ਗੁਰਦਾਸਪੁਰ (ਵਿਨੋਦ)- ਬੀਤੇ ਦੋ ਦਿਨ ਤੋਂ ਜ਼ੰਮੂ ਕਸ਼ਮੀਰ ਰਾਜ ਦੀ ਪਾਕਿਸਤਾਨ ਦੇ ਨਾਲ ਲੱਗਦੀ ਸੀਮਾ 'ਤੇ ਪਾਕਿਸਤਾਨ ਵਲੋਂ ਕੀਤੀ ਜਾ ਰਹੀ ਲਗਾਤਾਰ ਗੋਲਾਬਾਰੀ ਦੇ ਚੱਲਦੇ ਜੰਮੂ ਕਸ਼ਮੀਰ ਅਤੇ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਪਿੰਡ ਸਿੰਬਲ-ਸਕੋਲ ਦੇ ਲਗਭਗ 22-23 ਪਰਿਵਾਰਾਂ ਨੇ ਆਪਣੀਆਂ ਔਰਤਾਂ ਅਤੇ ਬੱਚਿਆਂ ਨੂੰ ਕੀਮਤੀ ਸਾਮਾਨ ਦੇ ਨਾਲ ਸੁਰੱਖਿਅਤ ਸਥਾਨਾਂ 'ਤੇ ਭੇਜ ਦਿੱਤਾ ਹੈ। ਜਦਕਿ ਆਦਮੀ ਅਜੇ ਪਿੰਡ 'ਚ ਹੀ ਡੱਟੇ ਹੋਏ ਹਨ ਅਤੇ ਇਹ ਸਥਿਤੀ ਦਾ ਮੁਕਾਬਲਾ ਕਰਨ ਦੇ ਲਈ ਤਿਆਰ ਵਿਖਾਈ ਦਿੰਦੇ ਹਨ। ਭੋਪਾਲਪੁਰ-ਟੀਂਡਾ ਦੇ ਪਰਿਵਾਰ ਘਰਾਂ 'ਚ ਹੀ ਹਨ ਅਤੇ ਨਾਲ ਲਗਦੇ ਕਠੂਆਂ ਖੇਤਰ 'ਚ ਸਰਹੱਦ 'ਚ ਬੀਤੇ ਦੋ ਦਿਨ ਤੋਂ ਰੁੱਕ- ਰੁੱਕ ਕੇ ਫਾਇਰਿੰਗ ਦੇ ਕਾਰਨ ਕਾਫੀ ਪ੍ਰੇਸ਼ਾਨ ਵਿਖਾਈ ਦਿੰਦੇ ਹਨ।ਸੁਰਿੰਦਰ ਕੁਮਾਰ ਅਨੁਸਾਰ ਸਾਡੇ ਪਿੰਡ ਤੋਂ ਕੁਝ ਦੂਰੀ 'ਤੇ ਜੰਮੂ ਕਸ਼ਮੀਰ ਰਾਜ 'ਚ ਲਗਾਤਾਰ ਦੋਵਾਂ ਪਾਸੇ ਤੋਂ ਜੋਰਦਾਰ ਫਾਇਰਿੰਗ ਹੋ ਰਹੀ ਹੈ ਅਤੇ ਰਾਤ ਨੂੰ ਤਾਂ ਇਹ ਗੋਲਾਬਾਰੀ ਸਾਫ ਵਿਖਾਈ ਦਿੰਦੀ ਹੈ।
ਕਠੂਆਂ ਦੇ ਨਾਲ ਲਗਦੇ ਪਿੰਡਾਂ ਦੇ ਲੋਕਾਂ ਨੂੰ ਤਾਂ ਜ਼ਿਲਾ ਪ੍ਰਸ਼ਾਸਨ ਨੇ ਸੁਰੱਖਿਆ ਸਥਾਨਾਂ 'ਤੇ ਪਹੁੰਚਾ ਦਿੱਤਾ ਹੈ ਪਰ ਸਾਡਾ ਪ੍ਰਸ਼ਾਸਨ ਅਮਰਜੈਂਸੀ 'ਚ ਹੀ ਕੁਝ ਕਰਦਾ ਹੈ ਜਾਂ ਨਹੀਂ ਇਸ ਬਾਰੇ ਸੋਚਣ ਦੀ ਬਜਾਏ ਪਹਿਲਾਂ ਹੀ ਇੰਤਜਾਮ ਕਰ ਲੈਣਾ ਚਾਹੀਦਾ ਹੈ। ਸੁਰਿੰਦਰ ਕੁਮਾਰ ਦੇ ਅਨੁਸਾਰ ਪਿੰਡ 'ਚ ਆਦਮੀ ਹੀ ਰਹਿ ਗਏ ਹਨ ਜਾਂ ਇਕ-ਦੋ ਔਰਤਾਂ ਹਨ ਜੋ ਪਿੰਡ 'ਚ ਹੀ ਰਹਿਣਗੀਆਂ।
ਇਸ ਤਰ੍ਹਾਂ ਪਿੰਡ ਭੋਪਾਲਪੁਰ-ਟੀਂਡਾ ਪੰਚਾਇਤ ਦੇ ਸਰਪੰਚ ਬਲਵਾਨ ਸਿੰਘ ਨੇ ਦੱਸਿਆ ਕਿ ਅਸੀਂ ਦਿਨ ਦੇ ਸਮੇਂ ਘੁੰਮ ਫਿਰ ਲੈਂਦੇ ਹਾਂ ਪਰ ਰਾਤ ਨੂੰ ਆਪਣੇ ਘਰਾਂ 'ਚ ਪੂਰੀ ਤਰ੍ਹਾਂ ਬਲੈਕ ਆਉੂਟ ਕਰ ਰਹੇ ਹਾਂ, ਦਿਨ ਢੱਲਦੇ ਹੀ ਪਹਿਲਾਂ ਹੀ ਖਾਣਾ ਆਦਿ ਬਣਾ ਲੈਂਦੇ ਹਾਂ ਤਾਂ ਜੋ ਰਾਤ ਨੂੰ 0-800 ਮੀਟਰ ਦੂਰੀ 'ਤੇ ਜੰਮੂ ਕਸ਼ਮੀਰ ਰਾਜ ਦੀ ਸੀਮਾ 'ਤੇ ਹੋ ਰਹੀ ਗੋਲਾਬਾਰੀ ਦੀ ਆਵਾਜ਼ ਸੁਣਦੇ ਹਾਂ। ਜਦਕਿ ਛੱਤਾਂ 'ਤੇ ਜਾ ਕੇ ਵੇਖਣ 'ਤੇ ਇਹ ਗੋਲਾਬਾਰੀ ਸਾਫ ਵਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅਸੀਂ ਪਿੰਡ ਦੇ ਲੋਕ ਫਾਇਰਿੰਗ ਦੇ ਡਰ ਕਾਰਨ ਰਾਤ ਦੇ ਸਮੇਂ ਵੀ ਪਿੰਡ ਦੀ ਬਜਾਏ ਪਿੰਡ ਤੋਂ ਕੁਝ ਦੂਰੀ 'ਤੇ ਰਾਤ ਬਿਤਾਉਣਾ ਬੇਹਤਰ ਸਮਝਦੇ ਹਾਂ, ਕਿਉਂਕਿ ਪਾਕਿਸਤਾਨ ਇਸ ਵਾਰ ਪਿੰਡਾਂ ਨੂੰ ਨਿਸ਼ਾਨਾ ਬਣਾ ਰਿਹਾ ਹੈ।
ਭਾਰੀ ਮਾਤਰਾ ’ਚ ਨਾਜਾਇਜ਼ ਸ਼ਰਾਬ ਸਮੇਤ ਇਕ ਦੋਸ਼ੀ ਗ੍ਰਿਫਤਾਰ
NEXT STORY