ਨਵੀਂ ਦਿੱਲੀ - ਲੋਹਪੁਰਸ਼ ਸਰਦਾਰ ਵੱਲਭ ਭਾਈ ਪਟੇਲ, ਰਾਸ਼ਟਰਪਿਤਾ ਮਹਾਤਮਾ ਗਾਂਧੀ ਤੇ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਤੋਂ ਬਾਅਦ ਹੁਣ ਹਾਈਜੈਕ ਹੋਣ ਦੀ ਤਿਆਰੀ ਜੈ ਪ੍ਰਕਾਸ਼ ਨਾਰਾਇਣ (ਜੇ. ਪੀ.) ਦੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੇ. ਪੀ. ਦੇ ਜਨਮ ਦਿਨ 'ਤੇ 11 ਅਕਤੂਬਰ ਨੂੰ 'ਸਾਂਸਦ ਆਦਰਸ਼ ਗ੍ਰਾਮ ਯੋਜਨਾ' ਦਾ ਐਲਾਨ ਕਰਨਗੇ। ਇਸਦੇ ਤਹਿਤ ਹਰ ਸੰਸਦ ਮੈਂਬਰ ਤੋਂ 2019 ਤੱਕ ਆਪਣੇ ਸੰਸਦੀ ਖੇਤਰ ਦੇ 3 ਪਿੰਡਾਂ ਨੂੰ ਆਦਰਸ਼ ਪਿੰਡ ਵਿਚ ਤਬਦੀਲ ਕਰਨ ਦਾ ਟੀਚਾ ਰੱਖਿਆ ਹੈ। ਇਸ ਤੋਂ ਬਾਅਦ ਹਰ ਸਾਲ ਇਕ ਪਿੰਡ ਨੂੰ ਚੁਣ ਕੇ 2024 ਤੱਕ 5 ਹੋਰ ਪਿੰਡਾਂ ਨੂੰ ਆਦਰਸ਼ ਪਿੰਡ ਵਿਚ ਤਬਦੀਲ ਕਰਨ ਦਾ ਟੀਚਾ ਰੱਖਿਆ ਜਾਵੇਗਾ।
ਚਕਰਵਾਤੀ ਤੂਫਾਨ 'ਹੁਡਹੁਡ' ਵਧ ਰਿਹਾ ਹੈ ਆਂਧਰਾ ਤੇ ਓਡਿਸ਼ਾ ਵੱਲ
NEXT STORY