ਮੁੰਬਈ- ਦੀਪਿਕਾ ਪਾਦੁਕੋਣ ਹਾਲ ਹੀ 'ਚ ਕੈਟਰੀਨਾ ਕੈਫ ਸਬੰਧੀ ਪੁੱਛੇ ਇਕ ਸਵਾਲ ਦਾ ਜਵਾਬ ਦੇ ਰਹੀ ਸੀ ਪਰ ਇਹ ਸਵਾਲ ਅਜਿਹਾ ਸੀ, ਜਿਸ ਕਾਰਨ ਦੀਪਿਕਾ ਪਾਦੁਕੋਣ ਨੂੰ ਗੁੱਸਾ ਆ ਗਿਆ। ਇਕ ਸਮਾਗਮ ਦੌਰਾਨ ਦੀਪਿਕਾ ਕੋਲੋਂ ਇਹ ਸਵਾਲ ਪੁੱਛਿਆ ਗਿਆ ਉਹ ਉਹ ਸ਼ੋਅਪੀਸ ਵਰਗੇ ਰੋਲ ਕਿਵੇਂ ਕਰ ਲੈਂਦੀ ਹੈ। ਹਾਲਾਂਕਿ ਦੀਪਿਕਾ ਨੂੰ ਪਹਿਲਾਂ ਉਹ ਸਵਾਲ ਸਮਝ ਨਹੀਂ ਆਇਆ, ਫਿਰ ਤੋਂ ਸਵਾਲ ਦੁਹਰਾਉਂਦਿਆਂ ਉਕਤ ਵਿਅਕਤੀ ਨੇ ਕਿਹਾ ਕਿ ਉਦਾਹਰਨ ਦੇ ਤੌਰ 'ਤੇ ਕੈਟਰੀਨਾ ਕੈਫ ਵਲੋਂ ਫਿਲਮ ਜਬ ਤਕ ਹੈ ਜਾਨ ਵਿਚ ਨਿਭਾਇਆ ਗਿਆ ਰੋਲ ਸ਼ੋਅਪੀਸ ਵਾਂਗ ਸੀ।
ਇਸ ਸਵਾਲ 'ਤੇ ਦੀਪਿਕਾ ਨੇ ਜਵਾਬ ਦਿੱਤਾ ਕਿ ਕੈਟਰੀਨਾ ਨੇ ਇਸ ਰੋਲ ਲਈ ਕਾਫੀ ਮਿਹਨਤ ਕੀਤੀ ਹੈ, ਤੁਸੀਂ ਇਸ ਨੂੰ ਸਿਰਫ ਸ਼ੋਅਪੀਸ ਕਿਵੇਂ ਕਹਿ ਸਕਦੇ ਹੋ। ਉਸ ਨੇ ਕਿਹਾ ਕਿ ਮਿਹਨਤ ਤੇ ਕੋਸ਼ਿਸ਼ ਇਕੋ ਵਰਗੀ ਹੁੰਦੀ ਹੈ। ਅਭਿਨੇਤਰੀ ਹੋਣਾ ਸੌਖਾ ਕੰਮ ਨਹੀਂ ਹੈ। ਇਹ ਕਾਫੀ ਗਲੈਮਰੈੱਸ ਲੱਗਦਾ ਹੈ ਤੇ ਜ਼ਿੰਦਗੀ ਬਹੁਤ ਹੀ ਸ਼ਾਨਦਾਰ ਦਿਖਾਈ ਦਿੰਦੀ ਹੈ ਪਰ ਇਥੇ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਂਦੀ ਹੈ।
ਇਸ ਦੌਰਾਨ ਦੀਪਿਕਾ ਦੇ ਚਿਹਰੇ 'ਤੇ ਗੁੱਸਾ ਸਾਫ ਦਿਖਾਈ ਦੇ ਰਿਹਾ ਸੀ। ਉਸ ਨੇ ਕਿਹਾ ਕਿ ਕਿਸੇ ਵੀ ਇਕ ਕਿਰਦਾਰ ਨੂੰ ਚੁਣਨਾ ਤੇ ਉਸ 'ਤੇ ਕੰਮ ਕਰਨਾ ਕਾਫੀ ਮੁਸ਼ਕਿਲ ਹੁੰਦਾ ਹੈ। ਜਿਸ ਤਰ੍ਹਾਂ ਤੁਹਾਨੂੰ ਪਰਦੇ 'ਤੇ ਦਿਖਾਈ ਦਿੰਦਾ ਹੈ, ਇਹ ਉਸ ਤੋਂ ਕਾਫੀ ਮੁਸ਼ਕਿਲ ਹੈ। ਇਸ ਲਈ ਉਹ ਵੀ ਜਿਹੜੇ ਰੋਲ ਚੁਣਦੀ ਹੈ, ਉਸ 'ਤੇ ਕਾਫੀ ਮਿਹਨਤ ਕਰਦੀ ਹੈ। ਇਸ ਲਈ ਕਿਸੇ ਅਭਿਨੇਤਰੀ ਨੂੰ ਸਿਰਫ ਸ਼ੋਅਪੀਸ ਵਾਂਗ ਫਿਲਮਾਂ 'ਚ ਵਰਤਿਆ ਨਹੀਂ ਜਾ ਸਕਦਾ।
ਏਂਜਲੀਨਾ ਜੋਲੀ ਦੇ ਨਕਸ਼ੇ ਕਦਮ 'ਤੇ ਚੱਲਣਾ ਚਾਹੁੰਦੀ ਹੈ ਹੁਮਾ
NEXT STORY