ਗੁਰਦਾਸਪੁਰ,ਦੋਰਾਂਗਲਾ (ਵਿਨੋਦ,ਨੰਦਾ)-ਜ਼ਿਲਾ ਪੁਲਸ ਗੁਰਦਾਸਪੁਰ ਅਧੀਨ ਦੋਰਾਂਗਲਾ ਪੁਲਸ ਨੇ ਇਕ ਦੋਸ਼ੀ ਨੂੰ ਕਾਰ ’ਚ ਲਿਆਂਦੀ ਜਾ ਰਹੀ ਨਾਜਾਇਜ਼ ਸ਼ਰਾਬ ਸਮੇਤ ਗ੍ਰਿਫਤਾਰ ਕਰਨ ’ਚ ਸਫਲਤਾ ਪ੍ਰਾਪਤ ਕੀਤੀ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਦੋਰਾਂਗਲਾ ਪੁਲਸ ਸਟੇਸ਼ਨ ਇੰਚਾਰਜ ਅਸ਼ੋਕ ਕੁਮਾਰ ਨੇ ਦੱਸਿਆ ਕਿ ਇਕ ਸੂਚਨਾ ਦੇ ਆਧਾਰ ’ਤੇ ਦੋਰਾਂਗਲਾ ਪੁਲਸ ਸਟੇਸ਼ਨ ’ਚ ਤਾਇਨਾਤ ਸਹਾਇਕ ਪੁਲਸ ਇੰਸਪੈਕਟਰ ਸਰੂਪ ਸਿੰਘ ਦੀ ਅਗਵਾਈ ’ਚ ਪੁਲਸ ਪਾਰਟੀ ਨੇ ਗਾਹਲੜੀ ਪੁਲ ’ਤੇ ਨਾਕਾ ਲੱਗਾ ਰੱਖਿਆ ਸੀ ਕਿ ਇਕ ਮਾਰੁੂਤੀ ਕਾਰ ਪੀ.ਬੀ. 35-5250 ਨੂੰ ਰੋਕ ਕੇ ਜਦੋਂ ਤਾਲਾਸ਼ੀ ਲਈ ਗਈ ਤਾਂ ਕਾਰ ’ਚ 8 ਪਲਾਸਟਿਕ ਦੇ ਕੈਨ ਪਾਏ ਗਏ। ਜਾਂਚ ’ਚ ਪਾਇਆ ਗਿਆ ਕਿ ਸਾਰੇ ਕੈਨ ’ਚ ਨਾਜਾਇਜ਼ ਸ਼ਰਾਬ ਭਰੀ ਹੋਈ ਸੀ। ਸ਼ਰਾਬ ਦੀ ਕੀਮਤ ਲਗਭਗ 2 ਲੱਖ ਰੁਪਏ ਲਗਾਈ ਜਾ ਰਹੀ ਹੈ। ਕਾਰ ਚਾਲਕ ਦੀ ਪਛਾਣ ਰਾਕੇਸ਼ ਕੁਮਾਰ ਪੁੱਤਰ ਵਿਜੇ ਕੁਮਾਰ ਨਿਵਾਸੀ ਪਿੰਡ ਗਾਹਲੜੀ ਦੇ ਰੂਪ ’ਚ ਹੋਈ। ਦੋਸ਼ੀ ਨੂੰ ਆਬਕਾਰੀ ਐਕਟ ਦੀ ਧਾਰਾ 61- 1-14 ਅਧੀਨ ਗ੍ਰਿਫਤਾਰ ਕਰ ਸ਼ਰਾਬ ਅਤੇ ਕਾਰ ਨੂੰ ਜ਼ਬਤ ਕਰ ਲਿਆ ਗਿਆ। ਦੋਸ਼ੀ ਤੋਂ ਪੁੱਛ-ਗਿੱਛ ਕੀਤੀ ਜਾ ਰਹੀ ਹੈ।
ਸ਼ੱਕੀ ਹਾਲਾਤਾਂ 'ਚ ਫੋਟੋਗ੍ਰਾਫਰ ਦੀ ਮੌਤ, ਦੇਰ ਰਾਤ ਨੰਗੀ ਹਾਲਤ 'ਚ ਤੜਫਦਾ ਮਿਲਿਆ
NEXT STORY