ਪੋਸਟਮਾਸਟਰ ਦੀ ਉਸ ਸਮੇਂ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਜਦੋਂ ਉਹ ਆਪਣੇ ਘਰ 'ਚ ਸੁੱਤਾ ਪਿਆ ਸੀ।
ਪੁਲਸ ਅਨੁਸਾਰ ਗੰਜਪੁਰ ਪਿੰਡ ਵਾਸੀ ਪਾਂਡੇ ਮੰਗਲਵਾਰ ਰਾਤ ਨੂੰ ਆਪਣੇ ਘਰ 'ਚ ਸੁੱਤਾ ਪਿਆ ਸੀ ਤ²ਾਂ ਉਸ ਵੇਲੇ 5 ਅਪਰਾਧੀ ਉਸਦੇ ਘਰ ਆਏ ਤੇ ਗੋਲੀ ਮਾਰ ਕੇ ਉਸਦੀ ਹੱਤਿਆ ਕਰ ਦਿੱਤੀ। ਮ੍ਰਿ²ਤਕ ਭੋਭੀ ਡਾਕਘਰ 'ਚ ਪੋਸਟਮਾਸਟਰ ਵਜੋਂ ਨੌਕਰੀ ਕਰਦਾ ਸੇ। ਪੁਲਸ ਨੇ ਮ੍ਰਿਤਕ ਦੇ ਭਰਾ ਸਤੀਸ਼ ਪਾਂਡੇ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।
ਸੋਨੀਆ ਗਾਂਧੀ ਭਲਕੇ ਔਰੰਗਾਬਾਦ 'ਚ ਰੈਲੀ ਨੂੰ ਕਰਨਗੇ ਸੰਬੋਧਨ
NEXT STORY