ਨਵੀਂ ਦਿੱਲੀ- ਬਾਲੀਵੁੱਡ ਦੇ ਮਹਾਨਾਇਕ ਅਤੇ 'ਸ਼ਹਿਨਸ਼ਾਹ' ਅਮਿਤਾਭ ਬੱਚਨ ਅਤੇ ਦਬੰਗ ਸਟਾਰ ਸਲਮਾਨ ਖਾਨ ਮਿਲਣ ਤਾਂ ਚਰਚਾ ਹੋਣੀ ਆਮ ਗੱਲ ਹੈ। 9 ਅਕਤੂਬਰ ਦੀ ਰਾਤ ਦੋਵੇਂ ਮਹਾਨ ਸਟਾਰ ਮਿਲੇ ਤਾਂ ਗਰਮਜੋਸ਼ੀ ਦੇਖਣ ਵਾਲੀ ਸੀ। ਦੋਵੇਂ ਸਟਾਰ ਬਾਕਸ ਆਫਿਸ ਇੰਡੀਆ ਐਵਾਰਡ ਦੇ ਮੌਕੇ 'ਤੇ ਮਿਲੇ ਸਨ ਪਰ ਦੋਹਾਂ ਦੀ ਗਰਮਜੋਸ਼ੀ ਭਰੀ ਮੁਲਾਕਾਤ ਨੂੰ ਦੇਖ ਕੇ ਲੱਗਦਾ ਹੈ ਕਿ ਦਬੰਗ ਸਟਾਰ ਨੇ ਸ਼ਹਿਨਸ਼ਾਹ ਨੂੰ ਜਨਮ ਦਿਨ ਦੀ ਵਧਾਈ ਅਡਵਾਂਸ 'ਚ ਹੀ ਦੇ ਦਿੱਤੀ ਹੈ। 11 ਅਕਤੂਬਰ ਯਾਨੀ ਕਿ ਅੱਜ ਅਮਿਤਾਭ ਬੱਚਨ ਦਾ ਜਨਮ ਦਿਨ ਹੈ ਅਤੇ ਇਸ ਮੌਕੇ 'ਤੇ ਉਨ੍ਹਾਂ ਨੂੰ ਦੁਨੀਆਭਰ ਦੀਆਂ ਵਧਾਈਆਂ ਮਿਲ ਰਹੀਆਂ ਹਨ। ਲੱਗਦਾ ਹੈ ਕਿ ਇਸ ਵਾਰੀ ਬਿੱਗ ਬੀ ਨੂੰ ਜਨਮ ਦਿਨ ਦੀ ਵਧਾਈ ਦੇਣ 'ਚ ਸਲਮਾਨ ਨੇ ਬਾਜੀ ਮਾਰ ਹੀ ਲਈ ਹੈ। ਉਂਝ ਕੁਝ ਹੀ ਮਹੀਨੇ ਪਹਿਲਾਂ ਦੋਵੇਂ ਸਟਾਰ ਮੁੰਬਈ ਦੇ ਮਹਿਬੂਬ ਸਟੂਡੀਓ 'ਚ ਵੀ ਮਿਲੇ ਸਨ। ਉਸ ਸਮੇਂ ਦੋਵੇਂ ਵੱਖ-ਵੱਖ ਆਪਣੀਆਂ ਫਿਲਮਾਂ ਦੀ ਸ਼ੂਟਿੰਗ ਕਰ ਰਹੇ ਸਨ। ਬਿੱਗ ਬੀ ਨੇ ਫਿਲਮ 'ਬਾਗਬਾਨ' 'ਚ ਸਲਮਾਨ ਦੇ ਬਾਬੂਜੀ ਦਾ ਕਿਰਦਾਰ ਨਿਭਾਅ ਚੁੱਕੇ ਹਨ।
ਰਾਸ਼ਟਰੀ ਗੀਤ ਲਈ ਖੜ੍ਹੇ ਨਾ ਹੋਣ 'ਤੇ ਵਿਅਕਤੀ ਨੂੰ ਬਾਹਰ ਕੱਢਿਆ ਪ੍ਰਿਟੀ ਨੇ
NEXT STORY