* ਪਾਕਿ ਫਾਇਰਿੰਗ ਨਾਲ ਨਜਿੱਠਣ ਲਈ
* ਪਾਕਿ ਨੇ ਚੌਥੇ ਦਿਨ ਵੀ ਕੀਤੀ ਫਾਇਰਿੰਗ, 70 ਭਾਰਤੀ ਚੌਕੀਆਂ ਨੂੰ ਬਣਾਇਆ ਨਿਸ਼ਾਨਾ, 2 ਔਰਤਾਂ ਹਲਾਕ, 20 ਵਿਅਕਤੀ ਜ਼ਖਮੀ
ਨਵੀਂ ਦਿੱਲੀ/ਜੰਮੂ (ਏਜੰਸੀਆਂ, ਸਤੀਸ਼, ਸੰਜੀਵ, ਮੁਕੇਸ਼, ਕਾਟਲ, ਰਾਜਿੰਦਰ) - ਜੰਮੂ-ਕਸ਼ਮੀਰ ਵਿਚ ਸਰਹੱਦ 'ਤੇ ਪਾਕਿਸਤਾਨ ਵਲੋਂ ਲਗਾਤਾਰ ਕੀਤੀ ਜਾ ਰਹੀ ਫਾਇਰਿੰਗ ਦੇ ਮੁੱਦੇ 'ਤੇ ਭਾਰਤ ਸਰਕਾਰ ਨੇ ਸਖਤ ਰੁਖ਼ ਅਪਣਾਇਆ ਹੈ। ਸਰਕਾਰੀ ਸੂਤਰਾਂ ਅਨੁਸਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਮਾਮਲੇ ਵਿਚ ਫੌਜ ਨੂੰ ਉਚਿਤ ਕਾਰਵਾਈ ਕਰਨ ਦੀ ਖੁੱਲ੍ਹੀ ਛੋਟ ਦੇ ਦਿੱਤੀ ਹੈ। ਪੀ. ਐੱਮ. ਓ. ਨੇ ਕਿਹਾ ਹੈ ਕਿ ਭਾਰਤ ਪਾਕਿਸਤਾਨ ਦੇ ਕਿਸੇ ਵੀ ਦਬਾਅ ਵਿਚ ਨਹੀਂ ਆਵੇਗਾ ਅਤੇ ਦੇਸ਼ ਦੀਆਂ ਸਰਹੱਦਾਂ ਅਤੇ ਲੋਕਾਂ ਦੀ ਰੱਖਿਆ ਹਰ ਕੀਮਤ 'ਤੇ ਕੀਤੀ ਜਾਵੇਗੀ। ਸੂਤਰਾਂ ਨੇ ਕਿਹਾ ਕਿ ਇਸ ਮਾਮਲੇ 'ਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਪੂਰੀ ਨਜ਼ਰ ਰੱਖ ਰੱਖੇ ਹਨ। ਸੂਤਰਾਂ ਨੇ ਕਿਹਾ ਕਿ ਭਾਰਤ ਨੇ ਪਾਕਿਸਤਾਨ ਨੂੰ ਚੇਤਾਵਨੀ ਦਿੱਤੀ ਹੈ ਕਿ ਜੇਕਰ ਫਾਇਰਿੰਗ ਬੰਦ ਨਾ ਹੋਈ ਤਾਂ ਉਹ ਵੀ ਮੋੜਵਾਂ ਵਾਰ ਕਰਨ ਤੋਂ ਨਹੀਂ ਝਿਜਕੇਗਾ। ਪੱਤਰਕਾਰਾਂ ਨੇ ਜਦੋਂ ਪ੍ਰਧਾਨ ਮੰਤਰੀ ਤੋਂ ਪਾਕਿ ਫਾਇਰਿੰਗ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸਭ ਕੁਝ ਆਮ ਵਰਗਾ ਹੋ ਜਾਵੇਗਾ। ਇਸ ਦੌਰਾਨ ਪਾਕਿਸਤਾਨ ਆਪਣੀਆਂ ਨਾਪਾਕ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ ਅਤੇ ਲਗਾਤਾਰ ਚੌਥੇ ਦਿਨ ਵੀ ਰਿਹਾਇਸ਼ੀ ਖੇਤਰਾਂ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰ ਰਿਹਾ ਹੈ, ਜਿਸ ਦੇ ਕਾਰਨ ਅੱਜ ਦੋ ਔਰਤਾਂ ਦੀ ਮੌਤ ਅਤੇ 2 ਜਵਾਨਾਂ ਸਮੇਤ 20 ਲੋਕ ਜ਼ਖ਼ਮੀ ਹੋ ਗਏ। ਓਧਰ ਭਾਰਤ-ਪਾਕਿ ਸਰਹੱਦ 'ਤੇ ਸਥਿਤ ਓਕਟਰਾਈ ਪੋਸਟ ਦੇ ਨੇੜੇ ਬੀ. ਐੱਸ. ਐੱਫ. ਦੇ ਜਵਾਨਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਕਾਬੂ ਕੀਤਾ ਹੈ। ਉਕਤ ਹਿਰਾਸਤ ਵਿਚ ਲਏ ਗਏ ਵਿਅਕਤੀ ਦੀ ਪਛਾਣ ਮੁਹੰਮਦ ਨਜੀਰ (85) ਪੁੱਤਰ ਫਤਿਹਦੀਨ ਪਿੰਡ ਇਸਲਾਮਪੁਰ ਜ਼ਿਲਾ ਲਾਹੌਰ ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਅਨੁਸਾਰ 12 ਵਜੇ ਦੇ ਕਰੀਬ ਬੀ. ਐੱਸ.ਐੱਫ. ਦੇ ਜਵਾਨਾਂ ਨੇ ਪਾਕਿਸਤਾਨੀ ਨਾਗਰਿਕ ਨੂੰ ਭਾਰਤੀ ਸਰਹੱਦ 'ਚ ਦਾਖਲ ਹੋਣ 'ਤੇ ਗ੍ਰਿਫਤਾਰ ਕੀਤਾ। ਫੜੇ ਗਏ ਨਾਗਰਿਕ ਤੋਂ 5094 ਰੁਪਏ ਦੀ ਪਾਕਿ ਕਰੰਸੀ ਵੀ ਬਰਾਮਦ ਕੀਤੀ ਗਈ ਹੈ। ਓਧਰ ਅੱਜ ਸਾਂਬਾ ਜ਼ਿਲੇ ਦੇ ਸਰਹੱਦ ਨਾਲ ਲੱਗਦੇ ਚਲਿਆੜੀ ਪਿੰਡ ਵਿਚ ਬਜ਼ੁਰਗ ਬੂਟੀ ਰਾਮ ਦੇ ਘਰ ਦੇ ਵਿਹੜੇ ਵਿਚ ਪਾਕਿਸਤਾਨ ਵਲੋਂ ਦਾਗੇ ਗਏ ਇਕ ਮੋਰਟਾਰ ਸ਼ੈੱਲ ਦੇ ਧਮਾਕੇ ਨਾਲ ਘਰ ਦੇ ਵਿਹੜੇ ਵਿਚ ਕੰਮ ਕਰ ਰਹੀ ਉਸਦੀ ਪਤਨੀ ਸ਼ਕੁੰਤਲਾ ਦੇਵੀ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਉਸ ਦੀ ਨੂੰਹ ਭੋਲੀ ਦੇਵੀ ਪਤਨੀ ਸੌਦਾਗਰ ਮੱਲ ਨੇ ਗੰਭੀਰ ਜ਼ਖ਼ਮੀ ਹੋਣ ਦੇ ਬਾਅਦ ਹਸਪਤਾਲ ਲਿਜਾਂਦੇ ਸਮੇਂ ਦਮ ਤੋੜ ਦਿੱਤਾ। ਮੰਗਲਵਾਰ ਰਾਤ ਭਰ ਪਾਕਿਸਤਾਨ ਨੇ ਬੀ. ਐੱਸ. ਐੈੱਫ. ਦੀਆਂ ਸਾਰੀਆਂ ਮੋਹਰਲੀਆਂ ਚੌਕੀਆਂ ਸਾਂਭਾ, ਅਰਨੀਆ, ਹੀਰਾਨਗਰ, ਆਰ. ਐੱਸ. ਪੁਰਾ, ਅਖਨੂਰ ਅਤੇ ਪਰਗਵਾਲ ਸੈਕਟਰਾਂ ਵਿਚ 70 ਚੌਕੀਆਂ 'ਤੇ ਗੋਲੀਬਾਰੀ ਕੀਤੀ। ਓਧਰ ਪੀਰ ਪੰਜਾਲ ਵਲੋਂ ਦੱਖਣੀ ਐੱਲ. ਓ. ਸੀ. ਦੇ ਮੇਂਡਰ, ਭਿੰਬਰੀ ਗਲੀ ਅਤੇ ਪੁੰਛ ਦੇ ਚਿਨਾਜ, ਪੀਤਲ, ਟੈਂਟਗਾਰਡ, ਜੱਬੋਵਾਲ, ਕੋਰਟ ਕੁੱਬਾ ਆਦਿ ਚੌਕੀਆਂ ਨੂੰ ਵੀ ਨਿਸ਼ਾਨਾ ਬਣਾਇਆ ਗਿਆ, ਜਿਸਦੇ ਕਾਰਨ ਬੀ.ਐੱਸ. ਐੱਫ. ਦੇ ਦੋ ਜਵਾਨ ਜ਼ਖ਼ਮੀ ਹੋ ਗਏ, ਜਿਨ੍ਹਾਂ ਦੀ ਪਛਾਣ ਮਨੀਵਾਨ ਸਿੰਘ, ਏ. ਐੱਸ. ਆਈ. ਅਤੇ ਚਿਨਾਜ ਪੋਸਟ 'ਤੇ ਕੰਮ ਕਰਦੇ ਹੌਲਦਾਰ ਵਿਵੇਕ ਸਿੰਘ ਦੇ ਰੂਪ ਵਿਚ ਹੋਈ ਹੈ।
ਇਸ ਦੌਰਾਨ ਬੀ. ਐੱਸ. ਐੱਫ. ਦੇ ਡਾਇਰੈਕਟਰ ਜਨਰਲ ਡੀ. ਕੇ. ਪਾਠਕ ਨੇ ਕਿਹਾ ਕਿ ਪਾਕਿ ਫੌਜੀ ਚੌਕੀਆਂ ਨੂੰ ਨੁਕਸਾਨ ਨਾ ਪਹੁੰਚਾਉਣ ਕਾਰਨ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾ ਰਹੇ ਹਨ। ਇਸ ਦੌਰਾਨ ਜੰਮੂ ਜ਼ੋਨ ਦੇ ਆਈ. ਜੀ. ਰਾਜੇਸ਼ ਕੁਮਾਰ ਨੇ ਕਿਹਾ ਕਿ ਅਜਿਹੇ ਹਾਲਾਤ 'ਚ ਘੁਸਪੈਠ ਦਾ ਗੰਭੀਰ ਖਤਰਾ ਹੁੰਦਾ ਹੈ। ਪੁਲਸ ਨੇ ਘੁਸਪੈਠ ਨੂੰ ਨਾਕਾਮ ਕਰਨ ਲਈ ਪੂਰੇ ਇੰਤਜ਼ਾਮ ਕੀਤੇ ਹਨ।
ਮੁੱਖ ਮੰਤਰੀ ਨੇ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਦਾ ਦਿੱਤਾ ਨਿਰਦੇਸ਼
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਅੱਜ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤਾ ਕਿ ਸਰਹੱਦ ਪਾਰੋਂ ਗੋਲੀਬਾਰੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੇ ਜੀਵਨ ਦੀ ਸੁਰੱਖਿਆ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾਣ। ਉਨ੍ਹਾਂ ਨੇ ਕੈਂਪਾਂ ਵਿਚ ਭੋਜਨ, ਅਸਥਾਈ ਨਿਵਾਸ, ਟਰਾਂਸਪੋਰਟ, ਇਲਾਜ ਸਹੂਲਤਾਂ ਅਤੇ ਪੀਣ ਵਾਲੇ ਪਾਣੀ ਦੀ ਸਪਲਾਈ ਨੂੰ ਵੀ ਯਕੀਨੀ ਕਰਨ ਲਈ ਕਿਹਾ ਹੈ। ਜੰਮੂ, ਸਾਂਬਾ, ਕਠੂਆ ਜ਼ਿਲਿਆਂ ਵਿਚ ਸੁਰੱਖਿਅਤ ਥਾਵਾਂ 'ਤੇ 24 ਅਸਥਾਈ ਕੈਂਪ ਬਣਾਏ ਗਏ ਹਨ। ਇਨ੍ਹਾਂ ਕੈਂਪਾਂ ਵਿਚ 7 ਹਜ਼ਾਰ ਤੋਂ ਵੀ ਵੱਧ ਲੋਕ ਰਹਿ ਰਹੇ ਹਨ। ਮੁੱਖ ਮੰਤਰੀ ਨੇ ਗੋਲੀਬਾਰੀ ਨਾਲ ਪ੍ਰਭਾਵਿਤ ਪਰਿਵਾਰਾਂ ਨੂੰ ਤੁਰੰਤ ਮੁਆਵਜ਼ਾ ਦੇਣ ਦਾ ਨਿਰਦੇਸ਼ ਦਿੱਤਾ ਹੈ।
ਹੁਰੀਅਤ ਵਲੋਂ ਸਰਹੱਦ 'ਤੇ ਤਣਾਅ ਖਤਮ ਕਰਨ ਦੀ ਮੰਗ
ਹੁਰੀਅਤ ਕਾਨਫਰੰਸ ਦੇ ਨਰਮਪੰਥੀ ਧੜੇ ਨੇ ਅੱਜ ਭਾਰਤ ਅਤੇ ਪਾਕਿਸਤਾਨ ਨਾਲ ਸਰਹੱਦ 'ਤੇ ਟਕਰਾਅ ਦੀ ਸਥਿਤੀ ਨੂੰ ਖਤਮ ਕਰਨ ਅਤੇ ਸਾਰੇ ਪੈਂਡਿੰਗ ਮੁੱਦਿਆਂ ਦਾ ਹੱਲ ਕੱਢਣ ਲਈ ਰੁਕੀ ਹੋਈ ਵਾਰਤਾ ਪ੍ਰਕਿਰਿਆ ਨੂੰ ਫਿਰ ਸ਼ੁਰੂ ਕਰਨ ਦੀ ਮੰਗ ਕੀਤੀ। ਹੁਰੀਅਤ ਦੇ ਪ੍ਰਧਾਨ ਮੀਰਵਾਈਜ਼ ਉਮਰ ਫਾਰੂਕ ਨੇ ਕਿਹਾ ਕਿ ਸਰਹੱਦ 'ਤੇ ਤਣਾਅ ਦੇ ਕਾਰਨ ਬਣੇ ਹਾਲਾਤ ਅਤਿਅੰਤ ਚਿੰਤਾ ਦਾ ਵਿਸ਼ਾ ਹਨ।
ਸਰਹੱਦ 'ਤੇ ਸਥਿਤੀ ਗੰਭੀਰ : ਰਾਹਾ
NEXT STORY