ਜ਼ੋਹਰਾਨ ਮਮਦਾਨੀ ਨੂੰ ਨਿਊਯਾਰਕ ਦੇ ਮੇਅਰ ਵਜੋਂ ਮਿਲੀ ਪਛਾਣ ਅਤੇ ਰਿਕਾਰਡ ਸਥਾਪਿਤ ਕਰਨ ਵਾਲੀ ਪ੍ਰਾਪਤੀ ਬੇਹੱਦ ਦਿਲ ਖਿੱਚਵੀਂ ਹੈ। ਪਹਿਲੇ ਮੁਸਲਿਮ ਦੱਖਣੀ ਏਸ਼ੀਆਈ ਮੇਅਰ ਚੁਣੇ ਜਾਣ ਤੋਂ ਬਾਅਦ ਉਹ ਵੱਖ-ਵੱਖ ਪਛਾਣਾਂ ਦੇ ਇਕ ਅਨੋਖੇ ਸੁਮੇਲ ਦੀ ਪ੍ਰਤੀਨਿਧਤਾ ਕਰਦੇ ਹਨ। ਦੱਖਣੀ ਏਸ਼ੀਆਈ ਦੇ ਮੂਲ ਦੇ ਅਫਰੀਕਾ ’ਚ ਪੈਦਾ ਹੋਏ ਅਤੇ ਸ਼ੀਆ ਇਸਲਾਮ ਦੇ ਪੈਰੋਕਾਰ ਹੋਣ ਦੇ ਨਾਲ-ਨਾਲ ਉਹ ਪ੍ਰਸਿੱਧ ਫਿਲਮ ਨਿਰਮਾਤਾ ਮੀਰਾ ਨਾਇਰ ਦੇ ਬੇਟੇ ਵੀ ਹਨ। ਆਪਣੀ ਚੋਣ ਪਿੱਛੋਂ ਉਨ੍ਹਾਂ ਨੂੰ ਮੀਡੀਆ ਦਾ ਕਾਫੀ ਧਿਆਨ ਮਿਲਿਆ ਹੈ।
ਜ਼ੋਹਰਾਨ ਮਮਦਾਨੀ ਨੇ ਨਿਊਯਾਰਕ ’ਚ ਜੈ-ਜੈਕਾਰ ਕਰ ਰਹੀ ਭੀੜ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੇ 1947 ਦੇ ਆਜ਼ਾਦੀ ਦਿਵਸ ਭਾਸ਼ਣ ਦੇ ਮੌਕੇ ’ਤੇ ਦਿੱਤੇ ਗਏ ਭਾਸ਼ਣ ਦਾ ਹਵਾਲਾ ਦਿੱਤਾ। ਮਮਦਾਨੀ ਨੇ ਸ਼ੁਰੂਆਤ ਕਰਦਿਆਂ ਕਿਹਾ ਕਿ ਬਹੁਤ ਸਾਲ ਅਸੀਂ ਕਿਸਮਤ ਨਾਲ ਇਕ ਵਾਅਦਾ ਕੀਤਾ ਸੀ ਅਤੇ ਹੁਣ ਸਮਾਂ ਆ ਗਿਆ ਹੈ ਜਦੋਂ ਅਸੀਂ ਆਪਣਾ ਵਾਅਦਾ ਪੂਰਾ ਕਰਾਂਗੇ। ਪੂਰੀ ਤਰ੍ਹਾਂ ਜਾਂ ਪੂਰੀ ਤਰ੍ਹਾਂ ਨਾਲ ਨਹੀਂ ਸਗੋਂ ਅਹਿਮ ਪੱਖੋਂ।’’ ‘‘ਇਤਿਹਾਸ ’ਚ ਅਜਿਹਾ ਪਲ ਬਹੁਤ ਘੱਟ ਆਉਂਦਾ ਹੈ ਜਦੋਂ ਅਸੀਂ ਪੁਰਾਣੇ ਤੋਂ ਨਵੇਂ ਵੱਲ ਕਦਮ ਵਧਾਉਂਦੇ ਹਾਂ।
ਕਈ ਲੋਕਾਂ ਦਾ ਮੰਨਣਾ ਹੈ ਕਿ ਮਮਦਾਨੀ ਵਲੋਂ ਨਹਿਰੂ ਦੇ ਭਾਸ਼ਣ ਦਾ ਜ਼ਿਕਰ ਨਿਊਯਾਰਕ ’ਚ ਕਿਸੇ ਨਵੇਂ ਅਤੇ ਸੰਭਾਵਿਤ ਤੌਰ ’ਤੇ ਤਬਦੀਲੀਯੋਗ ਕੰਮ ਦੀ ਸ਼ੁਰੂਆਤ ਦਾ ਸੰਕੇਤ ਸੀ। ਮਮਦਾਨੀ ਨੇ ਆਪਣੀ ਮਾਂ ਦੀ ਹਿੰਦੂ ਵਿਰਾਸਤ ਦਾ ਸਤਿਕਾਰ ਕਰਦੇ ਹੋਏ ਸ਼ਹਿਰ ਦੇ ਪਹਿਲੇ ਭਾਰਤੀ-ਅਮਰੀਕੀ ਮੇਅਰ ਬਣਨ ਦੀ ਸੰਭਾਵਨਾ ’ਤੇ ਮਾਣ ਪ੍ਰਗਟ ਕੀਤਾ। ਹਾਲਾਂਕਿ ਉਹ ਖੁਦ ਨੂੰ ਮੁਸਲਮਾਨ ਮੰਨਦੇ ਹਨ ਪਰ ਉਨ੍ਹਾਂ ਨੂੰ ਹਿੰਦੂ ਧਰਮ ਦੀ ਡੂੰਘੀ ਸਮਝ ਹੈ ਅਤੇ ਉਹ ਰੱਖੜੀ, ਦੀਵਾਲੀ ਅਤੇ ਹੌਲੀ ਵਰਗੀਆਂ ਰਵਾਇਤਾਂ ਨੂੰ ਵੀ ਅਹਿਮੀਅਤ ਦਿੰਦੇ ਹਨ। ਇੰਸਟਾਗ੍ਰਾਮ ’ਤੇ ਉਹ ਹਿੰਦੀ ’ਚ ਸੰਦੇਸ਼ ਸਾਂਝਾ ਕਰਦੇ ਹਨ, ਉਹ ਅਕਸਰ ਬਾਲੀਵੁੱਡ ਫਿਲਮਾਂ ਦੀਆਂ ਵਧੀਆਂ ਤਸਵੀਰਾਂ ਅਤੇ ਡਾਇਲਾਗ ਦੀ ਵਰਤੋਂ ਵੀ ਕਰਦੇ ਹਨ।
ਮਮਦਾਨੀ ਦੀ ਮਾਂ ਮੀਰਾ ਨਾਇਰ ਇਕ ਪੁਰਸਕਾਰ ਜੇਤੂ ਫਿਲਮ ਨਿਰਮਾਤਾ ਹੈ, ਜਿਨ੍ਹਾਂ ਨੂੰ ‘ਮਾਨਸੂਨ ਵੈਡਿੰਗ’ ਅਤੇ ‘ਦਿ ਨੇਮਸੇਕ’ ਲਈ ਜਾਣਿਆ ਜਾਂਦਾ ਹੈ। ਉਨ੍ਹਾਂ ਦੇ ਪਿਤਾ ਮਮਦੂਦ ਮਮਦਾਨੀ ਕੰਲੋਬੀਆ ਯੂਨੀਵਰਸਿਟੀ ’ਚ ਮਨੁੱਖੀ ਵਿਗਿਆਨ ਦੇ ਪ੍ਰੋਫੈਸਰ ਹਨ। ਮਮਦਾਨੀ ਕੇਪ ਟਾਊਨ ’ਚ ਪੜ੍ਹੇ ਲਿਖੇ ਅਤੇ 7 ਸਾਲ ਦੀ ਉਮਰ ’ਚ ਨਿਊਯਾਰਕ ਆ ਗਏ।
ਮਮਦਾਨੀ ਦੀ ਚੋਣ ਅਮਰੀਕੀ ਸਿਆਸਤ ’ਚ ਇਕ ਪ੍ਰਗਤੀਸ਼ੀਲ ਤਬਦੀਲੀ ਦਾ ਪ੍ਰਤੀਕ ਹੈ ਜਿਸ ’ਚ ਉਨ੍ਹਾਂ ਐਂਡਰਿਊ ਕੁਓਮੋ ਅਤੇ ਕਰਟੀਸ ਸਲੀਵਾ ਵਰਗੇ ਵੱਕਾਰੀ ਲੋਕਾਂ ਨੂੰ ਹਰਾਇਆ। ਉਨ੍ਹਾਂ ਦੀ ਜਿੱਤ ਤਬਦੀਲੀ ਦਾ ਪ੍ਰਤੀਕ ਹੈ ਅਤੇ ਉਨ੍ਹਾਂ ਨਿਊਯਾਰਕ ਸ਼ਹਿਰ ਦੇ ਮੇਅਰ ਬਣਨ ਦੇ ਰਾਹ ’ਚ 26 ਅਰਬਪਤੀਆਂ ਵਲੋਂ 2.2 ਕਰੋੜ ਡਾਲਰ ਦੀ ਰੁਕਾਵਟ ਪਾਉਣ ਦੇ ਯਤਨਾਂ ਨੂੰ ਵੀ ਨਾਕਾਮ ਕਰ ਦਿੱਤਾ।
ਸਿਰਫ 9 ਮਹੀਨਿਆਂ ’ਚ ਮਮਦਾਨੀ ਨਿਊਯਾਰਕ ਸੂਬਾਈ ਵਿਧਾਨ ਮੰਡਲ ’ਚ ਇਕ ਘਟ ਜਾਣੂ ਵਿਧਾਇਕ ਤੋਂ ਚੁਣੇ ਹੋਏ ਮੇਅਰ ਬਣ ਗਏ। ਰਾਏਸ਼ੁਮਾਰੀਆਂ ’ਚ ਉਨ੍ਹਾਂ ਦੀ ਰੈਂਕਿੰਗ ਘਟ ਰਹੀ। ਉਨ੍ਹਾਂ ਦੀ ਮੁਹਿੰਮ ਦਾ ਕੇਂਦਰ ਬਿੰਦੂ ਇਕ ਸ਼ਕਤੀਸ਼ਾਲੀ ਖੇਤਰੀ ਮੁਹਿੰਮ ਸੀ। ਨਿਊਯਾਰਕ ਦੇ ਕਈ ਲੋਕਾਂ ਨੇ ਜਿਨ੍ਹਾਂ ’ਚ ਵਧੇਰਿਆਂ ਨੂੰ ਤਨਖਾਹ ਨਹੀਂ ਮਿਲੀ, ਪ੍ਰਗਤੀਸ਼ੀਲ ਤਬਦੀਲੀ ਦੇ ਉਨ੍ਹਾਂ ਦੇ ਸੰਦੇਸ਼ ਨੂੰ ਫੈਲਾਉਣ ਲਈ ਸਖਤ ਮਿਹਨਤ ਕੀਤੀ।
ਵਰਮੋਂਟ ’ਚ ਅਮਰੀਕੀ ਸੈਨੇਟਰ ਬਣੀ ਸੈਂਡਰਸ, ਜਿਨ੍ਹਾਂ ਨੇ ਉਨ੍ਹਾਂ ਨੂੰ ਪ੍ਰੇਰਿਤ ਕੀਤਾ, ਨੇ ਕਿਹਾ ਕਿ ਜ਼ੋਹਰਾਨ ਮਮਦਾਨੀ ਸਿਆਸਤ ਨੂੰ ਬਦਲ ਰਹੇ ਹਨ। ਮੇਅਰ ਵਜੋਂ ਉਹ ਨਿਊਯਾਰਕ ਦੇ ਕੰਮਕਾਜੀ ਲੋਕਾਂ ਲਈ ਵਕਾਲਤ ਕਰਨਗੇ ਜਿਸ ਨਾਲ ਸੱਤਾ ਦੇ ਵੱਕਾਰੀ ਅਤੇ ਅਰਬਪਤੀ ਲੋਕ ਚਿੰਤਤ ਹੋ ਸਕਦੇ ਹਨ ਪਰ ਇਹੀ ਕਾਰਨ ਹੈ ਕਿ 1 ਲੱਖ ਤੋਂ ਵੱਧ ਸਵੈ-ਸੇਵਕਾਂ ਨੇ ਉਨ੍ਹਾਂ ਦੀ ਮੁਹਿੰਮ ਦੀ ਹਮਾਇਤ ਕੀਤੀ।
ਨਿਊਯਾਰਕ ਦੇ ਮੇਅਰ ਦੀ ਚੋਣ ਵੱਲ ਆਮ ਤੌਰ ’ਤੇ ਬਹੁਤ ਘੱਟ ਹੀ ਬਾਹਰੀ ਧਿਆਨ ਦਿੱਤਾ ਜਾਂਦਾ ਹੈ, ਕਿਉਂਕਿ ਇਸ ਪ੍ਰਮੁੱਖ ਡੈਮੋਕ੍ਰੇਕਿਟ ਸ਼ਹਿਰ ’ਚ ਅਕਸਰ ਅਮੀਰ ਸਿਆਸਤਦਾਨਾਂ ਦਾ ਦਬਦਬਾ ਹੁੰਦਾ ਹੈ। ਹਾਲਾਂਕਿ ਜਦੋਂ ਜ਼ੋਹਰਾਨ ਮਮਦਾਨੀ ਨੇ ਡੈਮੋਕ੍ਰੇਟਿਕ ਪ੍ਰਾਇਮਰੀ ਜਿੱਤ ਹਾਸਲ ਕੀਤੀ ਤਾਂ ਉਨ੍ਹਾਂ ਦੀ ਮੁਹਿੰਮ ਨੇ ਤੇਜ਼ੀ ਨਾਲ ਰਫਤਾਰ ਫੜੀ। ਸਿਰਫ ਇਕ ਮਹੀਨੇ ’ਚ ਉਨ੍ਹਾਂ ਸੋਸ਼ਲ ਮੀਡੀਆ ਨੂੰ ਅਸਲ ਵੋਟਾਂ ’ਚ ਬਦਲ ਦਿੱਤਾ। ਜਿਸ ਨਾਲ ਇਹ ਚੋਣ ਕੌਮਾਂਤਰੀ ਖਿੱਚ ਦਾ ਕੇਂਦਰ ਬਣ ਗਈ। ਆਪਣੇ ਜੇਤੂ ਭਾਸ਼ਣ ’ਚ ਮਮਦਾਨੀ ਨੇ ਐਲਾਨ ਕੀਤਾ ਕਿ ਮੈਂ ਹਰ ਰੋਜ਼ ਸਵੇਰੇ ਇਸ ਸ਼ਹਿਰ ਨੂੰ ਤੁਹਾਡੇ ਲਈ ਪਹਿਲੇ ਦਿਨ ਤੋਂ ਵਧੀਆ ਬਣਾਉਣ ਦੇ ਸੰਕਲਪ ਨਾਲ ਉਠਾਂਗਾ।
ਉਨ੍ਹਾਂ 2014 ’ਚ ਮੇਨ ਦੇ ਬੋਡਾਈਨ ਕਾਲਜ ਤੋਂ ਗ੍ਰੈਜੂਏਸ਼ਨ ਕੀਤੀ ਸੀ। ਉੱਥੇ ਉਨ੍ਹਾਂ ਅਫਰੀਕਨ ਅਧਿਐਨ ’ਚ ਡਿਗਰੀ ਹਾਸਲ ਕੀਤੀ ਅਤੇ ਆਪਣੇ ਕਾਲਜ ਦੇ ‘ਸਟੂਡੈਂਸ ਫਾਰ ਜਸਟਿਨ ਇਨ ਫਿਲਸਤੀਨ ਚੈਪਟਰ’ ਦੀ ਸਹਿ ਸਥਾਪਨਾ ਕੀਤੀ।
2020 ’ਚ ਨਿਊਯਾਰਕ ਵਿਧਾਨ ਸਭਾ ਲਈ ਚੁਣੇ ਜਾਣ ਤੋਂ ਪਹਿਲਾਂ ਉਨ੍ਹਾਂ ਕੁਈਨਸ ਵਿਖੇ ਇਕ ਲੰਬੇ ਸਮੇਂ ਤੋਂ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਨੂੰ ਹਰਾ ਕੇ ਘੱਟ ਆਮਦਨ ਵਾਲੇ ਪਰਿਵਾਰਾਂ ਲਈ ਰਿਹਾਇਸ਼ ਦੇ ਐਡਵਾਈਜ਼ਰ ਵਜੋਂ ਕੰਮ ਕੀਤਾ। ਉਦੋਂ ਤੋਂ ਉਹ ਦੋ ਵਾਰ ਦੁਬਾਰਾ ਚੋਣ ਜਿੱਤ ਚੁੱਕੇ ਹਨ।
ਉਨ੍ਹਾਂ ਦੀ ਮੁਹਿੰਮ ਨੇ ਨੌਜਵਾਨ ਵੋਟਰਾਂ ਨੂੰ ਆਪਣੇ ਵੱਲ ਖਿੱਚਿਆ ਜਿਨ੍ਹਾਂ ਨੇ ਉਨ੍ਹਾਂ ਦੀ ਪ੍ਰਮਾਣਿਕਤਾ ਨੂੰ ਅਹਿਮੀਅਤ ਦਿੱਤੀ। ਆਲੋਚਕਾਂ ਨੇ ਉਨ੍ਹਾਂ ਦੀ ਅਗਵਾਈ ਦੇ ਤਜਰਬੇ ’ਤੇ ਸਵਾਲ ਉਠਾਏ। ਮਮਦਾਨੀ ਦੇ ਲੋਕਰਾਜੀ ਸਮਾਜਵਾਦੀ ਮੰਚ ’ਚ ਮੁਫਤ ਜਨਤਕ ਬੱਸਾਂ, ਸਰਵਪੱਖੀ ਬਾਲ ਦੇਖਭਾਲ, ਕਿਰਾਏ ’ਤੇ ਸਥਿਰ ਅਪਾਰਟਮੈਂਟ, 2030 ਤੱਕ 30 ਡਾਲਰ ਦੀ ਘੱਟੋ ਘੱਟ ਤਨਖਾਹ ਅਤੇ ਅਮੀਰਾਂ ’ਤੇ ਉੱਚੇ ਟੈਕਸ ਸ਼ਾਮਲ ਹਨ ਜੋ ਨਿਊਯਾਰਕ ਸ਼ਹਿਰ ’ਚ ਵਧੀਆ ਭਵਿੱਖ ਦੀ ਉਮੀਦ ਪ੍ਰਦਾਨ ਕਰਦੇ ਹਨ।
ਇਕ ਸੰਖੇਪ ਮੁਹਿੰਮ ਦੇ ਬਾਵਜੂਦ ਉਨ੍ਹਾਂ ਸੋਸ਼ਲ ਮੀਡੀਆ ਦੀ ਹਮਾਇਤ ਨੂੰ ਕਮਿਊਨਿਟੀ ਵੋਟਾਂ ’ਚ ਅਸਰਦਾਰ ਢੰਗ ਨਾਲ ਬਦਲ ਦਿੱਤਾ ਜਿਸ ਕਾਰਨ ਭਾਰਤ ’ਚ ਧਿਆਨ ਖਿੱਚਿਆ ਗਿਆ ਅਤੇ ਅਮਰੀਕਾ ’ਚ ਪ੍ਰਵਾਸੀ ਭਾਰਤੀਆਂ ਦੇ ਪ੍ਰਭਾਵ ’ਤੇ ਰੌਸ਼ਨੀ ਪਾਈ ਗਈ।
ਟਰੰਪ ਨੇ ਜ਼ੋਹਰਾਨ ਮਮਦਾਨੀ ਨੂੰ ‘ਕਮਿਊਨਿਸਟ’ ਕਿਹਾ ਅਤੇ ਦਾਅਵਾ ਕੀਤਾ ਕਿ ਤਾਜ਼ਾ ਚੋਣਾਂ ’ਚ ਅਮਰੀਕਾ ਨੇ ਆਪਣੀ ਪ੍ਰਭੂਸੱਤਾ ਦਾ ਕੁਝ ਹਿੱਸਾ ਗੁਆ ਦਿੱਤਾ ਹੈ ਉਨ੍ਹਾਂ ਨਿਊਯਾਰਕ ਨੂੰ ਵਿੱਤੀ ਮਦਦ ਦੇਣ ’ਤੇ ਚਿੰਤਾ ਪ੍ਰਗਟ ਕੀਤੀ ਅਤੇ ਕਿਹਾ ਕਿ ਮਮਦਾਨੀ ਆਪਣੇ ਖੱਬੀ ਪੱਖੀ ਵਿਚਾਰਾਂ ਕਾਰਨ ਪੈਸਿਆਂ ਦੀ ਬਰਬਾਦੀ ਕਰਨਗੇ। ਟਰੰਪ ਦੇ ਹਮਾਇਤੀਆਂ (ਮਾਗਾ ਹਮਾਇਤੀ) ਨੇ ਮੇਅਰ ਅਤੇ ਗਵਰਨਰ ਦੇ ਅਹੁਦੇ ਦੀ ਚੋਣ ’ਚ ਤਾਜ਼ਾ ਹਾਰ ਖਾਸ ਕਰ ਕੇ ਮਮਦਾਨੀ ਦੀ ਜਿੱਤ ’ਤੇ ਤਿੱਖੀ ਪ੍ਰਤੀਕਿਰਿਆ ਪ੍ਰਗਟ ਕੀਤੀ ਅਤੇ ਟਰੰਪ ’ਤੇ ਘਰੇਲੂ ਮੁੱਦਿਆਂ ’ਤੇ ਵਿਦੇਸ਼ ਨੀਤੀ ਨੂੰ ਪਹਿਲ ਦੇਣ ਦਾ ਦੋਸ਼ ਲਾਇਆ।
ਇਨ੍ਹਾਂ ਚੋਣਾਂ ’ਚ ਵਰਜੀਨੀਆ, ਨਿਊਜਰਸੀ, ਕੈਲੀਫੋਰਨੀਆ ਅਤੇ ਨਿਊਯਾਰਕ ਸ਼ਹਿਰ ’ਚ ਰਿਪਬਲਿਕਨ ਪਾਰਟੀ ਨੂੰ ਭਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਮਮਦਾਨੀ ਦੀ ਜਿੱਤ ਨੇ ਕੌਮੀ ਧਿਆਨ ਖਿੱਚਿਆ ਜਿਸ ਕਾਰਨ ਟਰੰਪ ਦੇ ਵਫਾਦਾਰਾਂ ’ਚ ਆਲੋਚਨਾ ਭੜਕ ਗਈ ਜੋ ਰਿਪਬਲਿਕਨ ਪਾਰਟੀ ’ਤੇ ਉਨ੍ਹਾਂ ਦੇ ਪ੍ਰਭਾਵ ਬਾਰੇ ਸਵਾਲ ਉਠਾਅ ਰਹੇ ਹਨ।
ਟਰੰਪ ਨੂੰ ਇਨ੍ਹਾਂ ਹਾਰਾਂ ਖਾਸ ਕਰ ਕੇ ਨਿਊਯਾਰਕ ਸ਼ਹਿਰ ’ਚ, ਲਈ ਹਮਾਇਤੀਆਂ ਦੀ ਆਲੋਚਨਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੇਅਰ ਵਜੋਂ ਜ਼ੋਹਰਾਨ ਮਮਦਾਨੀ ਨਿਊਯਾਰਕ ਦੇ ਮਿਹਨਤੀ ਲੋਕਾਂ ਲਈ ਇਕ ਚੈਂਪੀਅਨ ਹੋਣਗੇ। ਇਹ ਵਿਚਾਰ ਸੱਤਾ ਦੇ ਅਦਾਰਿਆਂ ਅਤੇ ਅਰਬਪਤੀ ਵਰਗ ਨੂੰ ਡਰਾ ਸਕਦਾ ਹੈ। ਫਿਰ ਵੀ ਇਹੀ ਕਾਰਨ ਹੈ ਕਿ 1 ਲੱਖ ਤੋਂ ਵੱਧ ਸਵੈਮ-ਸੇਵਕ ਉਨ੍ਹਾਂ ਦੀ ਮੁਹਿੰਮ ਦੀ ਉਤਸ਼ਾਹਜਨਕ ਢੰਗ ਨਾਲ ਹਮਾਇਤ ਕਰਨ ਲਈ ਅੱਗੇ ਆਏ ਹਨ।
-ਕਲਿਆਣੀ ਸ਼ੰਕਰ
‘ਬਾਜ਼ ਨਹੀਂ ਆ ਰਿਹਾ ਪਾਕਿਸਤਾਨ’ ਭਾਰਤ ’ਚ ਤਬਾਹੀ ਮਚਾਉਣ ਦੀਆਂ ਕੋਸ਼ਿਸ਼ਾਂ ਤੋਂ!
NEXT STORY