ਨਵੀਂ ਦਿੱਲੀ- ਅਜਿਹਾ ਸ਼ਾਇਦ ਪਹਿਲੀ ਵਾਰੀ ਹੋਇਆ ਹੋਵੇਗਾ ਕਿ ਜਦੋਂ ਸਚਿਨ ਤੇਂਦੁਲਕਰ ਦੇ ਕਿਸੇ ਇਵੈਂਟ 'ਚ ਮੌਜੂਦ ਹੋਣ 'ਤੇ ਲੋਕਾਂ ਦੀ ਭੀੜ ਕਿਸੇ ਹੋਰ ਸ਼ਖਸ ਦੇ ਨੇੜੇ ਨਜ਼ਰ ਆਈ ਹੋਵੇ। ਜੀ ਹਾਂ, ਬੁੱਧਵਾਰ ਨੂੰ ਕੁਝ ਅਜਿਹਾ ਹੀ ਹੋਇਆ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਾਹਮਣੇ ਸਚਿਨ ਤੇਂਦੁਲਕਰ ਦੀ ਚਮਕ ਫਿੱਕੀ ਪੈ ਗਈ। ਬੁੱਧਵਾਰ ਦੀ ਸ਼ਾਮ ਹਵਾਈ ਫੌਜ ਦੇ ਮੁਖੀ ਦੇ ਘਰ 'ਤੇ ਹਵਾਈ ਦਿਵਸ ਦੇ ਪ੍ਰੋਗਰਾਮ 'ਚ ਸਚਿਨ ਵੱਖ ਬੈਠੇ ਨਜ਼ਰ ਆਏ ਜਦੋਂ ਕਿ ਪੀ. ਐੱਮ. ਮੋਦੀ ਨਾਲ ਤਸਵੀਰਾਂ ਖਿਚਵਾਉਣ ਅਤੇ ਮਿਲਣ ਵਾਲਿਆਂ ਦੀ ਭੀੜ ਲੱਗੀ ਰਹੀ।
ਹਵਾਈ ਫੌਜ ਦੇ ਓਨਰੇਰੀ ਗਰੁੱਪ ਕੈਪਟਨ ਸਚਿਨ ਤੇਂਦੂਲਕਰ ਪਹਿਲੀ ਵਾਰੀ ਹਵਾਈ ਫੌਜ ਦਿਵਸ ਦੀ ਪਰੇਡ 'ਚ ਸ਼ਾਮਲ ਹੋਏ। ਹਵਾਈ ਫੌਜ ਦੇ ਇਸ ਪ੍ਰੋਗਰਾਮ ਦੌਰਾਨ ਜਦੋਂ ਸਚਿਨ ਆਪਣੀ ਪਤਨੀ ਅੰਜਲੀ ਨਾਲ ਪਹੁੰਚੇ ਤਾਂ ਹਵਾਈ ਫੌਜ ਦੇ ਕਈ ਅਧਿਕਾਰੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਲੋਕ ਸਚਿਨ ਨਾਲ ਤਸਵੀਰਾਂ ਖਿੱਚਵਾ ਰਹੇ ਸਨ ਪਰ ਜਿਵੇਂ ਹੀ ਮੋਦੀ ਦੀ ਐਂਟਰੀ ਹੋਈ ਤਾਂ ਸਾਰਿਆਂ ਦਾ ਧਿਆਨ ਮੋਦੀ ਵੱਲ ਚਲਾ ਗਿਆ। ਹਾਲਾਂਕਿ ਪੀ. ਐੱਮ. ਸਭ ਤੋਂ ਪਹਿਲਾਂ ਸਚਿਨ ਨਾਲ ਮਿਲੇ। ਉਸ ਤੋਂ ਬਾਅਦ ਜਦੋਂ ਉਹ ਮੰਚ ਤੋਂ ਉਤਰ ਕੇ ਹੇਠਾਂ ਆਏ ਤਾਂ ਉਨ੍ਹਾਂ ਨੂੰ ਮਿਲਣ ਲਈ ਲੋਕਾਂ ਦੀ ਭੀੜ ਇੱਕਠੀ ਹੋ ਗਈ ਜਦੋਂ ਕਿ ਸਚਿਨ ਮੰਚ 'ਤੇ ਇਕ ਸਾਈਡ 'ਤੇ ਹੀ ਬੈਠੇ ਹੀ ਨਜ਼ਰ ਆਏ।
ਟੁੱਟਿਆ ਮੋਦੀ ਦੇ ਸਬਰ ਦਾ ਬੰਨ੍ਹ, ਸਰਹੱਦ 'ਤੇ ਜਵਾਨਾਂ ਨੂੰ ਦਿੱਤੀ ਖੁੱਲ੍ਹੀ ਛੁੱਟੀ
NEXT STORY