ਸ਼ੂਗਰ ਨਾਲ ਬਣੇ ਨਾਨ ਅਲਕੋਹਲਿਕ ਡਰਿੰਕਸ 26 ਫੀਸਦੀ ਦੀ ਦਰ ਨਾਲ ਟਾਈਪ-2 ਡਾਇਬਟੀਜ਼ ਦਾ ਖਤਰਾ ਵਧਾ ਦਿੰਦੇ ਹਨ। ਇਹ ਖੁਲਾਸਾ ਏਸ਼ੀਆਈ ਲੋਕਾਂ ਲਈ ਵਧੇਰੇ ਚਿੰਤਾ ਦਾ ਵਿਸ਼ਾ ਹੈ ਕਿਉਂਕਿ ਇਥੇ ਇਨ੍ਹਾਂ ਦਾ ਖਾਨਦਾਨੀ ਗੁਣ ਸਭ ਤੋਂ ਵਧੇਰੇ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ ਇਹ ਡਰਿੰਕਸ ਮੋਟਾਪਾ, ਦਿਲ, ਦੰਦਾਂ ਦੀਆਂ ਸਮੱਸਿਆਵਾਂ ਅਤੇ ਗੰਢ ਦਾ ਖਤਰਾ ਵਧਾਉਣ ਲਈ ਵੀ ਸਿੱਧੇ ਜ਼ਿੰਮੇਵਾਰ ਹਨ। ਅਜਿਹੇ ਵੀ ਸੰਕੇਤ ਮਿਲੇ ਹਨ ਕਿ ਇਹ ਖਾਸ ਕਰ ਕੁੜੀਆਂ ਵਿਚ ਬੋਨ ਮਿਨਰਲ ਡੈਂਸਿਟੀ ਵੀ ਘਟਾ ਰਹੇ ਹਨ। ਸ਼ੂਗਰ ਜਾਂ ਆਈ ਪ੍ਰਕਟੋਜ ਕੌਨ ਸਿਰਪ ਅਤੇ ਕੁਝ ਕਾਰਬੋਨੇਟ, ਨਾਨ-ਕਾਰਬੋਨੇਟ ਡਰਿੰਕਸ ਜਿਵੇਂ ਸਾਫਟ ਡਰਿੰਕਸ, ਲੈਮੇਨੇਡ ਸਪੋਰਟਸ ਡਰਿੰਕਸ, ਸਮੂਦੀਜ਼ ਕੌਫੀ ਅਤੇ ਕੁਝ ਫਰੂਟ ਜੂਸ ਸਰੀਰ ਨੂੰ ਸਭ ਤੋਂ ਵਧੇਰੇ ਨੁਕਸਾਨ ਪਹੁੰਚਾਉਣ ਵਾਲੇ ਬੇਵਰੇਜੇਸ ਹਨ। ਇਨ੍ਹਾਂ ਵਿਚ 40 ਤੋਂ 60 ਗ੍ਰਾਮ ਤੱਕ ਸ਼ੂਗਰ ਹੁੰਦੀ ਹੈ।
ਭਾਵ ਇਕ ਕੈਨ ਵਿਚ 150 ਕਿਲੋ ਕੈਲੋਰੀ। ਅਧਿਐਨ ਵਿਚ ਇਹ ਵੀ ਪਤਾ ਲੱਗਾ ਹੈ ਕਿ ਇੰਨੀ ਕੈਲੋਰੀ ਲੈਣ ਪਿੱਛੋਂ ਵੀ ਲੋਕ ਘੱਟ ਖਾ ਕੇ ਇਸ ਵਧੀ ਹੋਈ ਐਨਰਜੀ ਨੂੰ ਬਰਾਬਰ ਨਹੀਂ ਕਰਨਾ ਚਾਹੁੰਦੇ। ਲਗਾਤਾਰ ਅਜਿਹੇ ਡਰਿੰਕਸ ਲੈਣ ਨਾਲ ਖੂਨ ਵਿਚ ਗੁਲੂਕੋਜ਼ ਅਤੇ ਇੰਸੁਲਿਨ ਦੀ ਮਾਤਰਾ ਵਧਦੀ ਹੈ, ਜਿਸ ਨਾਲ ਹਾਈਪਰਟੈਂਸ਼ਨ ਵੱਧ ਜਾਂਦਾ ਹੈ। ਅਗਾਂਹ ਚੱਲ ਕੇ ਇਹ ਦੋਵੇਂ ਕਾਰਨ ਡਾਇਬਟੀਜ਼ ਲਈ ਜ਼ਿੰਮੇਵਾਰ ਹੋ ਸਕਦੇ ਹਨ। ਕੈਫੀਨ ਨੀਂਦ 'ਚ ਖਲਲ ਪਾ ਸਕਦੀ ਹੈ। ਆਇਰਨ, ਕੈਲਸ਼ੀਅਮ ਅਤੇ ਜ਼ਿੰਕ ਐਸੀਡਿਟੀ ਵਧਾ ਦਿੰਦੇ ਹਨ। ਇਨ੍ਹਾਂ ਦੇ ਰੰਗ ਕੁਝ ਬੱਚਿਆਂ ਵਿਚ ਐਲਰਜਿਕ ਰੀਐਕਸ਼ਨ ਲਈ ਵੀ ਜ਼ਿੰਮੇਵਾਰ ਹੁੰਦੇ ਹਨ। ਕਾਰਬੋਨੇਟ ਡਰਿੰਕਸ ਹੱਡੀ ਵਿਚ ਕੈਲਸ਼ੀਅਮ ਨੂੰ ਘੱਟ ਕਰ ਦਿੰਦੇ ਹਨ, ਜਿਸ ਨਾਲ ਇਹ ਕਮਜ਼ੋਰ ਹੋ ਜਾਂਦੀ ਹੈ। ਹਾਲਾਂਕਿ ਕੈਨ ਜੂਸ ਸਰੀਰ ਦੀਆਂ ਵਿਟਾਮਿਨ ਸੰਬੰਧੀ ਲੋੜਾਂ ਤਾਂ ਪੂਰਾ ਕਰਦੇ ਹੀ ਹਨ ਪਰ ਇਨ੍ਹਾਂ ਵਿਚ ਘੁਲਿਆ ਮਿੱਠਾ ਭਾਵ ਸ਼ੂਗਰ ਵਿਟਾਮਿਨ ਦੇ ਅਸਰ ਨੂੰ ਕਾਫੀ ਹੱਦ ਤੱਕ ਘਟ ਵੀ ਕਰ ਦਿੰਦਾ ਹੈ।
ਇੰਝ ਕਰੋ ਸਮਾਰਟ ਸ਼ਾਪਿੰਗ
NEXT STORY