ਮੁੰਬਈ - ਬਾਲੀਵੁੱਡ ਦੇ ਮਾਚੋਮੈਨ ਰਿਤਿਕ ਰੋਸ਼ਨ ਅਤੇ ਅਦਾਕਾਰਾ ਕੈਟਰੀਨਾ ਕੈਫ ਅੱਜਕਲ ਲਗਾਤਾਰ ਆਪਣੀ ਕਮਾਈ ਨੂੰ ਲੈ ਕੇ ਸੁਰਖੀਆਂ ਵਿਚ ਹਨ ਪਰ ਇਸ ਵਾਰ ਸੁਰਖੀਆਂ ਵਿਚ ਆਉਣ ਦਾ ਕਾਰਨ ਹੈ ਪ੍ਰਿਟੀ ਜ਼ਿੰਟਾ। ਜੀ ਹਾਂ 'ਬੈਂਗ ਬੈਂਗ' ਦੇਖਣ ਲਈ ਥੀਏਟਰ ਗਈ ਪ੍ਰਿਟੀ ਨੇ ਇਕ ਵਿਅਕਤੀ ਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਕਿਉਂਕਿ ਉਹ ਰਾਸ਼ਟਰੀ ਗੀਤ ਦੇ ਸਮੇਂ ਬੈਠਾ ਹੋਇਆ ਸੀ ਅਤੇ ਉਸ ਨੇ ਖੜ੍ਹੇ ਹੋਣ ਤੋਂ ਨਾਂਹ ਕਰ ਦਿੱਤੀ ਸੀ।
ਦਰਅਸਲ, ਗੱਲ ਇਹ ਹੈ ਕਿ ਪ੍ਰਿਟੀ 'ਬੈਂਗ ਬੈਂਗ' ਦੇਖਣ ਥੀਏਟਰ ਪਹੁੰਚੀ ਤਾਂ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਰਾਸ਼ਟਰੀ ਗੀਤ ਸ਼ੁਰੂ ਹੋਇਆ ਪਰ ਥੀਏਟਰ ਵਿਚ ਸਿਰਫ ਇਕ ਵਿਅਕਤੀ ਨੂੰ ਛੱਡ ਕੇ ਬਾਕੀ ਸਾਰੇ ਲੋਕ ਖੜ੍ਹੇ ਸਨ, ਸਿਰਫ ਉਹੀ ਇਕ ਵਿਅਕਤੀ ਬੈਠਾ ਹੋਇਆ ਸੀ। ਉਸ ਨੇ ਖੜ੍ਹੇ ਹੋਣ ਤੋਂ ਨਾਂਹ ਕਰ ਦਿੱਤੀ। ਇਸ ਲਈ ਪ੍ਰਿਟੀ ਨੇ ਗੁੱਸੇ ਨਾਲ ਉਸ ਨੂੰ ਥੀਏਟਰ ਤੋਂ ਬਾਹਰ ਕੱਢਵਾ ਦਿੱਤਾ।
ਮੇਰੇ ਲਕ ਨੇ ਸਾਥ ਨਹੀਂ ਦਿੱਤਾ ਸੀ : ਨਵਾਜ਼ੂਦੀਨ
NEXT STORY