ਗੁਰਪ੍ਰੀਤ ਭਾਰਤ ਦੀ ਨੈਸ਼ਨਲ ਸਟਾਈਲ ਕਬੱਡੀ 'ਚ ਪੰਜਾਬ ਦਾ ਇਕਲੌਤਾ ਖਿਡਾਰੀ
ਦਿੜ੍ਹਬਾ ਮੰਡੀ (ਸਰਾਓ)- ਪਿਛਲੇ ਦਿਨੀਂ ਸਾਊਥ ਕੋਰੀਆ ਦੇ ਸ਼ਹਿਰ ਇੰਚੀਓਨ 'ਚ ਸਮਾਪਤ ਹੋਈਆਂ 17ਵੀਂਆਂ ਏਸ਼ੀਆਈ ਖੇਡਾਂ ਵਿੱਚ ਭਾਰਤੀ ਪੁਰਸ਼ ਕਬੱਡੀ ਟੀਮ ਦੇ ਗੋਲਡ ਮੈਡਲ ਜੇਤੂ ਖਿਡਾਰੀ ਗੁਰਪ੍ਰੀਤ ਸਿੰਘ ਕਾਜ਼ੀ ਦਾ ਆਪਣੇ ਕਸਬਾ ਦਿੜ੍ਹਬਾ ਪਹੁੰਚਣ ਤੇ ਇਲਾਕੇ ਦੀਆਂ ਸਮਾਜਿਕ, ਰਾਜੀਨੀਤਿਕ, ਖੇਡ ਕਲੱਬਾਂ ਨੇ ਬੜੇ ਜ਼ੋਸੋ-ਖਰੋਸ਼ ਨਾਲ ਭਰਵਾ ਸਵਾਗਤ ਕੀਤਾ।
ਗੁਰਪ੍ਰੀਤ ਸਿੰਘ ਕਾਜ਼ੀ ਨੂੰ ਕੋਚ ਗੁਰਮੇਲ ਸਿੰਘ ਦਿੜ੍ਹਬਾ ਦੀ ਅਗਵਾਈ ਵਿੱਚ ਕਲੱਬ ਦੇ ਨੇ ਨੌਜਵਾਨਾ ਨੇ ਹਾਰਾਂ ਅਤੇ ਫੁਲਾਂ ਦੀ ਵਰਖਾ ਕਰਦੇ ਹੋਏ ਸ਼ਹਿਰ ਦੇ ਮੁੱਖ ਬਾਜਾਰਾਂ ਵਿੱਚ ਦੀ ਘਰ ਲੈ ਕੇ ਗਏ । ਹੈਰਾਨੀ ਦੀ ਗੱਲ ਇਹ ਰਹੀ ਕਿ ਇਹ ਨੌਜਵਾਨ ਕਬੱਡੀ ਨੈਸ਼ਨਲ ਸਟਾਈਲ ਵਿੱਚ ਭਾਰਤੀ ਟੀਮ ਵਿੱਚ ਪੰਜਾਬ ਦਾ ਇਕਲੌਤਾ ਖਿਡਾਰੀ ਸੀ, ਜਿਸ ਦਾ ਉਸਦੇ ਜੱਦੀ ਪਿੰਡ ਦਿੜ੍ਹਬਾ ਵਿਖੇ ਭਰਵਾਂ ਸੁਆਗਤ ਕੀਤਾ ਗਿਆ। ਦੁਨੀਆਂ ਦੇ ਕਿਸੇ ਵੱਡੇ ਖੇਡ ਮੰਚ ਤੇ ਝੰਡਾ ਲਹਿਰਾਉਣ ਵਾਲਾ ਇਹ ਇਸ ਇਲਾਕੇ ਦਾ ਇੱਕੋ-ਇੱਕ ਖਿਡਾਰੀ ਹੈ, ਜੋ ਏਸ਼ੀਆ ਦਾ ਹੀਰੋ ਬਣਿਆ ਹੈ । ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਖਿਡਾਰੀ ਗੁਰਪ੍ਰੀਤ ਸਿੰਘ ਕਾਜ਼ੀ ਨੇ ਦੱਸਿਆ ਕਿ ਇਸ ਤੋਂ ਪਹਿਲਾ ਉਹ ਸੈਫ ਖੇਡਾਂ ਚੋ ਵੀ ਗੋਲਡ ਜਿੱਤ ਚੁੱਕਾ ਹੈ। ਪਿਛਲੇ ਮਹੀਨੇ ਸਮਾਪਤ ਹੋਈ ਪ੍ਰੋ ਕਬੱਡੀ ਲੀਗ ਵਿੱਚ ਵੀ ਉਹ ਬੰਗਲੌਰ ਵੂਲਜ ਦੀ ਟੀਮ ਵਲੋਂ ਖੇਡਿਆ ਹੈ । ਪੰਜਾਬ ਪੁਲਿਸ ਵਿੱਚ ਸਰਵਿਸ ਕਰਦੇ ਇਸ ਨੌਜਵਾਨ ਨੇ ਕੋਚ ਗੁਰਮੇਲ ਸਿੰਘ ਦਿੜਬਾ ਤੋਂ ਕਬੱਡੀ ਦੇ ਮੁਢਲੇ ਦਾਅ ਪੇਚ ਸਿੱਖੇ ਹਨ।
ਮੋਦੀ ਦੇ ਸਾਹਮਣੇ ਸਚਿਨ ਤੇਂਦੁਲਕਰ ਦੀ ਚਮਕ ਪਈ ਫਿੱਕੀ
NEXT STORY