ਨਵੀਂ ਦਿੱਲੀ— ਪਿਛਲੇ ਮਹੀਨੇ ਦਿੱਲੀ ਦੇ ਚਿੜੀਆਘਰ ਵਿਚ ਸ਼ੇਰ ਦੇ ਵਾੜੇ ਵਿਚ ਇਕ ਨੌਜਵਾਨ ਦੇ ਡਿੱਗਣ ਅਤੇ ਚਿੱਟੇ ਸ਼ੇਰ ਵਲੋਂ ਉਸ ਨੂੰ ਮਾਰ ਦੇਣ ਦੀ ਘਟਨਾ ਮਗਰੋਂ ਵਾਤਾਵਰਣ, ਜੰਗਲਾਤ ਤੇ ਜਲਵਾਯੂ ਮੰਤਰੀ ਪ੍ਰਕਾਸ਼ ਜਾਵਦੇਕਰ ਨੇ ਅੱਜ ਕਿਹਾ ਕਿ ਰਾਸ਼ਟਰੀ ਜੀਵ ਰੱਖ (ਚਿੜੀਆਘਰ) ਅਜਿਹੇ ਯਤਨ ਕਰੇਗਾ ਕਿ ਅਜਿਹੀਆਂ ਮੰਦਭਾਗੀਆਂ ਘਟਨਾਵਾਂ ਨਾ ਹੋਣ। ਉਨ੍ਹਾਂ ਮਾਰੇ ਗਏ ਨੌਜਵਾਨ ਦੇ ਨਜ਼ਦੀਕੀ ਸੰਬੰਧੀ ਨੂੰ ਇਕ ਲੱਖ ਰੁਪਏ ਦੀ ਐਕਸਗ੍ਰੇਸ਼ੀਆ ਗ੍ਰਾਂਟ ਦੇਣ ਦਾ ਐਲਾਨ ਕੀਤਾ। ਜਾਵਦੇਕਰ ਨੇ ਅੱਜ ਇਥੇ ਜੰਗਲੀ ਜੀਵ ਹਫਤੇ ਦੇ ਸੰਬੰਧ ਵਿਚ ਆਯੋਜਿਤ ਇਨਾਮ ਵੰਡ ਸਮਾਗਮ ਵਿਚ ਇਹ ਜਾਣਕਾਰੀ ਦਿੱਤੀ।
ਸੇਵਾ ਮੁਕਤ ਜੱਜਾਂ 'ਤੇ ਹੋਰ ਸਰਕਾਰੀ ਅਹੁਦਾ ਸਵੀਕਾਰਨ ਸੰਬੰਧੀ ਸਮਾਂ ਹੱਦ ਤੈਅ ਕਰਨ ਵਾਲੀ ਪਟੀਸ਼ਨ ਖਾਰਿਜ
NEXT STORY