ਮੁੰਬਈ- ਸ਼ਾਹਰੁਖ ਖਾਨ ਇਨ੍ਹੀਂ ਦਿਨੀਂ ਆਪਣੀ ਅਗਾਮੀ ਫਿਲਮ ਹੈਪੀ ਨਿਊ ਈਅਰ ਦੀ ਪ੍ਰੋਮੋਸ਼ਨ ਨੂੰ ਲੈ ਕੇ ਦੁਨੀਆ ਭਰ ਵਿਚ ਸਲੈਮ ਦਿ ਟੂਰ ਨਾਂ ਦੇ ਸ਼ੋਅ ਕਰ ਰਹੇ ਹਨ। ਸ਼ਾਹਰੁਖ ਖਾਨ ਇਸ ਫਿਲਮ ਦੀ ਸ਼ੂਟਿੰਗ ਤੇ ਰਿਲੀਜ਼ ਤੋਂ ਬਾਅਦ ਆਪਣੀ ਲੰਮੇ ਚਿਰਾਂ ਤੋਂ ਉਡੀਕੀ ਜਾ ਰਹੀ ਫਿਲਮ 'ਫੈਨ' ਦੀ ਸ਼ੂਟਿੰਗ ਸ਼ੁਰੂ ਕਰ ਦੇਣਗੇ। ਦੱਸਿਆ ਜਾ ਰਿਹਾ ਹੈ ਕਿ ਇਸ ਫਿਲਮ 'ਚ ਸ਼ਾਹਰੁਖ ਖਾਨ ਦਾ ਡਬਲ ਰੋਲ ਹੈ।
ਇਕ ਰੋਲ 'ਚ ਉਹ ਸੁਪਰਸਟਾਰ ਦੀ ਭੂਮਿਕਾ ਨਿਭਾਉਣਗੇ ਤੇ ਦੂਜੇ ਵਿਚ ਉਹ ਇਕ ਆਮ ਵਿਅਕਤੀ ਦੀ ਭੂਮਿਕਾ 'ਚ ਹੋਣਗੇ। ਇਸ ਫਿਲਮ ਦਾ ਨਿਰਦੇਸ਼ਨ ਮਨੀਸ਼ ਸ਼ਰਮਾ ਕਰ ਰਹੇ ਹਨ। ਇਸ ਫਿਲਮ ਦੀ ਕਹਾਣੀ ਇਕ ਸੁਪਰਸਟਾਰ ਦੀ ਕਹਾਣੀ ਹੈ, ਜਿਹੜਾ ਆਪਣੀ ਵਧਦੀ ਉਮਰ ਕਾਰਨ ਚਿੰਤਾ ਵਿਚ ਹੁੰਦਾ ਹੈ ਤੇ ਜਦੋਂ ਉਸ ਨੂੰ ਆਪਣੀ ਸ਼ਕਲ ਵਾਲਾ ਆਮ ਵਿਅਕਤੀ ਮਿਲਦਾ ਹੈ ਤਾਂ ਉਹ ਉਸ ਨੂੰ ਆਪਣੀ ਜਗ੍ਹਾ ਸੁਪਰਸਟਾਰ ਬਣਾ ਕੇ ਭੇਜ ਦਿੰਦੇ ਹਨ, ਜਿ ਕਾਰਨ ਉਹ ਜ਼ਿਆਦਾ ਦੇਰ ਤਕ ਜਵਾਨ ਰਹਿਣ ਦੀ ਚਾਹਤ ਰੱਖਦੇ ਹਨ। ਫਿਲਮ ਦੀ ਅਭਿਨੇਤਰੀ ਦੀ ਅਜੇ ਤਕ ਚੋਣ ਨਹੀਂ ਕੀਤੀ ਗਈ ਹੈ ਪਰ ਪਰਿਣੀਤੀ ਚੋਪੜਾ ਤੇ ਸੋਨਮ ਕਪੂਰ ਦੇ ਨਾਂ ਨੂੰ ਲੈ ਕੇ ਚਰਚਾਵਾਂ ਚੱਲ ਰਹੀਆਂ ਹਨ ਪਰ ਕਿਸੇ ਵੀ ਹੀਰੋਇਨ ਨੂੰ ਅਜੇ ਤਕ ਸਾਈਨ ਨਹੀਂ ਕੀਤਾ ਗਿਆ ਹੈ।
ਦੇਖੋ ਸੈਕਸ ਟੇਪ 'ਚ ਫਸੀ ਅਦਾਕਾਰਾ ਨਯਨਾ ਦੀਆਂ ਅਣਦੇਖੀਆਂ ਤਸਵੀਰਾਂ
NEXT STORY