ਭੁਵਨੇਸ਼ਵਰ— ਭਾਰਤੀ ਮੌਸਮ ਵਿਭਾਗ ਨੇ ਕਿਹਾ ਹੈ ਕਿ ਉੱਤਰੀ ਅੰਡੇਮਾਨ ਸਾਗਰ ਅਤੇ ਉਸ ਦੇ ਨੇੜਲੇ ਹਿੱਸੇ ਦੇ ਉਪਰ ਬਣੇ ਗਹਿਰੇ ਦਬਾਅ ਨੇ ਤੇਜ਼ ਹੋ ਕੇ ਇਲਾਕੇ ਵਿਚ ਚਕਰਵਾਤੀ ਤੂਫਾਨ 'ਹੁਡਹੁਡ' ਦਾ ਰੂਪ ਧਾਰ ਲਿਆ ਹੈ। ਮੌਸਮ ਵਿਭਾਗ ਵਲੋਂ ਜਾਰੀ ਤਾਜ਼ਾ ਬੁਲੇਟਿਨ ਵਿਚ ਕਿਹਾ ਗਿਆ ਹੈ ਕਿ ਅੰਡੇਮਾਨ ਸਾਗਰ 'ਤੇ ਬਣਿਆ ਘੱਟ ਦਬਾਅ ਦਾ ਇਲਾਕਾ ਪਿਛਲੇ ਕੁਝ ਘੰਟਿਆਂ ਦੌਰਾਨ ਪੱਛਮੀ-ਪੱਛਮ ਉੱਤਰ ਦਿਸ਼ਾ ਵਲ ਵੱਧ ਗਿਆ ਅਤੇ ਹੋਰ ਤੇਜ਼ ਹੋ ਗਿਆ ਹੈ। ਓਡਿਸ਼ਾ ਦੇ ਗੋਪਾਲਪੁਰ ਅਤੇ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਵਿਚ 12 ਅਕਤੂਬਰ ਨੂੰ ਭਾਰੀ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਅਨੁਸਾਰ ਘੱਟ ਦਬਾਅ ਦਾ ਖੇਤਰ ਓਡਿਸ਼ਾ ਦੇ ਗੋਪਾਲਪੁਰ ਤੱਟ ਤੋਂ ਕਾਫੀ ਦੂਰ ਦੱਖਣ ਪੂਰਬ ਵਿਚ ਬਣਿਆ ਹੋਇਆ ਹੈ।
ਚਿੜੀਆਘਰ 'ਚ ਸ਼ੇਰ ਵਲੋਂ ਮਾਰੇ ਗਏ ਨੌਜਵਾਨ ਦੇ ਮਾਪਿਆਂ ਨੂੰ ਇਕ ਲੱਖ ਰੁਪਿਆ ਦੇਣ ਦਾ ਐਲਾਨ
NEXT STORY