ਮੁੰਬਈ- ਬਾਲੀਵੁੱਡ ਦੇ ਮਹਾਨਾਇਕ ਅਮਿਚਾਭ ਬੱਚਨ ਅਤੇ ਮਸ਼ਹੂਰ ਅਭਿਨੇਤਰੀ ਰੇਖਾ ਦਾ ਜਦੋਂ ਵੀ ਜ਼ਿਕਰ ਹੁੰਦਾ ਹੈ ਤਾਂ ਲੋਕ ਅਮਿਤਾਭ ਬੱਚਨ ਨਾਲ ਉਨ੍ਹਾਂ ਦੀ ਅਧੂਰੀ ਪ੍ਰੇਮ ਕਹਾਣੀ ਨੂੰ ਜ਼ਰੂਰ ਯਾਦ ਕਰਦੇ ਹਨ। ਅੱਜ ਯਾਨੀ ਕਿ ਸ਼ੁੱਕਰਵਾਰ ਨੂੰ ਰੇਖਾ ਦਾ ਜਨਮ ਦਿਨ ਹੈ ਤਾਂ ਅਸੀਂ ਅੱਜ ਤੁਹਾਨੂੰ ਬਾਲੀਵੁੱਡ ਦੀ ਸਦਾਬਹਾਰ ਜੋੜੀ ਦੀਆਂ ਫਿਲਮਾਂ ਅਤੇ ਉਨ੍ਹਾਂ ਦੀ ਅਧੂਰੀ ਪ੍ਰੇਮ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ।
ਅਮਿਤਾਭ ਅਤੇ ਰੇਖਾ ਦਾ ਨਾਂ ਬਾਲੀਵੁੱਡ ਦੀ ਦੁਨੀਆ 'ਚ ਜੋੜੀਆਂ ਦੀ ਲਿਸਟ 'ਚ ਵੀ ਕਾਫੀ ਚਰਚਿਤ ਨਾਂ ਹੈ। ਇਨ੍ਹਾਂ ਦੋਹਾਂ ਨੇ ਆਖਰੀ ਵਾਰੀ ਯਸ਼ ਚੋਪੜਾ ਦੀ ਰੋਮਾਂਟਿਕ ਡਰਾਮਾ ਫਿਲਮ 'ਸਿਲਸਿਲਾ' 'ਚ ਇੱਕਠੇ ਕੰਮ ਕੀਤਾ ਸੀ। ਫਿਲਮ 'ਦੋ ਅਨਜਾਨੇ' 'ਚ ਅਮਿਤਾਭ ਅਤੇ ਰੇਖਾ ਨੇ ਪਹਿਲੀ ਵਾਰੀ ਕਿਸੇ ਫਿਲਮ 'ਚ ਇੱਕਠੇ ਕੰਮ ਕੀਤਾ ਸੀ। ਅਮਿਤਾਭ ਬੱਚਨ ਦੇ ਨਾਲ ਮਿਲਦੇ ਹੀ ਰੇਖਾ ਦਾ ਕੈਰੀਅਰ ਬੁਲੰਦੀਆਂ 'ਤੇ ਛਾ ਗਿਆ ਸੀ। ਫਿਲਮ 'ਮੁਕੱਦਰ ਕਾ ਸਿਕੰਦਰ' 'ਚ ਰੇਖਾ ਅਤੇ ਅਮਿਤਾਭ ਦੀ ਜੋੜੀ ਨੇ ਪਹਿਲੀ ਵਾਰੀ ਸਫਲਤਾ ਦੀਆਂ ਬੁਲੰਦੀਆਂ ਨੂੰ ਛੂਹਿਆ ਸੀ।
ਹਿੰਦੀ ਸਿਨੇਮਾ ਦੀ ਜੋੜੀਆਂ ਦੀ ਇਕ ਪੁਰਾਣੀ ਆਦਤ ਹੈ ਕਿ ਪਰਦੇ 'ਤੇ ਦਿਖਾਈ ਗਈ ਪ੍ਰੇਮ ਕਹਾਣੀ ਨਿੱਜੀ ਜ਼ਿੰਦਗੀ ਦੀ ਵੀ ਪ੍ਰੇਮ ਕਹਾਣੀ ਬਣ ਜਾਂਦੀ ਹੈ। ਅਜਿਹਾ ਹੀ ਕੁਝ ਅਮਿਤਾਭ ਅਤੇ ਰੇਖਾ ਨਾਲ ਵੀ ਹੋਇਆ। ਜਿਵੇਂ-ਜਿਵੇਂ ਇਨ੍ਹਾਂ ਦੋਹਾਂ ਦੀਆਂ ਫਿਲਮਾਂ ਸੁਪਰਹਿੱਟ ਹੋਣ ਲੱਗ ਗਈਆਂ ਸਨ ਤਾਂ ਨਿੱਜੀ ਜ਼ਿੰਦਗੀ 'ਚ ਵੀ ਇਨ੍ਹਾਂ ਦਾ ਪਿਆਰ ਹੋਰ ਵੀ ਗਹਿਰਾ ਹੁੰਦਾ ਗਿਆ। ਦੋਹਾਂ ਦੀਆਂ ਇੱਕਠੇ ਕਈ ਸੁਪਰਹਿੱਟ ਫਿਲਮਾਂ ਰਿਲੀਜ਼ ਹੋਈਆਂ ਸਨ।
ਅਮਿਤਾਭ 'ਤੇ ਆਪਣੇ ਹੁਸਨ ਦਾ ਜਾਦੂ ਚਲਾਉਣ ਲਈ ਰੇਖਾ ਨੇ ਖੁਦ ਨੂੰ ਪੂਰੀ ਤਰ੍ਹਾਂ ਹੀ ਬਦਲ ਲਿਆ ਸੀ। ਬਤੌਰ ਅਭਿਨੇਤਰੀ ਵਜੋਂ ਪਹਿਲੀ ਫਿਲਮ 'ਸਾਵਨ ਭਾਦੋ' 'ਚ ਮੋਟੀ ਜਿਹੀ ਦਿਖਣ ਵਾਲੀ ਰੇਖਾ, ਅਮਿਤਾਭ ਨਾਲ ਪਿਆਰ ਤੋਂ ਬਾਅਦ ਕਾਫੀ ਬੋਲਡ ਦਿਖਣ ਲੱਗ ਗਈ ਸੀ। ਇਨ੍ਹਾਂ ਦੋਹਾਂ ਨੂੰ ਦੇ ਪ੍ਰਸ਼ੰਸਕ ਅੱਜ ਵੀ ਫਿਲਮ 'ਸਿਲਸਿਲਾ' 'ਚ ਦਿਖਾਈ ਗਈ ਅਮਿਤਾਭ ਅਤੇ ਰੇਖਾ ਦੀ ਲਵ ਸਟੋਰੀ ਨੂੰ ਯਾਦ ਕਰਦੇ ਹਨ। ਫਿਲਮ 'ਕੁਲੀ' ਦੀ ਸ਼ੂਟਿੰਗ ਦੌਰਾਨ ਹੋਏ ਹਾਦਸੇ ਤੋਂ ਬਾਅਦ ਫਿਲਮੀ ਦੁਨੀਆ ਦੇ ਪਰਿੰਦਿਆਂ ਦੀ ਸੱਚੀ ਪ੍ਰੇਮ ਕਹਾਣੀ ਦਾ ਅੰਤ ਹੋ ਗਿਆ ਸੀ। ਅੱਜ ਵੀ ਇਹ ਗੱਲ ਰਾਜ ਹੀ ਹੈ ਕਿ ਫਿਲਮ 'ਕੁਲੀ' ਦੌਰਾਨ ਹੋਈ ਘਟਨਾ ਤੋਂ ਬਾਅਦ ਕੀ ਹੋ ਗਿਆ ਸੀ ਜੋ ਅਮਿਤਾਭ ਅਤੇ ਰੇਖਾ ਨੂੰ ਇਕ-ਦੂਜੇ ਦਾ ਸਾਥ ਛੱਡਣਾ ਪਿਆ।
ਦੀਵਾਲੀ 'ਤੇ ਐਸ਼ ਤੋਂ ਵੱਖ ਰਹਿਣਗੇ ਅਭਿਸ਼ੇਕ
NEXT STORY