ਮੁੰਬਈ ਦੇ ਇੰਟਰਨੈੱਟ ਬ੍ਰਾਡਬੈਂਡ ਵਾਰ ਦੀ ਕਹਾਣੀ ਕਹਿੰਦੀ ਫ਼ਿਲਮ 'ਸੋਨਾਲੀ ਕੇਬਲ' ਨਾ ਸਿਰਫ ਕਾਰਪੋਰੇਟ ਵਰਲਡ ਦੀ ਕਹਾਣੀ ਬਿਆਨ ਕਰਦੀ ਹੈ, ਸਗੋਂ ਅੱਜ ਦੇ ਉਨ੍ਹਾਂ ਪ੍ਰਗਤੀਸ਼ੀਲ ਨੌਜਵਾਨਾਂ ਦੀ ਕਹਾਣੀ ਵੀ ਦੱਸਦੀ ਹੈ, ਜੋ ਥੁੜ੍ਹਾਂ ਦੇ ਬਾਵਜੂਦ ਕੁਝ ਕਰ ਦਿਖਾਉਣ ਦਾ ਦਮ ਰੱਖਦੇ ਹਨ। ਲੇਖਕ ਤੋਂ ਨਿਰਦੇਸ਼ਕ ਬਣੇ ਚਾਰੂਦੱਤ ਆਚਾਰੀਆ ਦੀ ਫ਼ਿਲਮ 'ਸੋਨਾਲੀ ਕੇਬਲ' ਇਕ ਅਜਿਹੀ ਹੀ ਕੁੜੀ ਸੋਨਾਲੀ ਦੀ ਕਹਾਣੀ ਹੈ, ਜੋ ਦਸਵੀਂ ਕਲਾਸ ਤਕ ਪੜ੍ਹੀ ਹੈ ਅਤੇ 'ਸੋਨਾਲੀ ਕੇਬਲ' ਨਾਮੀ ਇੰਟਰਨੈੱਟ ਬ੍ਰਾਡਬੈਂਡ ਸਰਵਿਸ ਚਲਾਉਂਦੀ ਹੈ। ਮੁੰਬਈ ਵਿਚ ਚੱਲ ਰਹੇ ਇੰਟਰਨੈੱਟ ਬ੍ਰਾਡਬੈਂਡ ਜੰਗ ਦੀ ਕਹਾਣੀ ਨੂੰ ਨੇੜਿਓਂ ਮਹਿਸੂਸ ਕਰ ਚੁੱਕੇ ਚਾਰੂਦੱਤ ਨੇ ਆਪਣੀ ਪਹਿਲੀ ਫ਼ਿਲਮ ਦਾ ਵਿਸ਼ਾ ਬਣਾਇਆ ਹੈ। ਸਾਲ 2013 ਵਿਚ ਪ੍ਰਦਰਸ਼ਿਤ 'ਮੇਰੇ ਡੈਡ ਕੀ ਮਾਰੂਤੀ' ਨਾਲ ਬਾਲੀਵੁੱਡ ਵਿਚ ਆਪਣੇ ਕਰੀਅਰ ਦੀ ਸ਼ੁਰੁਆਤ ਕਰਨ ਵਾਲੀ ਰੀਆ ਚਕਰਵਰਤੀ ਇਸ ਫ਼ਿਲਮ ਵਿਚ ਅਹਿਮ ਕਿਰਦਾਰ ਨਿਭਾਅ ਰਹੀ ਹੈ। ਪਿਛਲੇ ਦਿਨੀਂ ਅਜਿਹੀਆਂ ਖ਼ਬਰਾਂ ਸਨ ਕਿ ਇਸ ਫ਼ਿਲਮ ਦੀ ਹੀਰੋਇਨ ਰੀਆ ਚਕਰਵਰਤੀ ਨਾਲ ਰੋਹਨ ਸਿੱਪੀ ਨਾਰਾਜ਼ ਹੋ ਗਏ ਹਨ ਕਿਉਂਕਿ ਉਹ ਮੁੱਖ ਕਿਰਦਾਰ ਨਿਭਾਅ ਰਹੀ ਹੈ, ਜਿਸ ਕਾਰਨ ਫ਼ਿਲਮ ਦੀ ਪ੍ਰਮੋਸ਼ਨ ਯੋਜਨਾ ਅਨੁਸਾਰ ਨਹੀਂ ਹੋ ਸਕੀ।
ਇਸ ਫ਼ਿਲਮ ਦੀ ਕਹਾਣੀ ਵਿਚ ਸੋਨਾਲੀ (ਰੀਆ ਚਕਰਵਰਤੀ) ਅਜਿਹੀ ਹੀ ਕੁੜੀ ਹੈ, ਜੋ ਦਸਵੀਂ ਤਕ ਪੜ੍ਹੀ ਹੈ ਅਤੇ ਇਕ ਇੰਟਰਨੈੱਟ ਕੈਫੇ ਚਲਾਉਂਦੀ ਹੈ। ਗਰੀਬੀ ਕਾਰਨ ਉਹ ਬਹੁਤਾ ਤਾਂ ਨਹੀਂ ਪੜ੍ਹ ਸਕੀ ਪਰ ਉਸ ਦਾ ਜਜ਼ਬਾ ਦੇਖਣ ਲਾਇਕ ਹੈ। ਸੋਨਾਲੀ ਦਾ ਮੰਨਣੈ ਕਿ ਮੁੰਬਈ ਵਿਚ ਰਹਿਣੈ ਤਾਂ ਕਿਸੇ ਵੀ ਡਿਗਰੀ ਦੀ ਕੋਈ ਲੋੜ ਨਹੀਂ। ਬਸ ਆਪਣਾ ਕੰਮ ਈਮਾਨਦਾਰੀ ਨਾਲ ਕਰਦੇ ਜਾਓ। ਉਸ ਦੇ ਇਸ ਕੰਮ ਵਿਚ ਉਸ ਦੀ ਮਦਦ ਅਮਰੀਕਾ ਤੋਂ ਪਰਤ ਕੇ ਭਾਰਤ ਆਉਣ ਵਾਲਾ ਉਸ ਦਾ ਬਚਪਨ ਦਾ ਦੋਸਤ ਰਘੂ (ਅਲੀ ਫਜ਼ਲ) ਕਰਦਾ ਹੈ। ਇਧਰ ਵਾਘੇਲਾ (ਅਨੁਪਮ ਖੇਰ) ਦੇ 'ਸ਼ਾਈਨਿੰਗ ਇੰਕ' ਦਾ ਰਾਜ ਪੂਰੇ ਸ਼ਹਿਰ 'ਤੇ ਹੈ। ਵਾਘੇਲਾ ਬ੍ਰਾਡਬੈਂਡ ਦੇ ਆਪਣੇ ਏਕਾਧਿਕਾਰ ਨੂੰ ਪੂਰਾ ਕਰਨ ਲਈ ਸੋਨਾਲੀ ਦੀ ਆਪ੍ਰੇਟਰ ਕੰਪਨੀ ਨੂੰ ਵੀ ਆਪਣੇ ਕਬਜ਼ੇ ਵਿਚ ਲੈਣਾ ਚਾਹੁੰਦਾ ਹੈ ਪਰ ਸੋਨਾਲੀ ਆਪਣੇ ਦੋਸਤਾਂ ਨਾਲ ਸਲਾਹ ਕਰਨ ਪਿੱਛੋਂ ਵਾਘੇਲਾ ਨੂੰ ਇਨਕਾਰ ਕਰ ਦਿੰਦੀ ਹੈ ਕਿਉਂਕਿ ਉਸ ਦੀ ਅਤੇ ਉਸ ਦੇ ਦੋਸਤਾਂ ਦੀ ਰੋਜ਼ੀ-ਰੋਟੀ ਦਾ ਬਸ ਇਹੀ ਇਕ ਸਾਧਨ ਹੈ, ਜਿਸ ਨੂੰ ਉਹ ਕਿਸੇ ਵੀ ਕੀਮਤ 'ਤੇ ਹੱਥੋਂ ਨਹੀਂ ਖੁੰਝਾਉਣਾ ਚਾਹੁੰਦੀ। ਹੁਣ ਕੀ ਇਹ ਸੋਨਾਲੀ ਅਤੇ ਉਸ ਦੇ ਦੋਸਤ ਵਾਘੇਲਾ ਦਾ ਸਾਹਮਣਾ ਕਰ ਸਕਣਗੇ ਜਾਂ ਨਹੀਂ, ਇਹੀ ਇਸ ਵਿਚ ਦਿਖਾਇਆ ਗਿਆ ਹੈ।
ਨਿਰਮਾਤਾ-ਨਿਰਦੇਸ਼ਕ ਰੋਹਨ ਸਿੱਪੀ ਦੇ ਨਿਰਦੇਸ਼ਨ ਵਿਚ ਬਣੀ ਫ਼ਿਲਮ 'ਦਮ ਮਾਰੋ ਦਮ' ਅਤੇ 'ਨੌਟੰਕੀ ਸਾਲਾ' ਵਰਗੀਆਂ ਚਰਚਿਤ ਫ਼ਿਲਮਾਂ ਲਿਖ ਚੁੱਕੇ ਲੇਖਕ ਚਾਰੂਦੱਤ ਆਚਾਰੀਆ ਫ਼ਿਲਮ 'ਸੋਨਾਲੀ ਕੇਬਲ' ਨਾਲ ਨਿਰਦੇਸ਼ਨ ਵਿਚ ਕਦਮ ਰੱਖਣ ਵਾਲੇ ਹਨ। ਆਪਣੀ ਇਸ ਫ਼ਿਲਮ ਬਾਰੇ ਚਾਰੂਦੱਤ ਆਚਾਰੀਆ ਦਾ ਕਹਿਣੈ, ''ਫ਼ਿਲਮ 'ਸੋਨਾਲੀ ਕੇਬਲ' ਸਿਰਫ ਸੋਨਾਲੀ ਦੀ ਹੀ ਨਹੀਂ, ਸਗੋਂ ਉਸ ਵਰਗੇ ਕਈ ਨੌਜਵਾਨਾਂ ਦੀ ਕਹਾਣੀ ਹੈ, ਜੋ ਥੁੜ੍ਹਾਂ ਕਾਰਨ ਪੜ੍ਹ-ਲਿਖ ਨਹੀਂ ਸਕੇ ਪਰ ਉਨ੍ਹਾਂ ਵਿਚ ਕੁਝ ਕਰ ਦਿਖਾਉਣ ਦਾ ਕਮਾਲ ਦਾ ਜਜ਼ਬਾ ਹੈ। ਮੈਂ ਆਪ ਇੰਟਰਨੈੱਟ ਬ੍ਰਾਡਬੈਂਡ ਸਰਵਿਸ ਨਾਲ ਜੁੜੇ ਅਜਿਹੇ ਕਈ ਨੌਜਵਾਨਾਂ ਨੂੰ ਮਿਲ ਚੁੱਕਾ ਹਾਂ, ਜਿਨ੍ਹਾਂ ਵਿਚ ਬੇਹੱਦ ਸਮਰੱਥਾ ਹੈ। ਉਨ੍ਹਾਂ ਦਾ ਟੈਕਨੀਕਲ ਗਿਆਨ ਇੰਨਾ ਜ਼ਬਰਦਸਤ ਹੈ ਕਿ ਜੇਕਰ ਉਨ੍ਹਾਂ ਨੂੰ ਪੜ੍ਹਣ ਅਤੇ ਅੱਗੇ ਵਧਣ ਦੇ ਭਰਪੂਰ ਸਾਧਨ ਮਿਲੇ ਹੁੰਦੇ ਤਾਂ ਸ਼ਾਇਦ ਉਹ ਕਿਸੇ ਚੰਗੀ ਫਰਮ ਵਿਚ ਇੰਜੀਨੀਅਰ ਹੁੰਦੇ। ਮੈਨੂੰ ਪੂਰਾ ਯਕੀਨ ਹੈ ਕਿ ਮੇਰੀ ਇਹ ਫ਼ਿਲਮ ਅੱਜ ਦੇ ਨੌਜਵਾਨਾਂ ਲਈ ਪ੍ਰੇਰਨਾ ਸ੍ਰੋਤ ਸਿੱਧ ਹੋਵੇਗੀ।''
ਰਾਘਵ ਜੁਆਲ ਆਪਣੀ ਪਹਿਲੀ ਫ਼ਿਲਮ 'ਸੋਨਾਲੀ ਕੇਬਲ' ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਫ਼ਿਲਮ ਵਿਚ ਉਹ ਲੀਡ ਰੋਲ ਵਿਚ ਹੈ। ਰਮੇਸ਼ ਸਿੱਪੀ ਵਰਗੇ ਵੱਡੇ ਪ੍ਰੋਡਕਸ਼ਨ ਹਾਊਸ ਦੀ ਫ਼ਿਲਮ ਮਿਲਣ ਨਾਲ ਉਹ ਖੁਦ ਨੂੰ ਖੁਸ਼ਕਿਸਮਤ ਮੰਨਦੈ। ਰਾਘਵ ਨੇ ਦੱਸਿਆ ਕਿ 'ਸੋਨਾਲੀ ਕੇਬਲ' ਦੀ ਕਹਾਣੀ ਸਥਾਨਕ ਕੇਬਲ ਨੈੱਟਵਰਕ ਨਾਲ ਜੁੜੀ ਹੈ। ਉਹ ਇਸੇ ਨੈੱਟਵਰਕ ਦਾ ਹਿੱਸਾ ਹਨ ਅਤੇ ਕਹਾਣੀ ਵਿਚ ਟਵਿਸਟ ਉਦੋਂ ਆਉਂਦਾ ਹੈ, ਜਦੋਂ ਮੁੰਬਈ ਵਿਚ ਕਾਰਪੋਰੇਟ ਕੇਬਲ ਨੈੱਟਵਰਕ ਭਾਵ ਕੇਬਲ ਮਾਫੀਆ ਦੀ ਆਮਦ ਹੁੰਦੀ ਹੈ।''
ਦੂਜੇ ਪਾਸੇ ਇਸ ਦੇ ਮੁੱਖ ਕਲਾਕਾਰ ਅਲੀ ਫਜ਼ਲ ਦਾ ਇਸ ਦੀ ਕਹਾਣੀ ਬਾਰੇ ਕਹਿਣੈ, ''ਇਹ ਫ਼ਿਲਮ ਚਾਰ ਦੋਸਤਾਂ ਦੀ ਕਹਾਣੀ ਹੈ। ਚਾਰੇ ਛੋਟੇ ਪੱਧਰ 'ਤੇ ਕੇਬਲ ਨੈੱਟਵਰਕ ਚਲਾਉਂਦੇ ਹਨ। ਉੱਥੇ ਹੀ ਅਨੁਪਮ ਖੇਰ ਵੱਡੀ ਕੇਬਲ ਕੰਪਨੀ ਦੇ ਮਾਲਕ ਹਨ। ਉਹ ਇਨ੍ਹਾਂ ਚਾਰਾਂ ਦੋਸਤਾਂ ਦੇ ਨੈੱਟਵਰਕ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ, ਜਿਸ ਨਾਲ ਕਿ ਉਸ ਦਾ ਇਸ ਖੇਤਰ 'ਤੇ ਏਕਾਧਿਕਾਰ ਬਣਿਆ ਰਹੇ।''
ਏਦਾਂ ਨਹੀਂ ਹੁੰਦੀ ਪੁਲਿਸ ਦੀ ਬੱਲੇ-ਬੱਲੇ
NEXT STORY