ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਕੈਟਰੀਨਾ ਕੈਫ ਅਤੇ ਅਭਿਨੇਤਾ ਰਿਤਿਕ ਰੌਸ਼ਨ ਵਲੋਂ ਅਭਿਨੀਤ ਫਿਲਮ 'ਬੈਂਗ ਬੈਂਗ' ਨੇ ਆਪਣੀ ਰਿਲੀਜ਼ਿੰਗ ਦੇ ਪਹਿਲੇ ਹਫਤੇ 'ਚ ਲਗਭਗ 135 ਕਰੋੜ ਦੀ ਨੈੱਟ ਕਮਾਈ ਕਰ ਲਈ ਹੈ। ਓਵਰਸੀਜ਼ 'ਚ ਫਿਲਮ ਨੇ ਹੁਣ ਤੱਕ 57.25 ਕਰੋੜ ਦੀ ਸ਼ਾਨਦਾਰ ਕਮਾਈ ਕੀਤੀ ਹੈ। ਇਸ ਤਰ੍ਹਾਂ ਫਿਲਮ ਨੇ ਦੁਨੀਆ ਭਰ 'ਚ ਹੁਣ ਤੱਕ 250.75 ਕਰੋੜ ਰੁਪਏ ਕਮਾ ਲਏ ਹਨ। 250 ਕਰੋੜ ਦੀ ਕਮਾਈ ਨਾਲ ਹੀ ਫਿਲਮ ਨੇ ਸ਼ਾਹਰੁਖ ਖਾਨ ਦੀ ਫਿਲਮ 'ਜਬ ਤੱਕ ਹੈ ਜਾਨ' ਦੇ 241 ਕਰੋੜ ਰੁਪਏ ਦੇ ਵਰਲਡ ਰਿਕਾਰਡ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਇਸ ਤੋਂ ਪਹਿਲਾਂ ਫਿਲਮ 100 ਕਰੋੜ ਦੇ ਕੱਲਬ 'ਚ ਸਭ ਤੋਂ ਵੱਧ ਤੇਜ਼ ਐਂਟਰੀ ਕਰਨ ਵਾਲੀਆਂ ਫਿਲਮਾਂ 'ਚ 'ਬੈਂਗ ਬੈਂਗ' 5ਵੀਂ ਸਭ ਤੋਂ ਤੇਜ਼ ਫਿਲਮ ਬਣ ਗਈ ਹੈ। ਰਿਤਿਕ ਦੀ 'ਕ੍ਰਿਸ਼ 3' ਨੇ 200 ਕਰੋੜ ਦਾ ਅੰਕੜਾ ਪਾਰ ਕੀਤਾ ਸੀ। ਉਥੇ ਹੀ ਕੈਟਰੀਨਾ ਦੀ ਫਿਲਮ 'ਧੂਮ 3', 'ਜਬ ਤੱਕ ਹੈ ਜਾਨ' ਅਤੇ 'ਏਕ ਥਾ ਟਾਈਗਰ' ਵੀ 200 ਕਰੋੜ ਦੇ ਅੰਕੜੇ ਪਾਰ ਚੁੱਕੀਆਂ ਹਨ।
ਸੰਨੀ ਦੇ ਗੀਤ ਕਾਰਨ 'ਕਰੰਟ ਥੀਗਾ' ਨੂੰ ਮਿਲਿਆ 'ਏ' ਪ੍ਰਮਾਣ ਪੱਤਰ(ਦੇਖੋ ਤਸਵੀਰਾਂ)(ਵੀਡੀਓ)
NEXT STORY