ਕੁਝ ਔਰਤਾਂ ਬਿਨਾਂ ਸੋਚੇ-ਸਮਝੇ ਖਰੀਦਦਾਰੀ ਕਰ ਲੈਂਦੀਆਂ ਹਨ ਅਤੇ ਘਰ ਪਰਤ ਕੇ ਉਨ੍ਹਾਂ ਨੂੰ ਖਰੀਦੀਆਂ ਹੋਈਆਂ ਚੀਜ਼ਾਂ ਨੂੰ ਦੇਖ ਕੇ ਪਛਤਾਵਾ ਹੁੰਦਾ ਹੈ ਕਿਉਂਕਿ ਉਨ੍ਹਾਂ 'ਚੋਂ ਜ਼ਿਆਦਾਤਰ ਸਾਮਾਨ ਜਾਂ ਤਾਂ ਉਨ੍ਹਾਂ ਕੋਲ ਪਹਿਲਾਂ ਹੀ ਹੁੰਦਾ ਹੈ ਜਾਂ ਫਿਰ ਉਨ੍ਹਾਂ ਦੀ ਲੋੜ ਹੀ ਨਹੀਂ ਹੁੰਦੀ। ਇਸ ਲਈ ਜ਼ਰੂਰੀ ਹੈ ਕਿ ਸਮਝਦਾਰੀ ਦੀ ਸ਼ਾਪਿੰਗ ਕਰੋ।
ਪਲਾਨਿੰਗ ਕਰੋ
ਬਹੁਤ ਜ਼ਰੂਰੀ ਹੈ ਕਿ ਪਲਾਨ ਕਰਕੇ ਹੀ ਸ਼ਾਪਿੰਗ ਕੀਤੀ ਜਾਵੇ ਅਤੇ ਪਹਿਲਾਂ ਬਜਟ ਬਣਾ ਲਿਆ ਜਾਵੇ। ਲਿਸਟ ਵਿਚ ਇਕ ਸਹੂਲਤ ਇਹ ਹੁੰਦੀ ਹੈ ਕਿ ਤੁਸੀਂ ਪਹਿਲਾਂ ਹੀ ਇਕ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਪੈਸਿਆਂ ਵਿਚ ਤੁਹਾਡਾ ਸਾਮਾਨ ਆ ਜਾਵੇਗਾ। ਜੇਕਰ ਬਜਟ ਤੋਂ ਜ਼ਿਆਦਾ ਸਾਮਾਨ ਹੋ ਰਿਹਾ ਹੈ ਤਾਂ ਗੈਰ-ਜ਼ਰੂਰੀ ਸਾਮਾਨ ਹਟਾ ਕੇ ਉਸ ਲਿਸਟ ਨੂੰ ਆਪਣੇ ਬਜਟ ਤੱਕ ਸੀਮਤ ਰੱਖ ਲਓ।
ਕੁਆਲਿਟੀ ਜ਼ਰੂਰੀ
ਕਿਸੇ ਵੀ ਕੰਪਨੀ ਦੇ ਬ੍ਰਾਂਡ ਤੋਂ ਉਸਦੀ ਕੁਆਲਿਟੀ ਦਾ ਪਤਾ ਲੱਗ ਜਾਂਦਾ ਹੈ। ਸਸਤੇ ਦੇ ਚੱਕਰ 'ਚ ਅਕਸਰ ਔਰਤਾਂ ਛੋਟੀਆਂ ਦੁਕਾਨਾਂ ਤੋਂ ਜਾਂ ਸੜਕ ਦੇ ਕਿਨਾਰੇ ਲੱਗੀ ਸੇਲ ਤੋਂ ਕੱਪੜੇ, ਚੱਪਲ ਆਦਿ ਸਾਮਾਨ ਖਰੀਦ ਲੈਂਦੀਆਂ ਹਨ, ਪਰ ਅਜਿਹਾ ਕਰਨ ਤੋਂ ਪਹਿਲਾਂ ਤੁਸੀਂ ਕਿਸੇ ਬ੍ਰਾਂਡੇਡ ਸ਼ੋਅਰੂਮ ਵਿਚ ਉਸ ਸਾਮਾਨ ਦੀ ਕੀਮਤ ਜ਼ਰੂਰ ਪੁੱਛ ਲਓ, ਫਿਰ ਇਹ ਦੇਖੋ ਕਿ ਦੋਵਾਂ ਦੀ ਕੀਮਤ ਤੇ ਕੁਆਲਿਟੀ ਵਿਚ ਕਿੰਨਾ ਫਰਕ ਆ ਰਿਹਾ ਹੈ। ਵੱਡੀਆਂ ਕੰਪਨੀਆਂ ਦੀ ਕੀਮਤ ਫਿਕਸ ਹੁਦੀ ਹੈ, ਇਸ ਲਈ ਜਦੋਂ ਉਹ ਸੇਲ ਲਗਾਉਂਦੇ ਹਨ ਤਾਂ ਕੁਝ ਫੀਸਦੀ ਦੀ ਛੋਟ ਦੇ ਦਿਦੇ ਹਨ। ਬਾਕੀ ਦੁਕਾਨਦਾਰ ਪਹਿਲਾਂ ਤੋਂ ਹੀ ਕੀਮਤ ਵਧਾ ਕੇ ਰੱਖਦੇ ਹਨ ਅਤੇ ਸੇਲ ਵਿਚ ਛੋਟ ਦੇ ਨਾਂ 'ਤੇ ਉਹੀ ਕੀਮਤ ਰੱਖਦੇ ਹਨ ਜੋ ਕਿਸੇ ਦੁਕਾਨ ਵਿਚ ਫ੍ਰੈੱਸ਼ ਸਾਮਾਨ ਦੀ ਹੁੰਦੀ ਹੈ।
ਐਕਸਪਾਇਰੀ ਡੇਟ ਦਾ ਧਿਆਨ ਰੱਖੋ
ਖਰੀਦਦਾਰੀ ਕਰਦੇ ਸਮੇਂ ਕਿਸੇ ਉਤਪਾਦ ਦੇ ਨਿਰਮਾਣ ਤੇ ਸਮਾਪਤੀ ਤਰੀਕ ਦਾ ਧਿਆਨ ਰੱਖੋ ਕਿਉਂਕਿ ਜਿਸ ਉਤਪਾਦ ਦੀ ਐਕਸਪਾਇਰੀ ਡੇਟ ਖਤਮ ਹੋ ਚੁੱਕੀ ਹੈ, ਉਹ ਉਤਪਾਦ ਬੇਕਾਰ ਹੋ ਜਾਂਦਾ ਹੈ। ਕਈ ਔਰਤਾਂ ਮਾਲ ਜਾਂ ਕਿਸੇ ਵੱਡੀ ਦੁਕਾਨ ਤੋਂ ਸਾਮਾਨ ਖਰੀਦਣ ਸਮੇਂ ਇਸ ਗੱਲ ਨੂੰ ਨਜ਼ਰਅੰਦਾਜ਼ ਕਰ ਜਾਂਦੀਆਂ ਹਨ ਕਿ ਇਥੇ ਸਾਮਾਨ ਤਾਂ ਵਧੀਆ ਹੀ ਹੋਵੇਗਾ।
ਰੇਟ ਕਰਨ ਦੀ ਕਲਾ ਜਾਣੋ
ਖਰੀਦਦਾਰੀ ਵਿਚ ਰੇਟ ਤੈਅ ਕਰਨਾ ਵੀ ਇਕ ਕਲਾ ਹੈ। ਜੋ ਔਰਤਾਂ ਸਹੀ ਕੀਮਤ ਤੈਅ ਕਰਨ ਦੀ ਕਲਾ ਜਾਣਦੀਆਂ ਹਨ, ਉਹ ਠੱਗੀ ਤੋਂ ਬਚ ਜਾਂਦੀਆਂ ਹਨ। ਰਿਟੇਲਰ ਆਪਣੀ ਮਰਜ਼ੀ ਦੀ ਕੀਮਤ ਰੱਖਦੇ ਹਨ, ਜਿਸ 'ਤੇ ਉਨ੍ਹਾਂ ਨੂੰ ਕਾਫੀ ਲਾਭ ਹੋ ਸਕਦਾ ਹੈ।
ਬਿੱਲ ਜ਼ਰੂਰ ਲਓ
ਕੋਈ ਵੀ ਸਾਮਾਨ ਖਰੀਦਣ 'ਤੇ ਰਸੀਦ ਜਾਂ ਬਿੱਲ ਜ਼ਰੂਰ ਲਓ ਤਾਂ ਕਿ ਸਾਮਾਨ ਖਰਾਬ ਨਿਕਲਣ 'ਤੇ ਉਸ ਨੂੰ ਆਸਾਨੀ ਨਾਲ ਵਾਪਸ ਕੀਤਾ ਜਾ ਸਕੇ ਜਾਂ ਉਸਦੀ ਵਾਰੰਟੀ ਦਾ ਫਾਇਦਾ ਲਿਆ ਜਾ ਸਕੇ।
ਖਰੀਦਦਾਰੀ ਵੀ ਇਕ ਕਲਾ ਹੈ
* ਹਰ ਦੁਕਾਨਦਾਰ ਦੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ ਉਹ ਆਪਣੇ ਮਾਲ ਨੂੰ ਵੱਧ ਤੋਂ ਵੱਧ ਕੀਮਤ 'ਤੇ ਵੇਚੇ।
* ਖਰੀਦਦਾਰੀ ਕਰਦੇ ਸਮੇਂ ਵੇਚਣ ਵਾਲੇ ਨੂੰ ਇਸ ਗੱਲ ਦਾ ਅਹਿਸਾਸ ਨਾ ਹੋਣ ਦਿਓ ਕਿ ਤੁਸੀਂ ਜੋ ਖਰੀਦਣ ਜਾ ਰਹੇ ਹੋ ਉਸਦੇ ਬਿਨਾਂ ਤੁਹਾਡਾ ਕੰਮ ਨਹੀਂ ਚਲ ਸਕਦਾ।
* ਆਪਣੇ ਸੁਭਾਅ ਨੂੰ ਨਿਮਰ ਤੇ ਦ੍ਰਿੜ੍ਹ ਬਣਾਓ। ਵਸਤੂ ਦੇ ਪ੍ਰਤੀ ਜ਼ਿਆਦਾ ਦਿਲਚਸਪੀ ਜਾਂ ਤੀਬਰ ਇੱਛਾ ਨਾ ਜਤਾਓ।
ਮੇਕ ਐਂਡ ਸੇਫ਼ ਇਨ ਇੰਡੀਆ
NEXT STORY