ਮੁੰਬਈ- ਸਲਮਾਨ ਖਾਨ ਤੇ ਜੌਨ ਅਬ੍ਰਾਹਮ ਦੋਵੇਂ ਗਾਮਾ ਪਹਿਲਵਾਨ 'ਤੇ ਫਿਲਮ ਬਣਾਉਣ ਦੀ ਸੋਚ ਰਹੇ ਹਨ। ਇਹ ਖਿਆਲ ਸਭ ਤੋਂ ਪਹਿਲਾਂ ਜੌਨ ਅਬ੍ਰਾਹਮ ਨੂੰ ਆਇਆ। ਜੌਨ ਨੇ ਐਲਾਨ ਵੀ ਕੀਤਾ ਸੀ ਕਿ ਉਹ ਇਕ ਫਿਲਮ 'ਚ ਗਾਮਾ ਪਹਿਲਵਾਨ ਦਾ ਰੋਲ ਨਿਭਾਅ ਰਹੇ ਹਨ। ਇਸ ਤੋਂ ਕੁਝ ਹਫਤਿਆਂ ਬਾਅਦ ਸਲਮਾਨ ਖਾਨ ਨੇ ਵੀ ਇਹ ਐਲਾਨ ਕੀਤਾ ਸੀ ਕਿ ਉਹ ਵੀ ਗਾਮਾ ਪਹਿਲਵਾਨ ਦੇ ਜੀਵਨ 'ਤੇ ਫਿਲਮ ਬਣਾਉਣਗੇ, ਜਿਸ ਦੀ ਮੁੱਖ ਭੂਮਿਕਾ 'ਚ ਉਸ ਦੇ ਭਰਾ ਸੋਹੇਲ ਖਾਨ ਹੋਣਗੇ।
ਇਸ ਤੋਂ ਇਲਾਵਾ ਦੋਵਾਂ ਵਲੋਂ ਫਿਲਮ ਦੇ ਕੁਝ ਟਾਈਟਲ ਰਜਿਸਟਰ ਕਰਨ ਦੀਆਂ ਵੀ ਖਬਰਾਂ ਆਈਆਂ ਸਨ ਪਰ ਹੁਣ ਖਬਰਾਂ ਹਨ ਕਿ ਜੌਨ ਅਬ੍ਰਾਹਮ ਇਸ ਫਿਲਮ ਤੋਂ ਪਿੱਛੇ ਹੱਟ ਗਏ ਹਨ। ਇਸ ਦੀ ਉਂਝ ਖਾਸ ਵਜ੍ਹਾ ਦਾ ਪਤਾ ਨਹੀਂ ਲੱਗਾ ਪਰ ਚਰਚਾਵਾਂ ਇਹੀ ਹਨ ਕਿ ਜੌਨ ਨੇ ਸਲਮਾਨ ਖਾਨ ਨਾਲ ਟੱਕਰ ਲੈਣ ਦੇ ਡਰੋਂ ਇਹ ਫਿਲਮ ਛੱਡ ਦਿੱਤੀ ਹੈ। ਸਲਮਾਨ ਖਾਨ ਅਗਲੇ ਸਾਲ ਇਸ ਫਿਲਮ 'ਤੇ ਕੰਮ ਕਰਨਾ ਸ਼ੁਰੂ ਕਰ ਦੇਣਗੇ।
ਜਦੋਂ ਸ਼ਰੇਆਮ ਸਲਮਾਨ ਦੀ ਭੈਣ ਤੋਂ ਲੈ ਕੇ ਕਸ਼ਮੀਰਾ ਤੱਕ ਨੂੰ ਹੋਣਾ ਪਿਆ ਸ਼ਰਮਸਾਰ(ਦੇਖੋ ਤਸਵੀਰਾਂ)
NEXT STORY