ਭਾਜਪਾ ਬਹੁਮਤ ਤੋਂ 30 ਸੀਟਾਂ ਪਿਛੇ ਰਹਿ ਜਾਵੇਗੀ ਮਹਾਰਾਸ਼ਟਰ 'ਚ
ਮੁੰਬਈ - ਸੱਟੇਬਾਜ਼ਾਂ ਨੇ ਲੋਕ ਸਭਾ ਚੋਣਾਂ ਦੌਰਾਨ ਬਿਲਕੁਲ ਸਹੀ ਅਨੁਮਾਨ ਲਾਇਆ ਸੀ ਕਿ ਭਾਜਪਾ ਨੂੰ ਬਹੁਮਤ ਮਿਲੇਗਾ ਪਰ ਮਹਾਰਾਸ਼ਟਰ ਵਿਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਸੰਬੰਧੀ ਉਹ ਭਾਜਪਾ 'ਤੇ ਇੰਨਾ ਭਰੋਸਾ ਨਹੀਂ ਕਰ ਪਾ ਰਹੇ। ਉਨ੍ਹਾਂ ਦਾ ਮੰਨਣਾ ਹੈ ਕਿ ਪਾਰਟੀ ਦੇ ਸਟਾਰ ਪ੍ਰਚਾਰਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਚਾਰ ਮੁਹਿੰਮ ਵਿਚ ਲੇਟ ਐਂਟਰੀ ਕੀਤੀ ਹੈ ਅਤੇ ਇਸਦੇ ਅਸਰ ਤਹਿਤ 288 ਸੀਟਾਂ ਵਾਲੀ ਵਿਧਾਨ ਸਭਾ ਵਿਚ ਭਾਜਪਾ ਨੂੰ ਬਹੁਮਤ ਨਹੀਂ ਮਿਲ ਸਕੇਗਾ ਅਤੇ ਉਸਨੂੰ ਸਭ ਤੋਂ ਵੱਡੀ ਪਾਰਟੀ ਦੀ ਸਟੇਟਸ ਨਾਲ ਹੀ ਸਬਰ ਕਰਨਾ ਪਵੇਗਾ। ਸੱਟੇਬਾਜ਼ ਭਾਜਪਾ ਨੂੰ 110-115 ਸੀਟਾਂ ਮਿਲਣ 'ਤੇ ਦਾਅ ਲਾ ਰਹੇ ਹਨ। ਇਹ ਅੰਕੜੇ ਹਾਲਾਂਕਿ ਦੂਜੀਆਂ ਮੁਕਾਬਲੇ ਦੀਆਂ ਧਿਰਾਂ ਲਈ ਪ੍ਰਗਟ ਕੀਤੇ ਜਾ ਰਹੇ ਅਨੁਮਾਨ ਤੋਂ ਕਾਫੀ ਵੱਧ ਹਨ। ਸੱਟੇਬਾਜ਼ ਕਾਂਗਰਸ, ਰਾਕਾਂਪਾ ਅਤੇ ਸ਼ਿਵ ਸੈਨਾ ਵਿਚੋਂ ਹਰੇਕ ਨੂੰ 40 ਤੋਂ 50 ਸੀਟਾਂ ਅਤੇ ਮਨਸੇ ਨੂੰ 15 ਤੋਂ 20 ਸੀਟਾਂ ਦੇ ਰਹੇ ਹਨ।
ਰਾਸ਼ਟਰਪਤੀ ਨੇ ਦਿੱਲੀ ਵਿਧਾਨ ਸਭਾ ਚੋਣਾਂ ਨਾਲ ਸੰਬੰਧਿਤ ਫਾਈਲ ਮੋੜੀ
NEXT STORY