ਉਂਝ ਤਾਂ ਬਾਜ਼ਾਰ 'ਚ ਕਈ ਤਰ੍ਹਾਂ ਦੀਆਂ ਲੜੀਆਂ ਉਪਲੱਬਧ ਹਨ ਤੇ ਉਨ੍ਹਾਂ ਨੂੰ ਦੇਖਦੇ ਹੀ ਖਰੀਦਣ ਲਈ ਮਨ ਲਲਚਾਉਣ ਲੱਗਦਾ ਹੈ ਪਰ ਜੇਬ ਵੀ ਦੇਖਣੀ ਪੈਂਦੀ ਹੈ। ਇਸ ਲਈ ਘਰ 'ਚ ਹੀ ਲੜੀਆਂ ਤਿਆਰ ਕਰੋ। ਅੰਬ ਦੇ ਤਾਜ਼ੇ ਪੱਤਿਆਂ ਤੇ ਗੇਂਦੇ ਦੇ ਫੁੱਲਾਂ ਨੂੰ ਧਾਗੇ 'ਚ ਪਿਰੋ ਕੇ ਲੜੀਆਂ ਤਿਆਰ ਕਰੋ। ਅੰਬ ਦੇ ਪੱਤਿਆਂ ਨਾਲ ਬਣੀ ਲੜੀ ਰਵਾਇਤੀ ਤੌਰ 'ਤੇ ਸ਼ੁਭ ਹੁੰਦੀ ਹੈ।
ਦੀਵੇ ਤੇ ਕੈਂਡਲਸ
ਦੀਵਿਆਂ ਦੇ ਬਿਨਾਂ ਦੀਵਾਲੀ ਬਿਲਕੁਲ ਅਧੂਰੀ ਲੱਗਦੀ ਹੈ। ਬਾਜ਼ਾਰ 'ਚੋਂ ਦੀਵੇ ਖਰੀਦੋ ਅਤੇ ਉਸ ਵਿਚੋਂ 8-10 ਦੀਵਿਆਂ ਨੂੰ ਘਰ 'ਚ ਪੇਂਟ ਕਰਕੇ ਉਨ੍ਹਾਂ ਨੂੰ ਮਿਰਰ ਤੇ ਬੀਡਸ ਨਾਲ ਸਜਾ ਕੇ ਵੱਖ ਰੱਖ ਲਓ। ਪੂਜਾ ਘਰ 'ਚ ਰੱਖੇ ਜਾਣ ਵਾਲੇ ਚੌਮੁਖੀਆ ਦੀਵਿਆਂ ਨੂੰ ਵੀ ਵਿਸ਼ੇਸ਼ ਅੰਦਾਜ਼ 'ਚ ਡੈਕੋਰੇਟ ਕਰੋ। ਿ
ਪੂਜਾ ਘਰ ਹੋਵੇ ਖਾਸ
ਦੀਵਾਲੀ 'ਤੇ ਲਕਸ਼ਮੀ ਤੇ ਗਣੇਸ਼ ਦੀ ਪੂਜਾ ਦਾ ਖਾਸ ਮਹੱਤਵ ਹੈ, ਇਸ ਲਈ ਪੂਜਾ ਘਰ ਦੀ ਸਜਾਵਟ ਵੱਲ ਖਾਸ ਧਿਆਨ ਦਿਓ। ਲਕਸ਼ਮੀ-ਗਣੇਸ਼ ਦੀ ਮੂਰਤੀ ਜਾਂ ਤਸਵੀਰ ਦੇ ਹੇਠਾਂ ਗੋਟਾ ਲੱਗਾ ਲਾਲ ਕੱਪੜਾ ਵਿਛਾਓ। ਇਕ ਪਾਸੇ ਕਲਸ਼ ਸਥਾਪਿਤ ਕਰੋ। ਇਸ ਦੇ ਲਈ ਕਲਸ਼ ਨੂੰ ਸਜਾਓ। ਗੇਂਦੇ ਦੇ ਫੁੱਲਾਂ ਦੀਆਂ ਲੜੀਆਂ ਬਣਾ ਕੇ ਦਰਵਾਜ਼ੇ ਦੇ ਦੋਵਾਂ ਪਾਸਿਆਂ ਅਤੇ ਅੰਦਰ ਲਗਾਓ।
ਗਿਫਟ ਪੈਕ ਕਰੋ
ਮਠਿਆਈ ਦੇ ਖਾਲੀ ਡੱਬੇ ਬਾਜ਼ਾਰ ਤੋਂ ਖਰੀਦ ਲਿਆਓ ਤੇ ਉਨ੍ਹਾਂ ਨੂੰ ਘਰ 'ਚ ਗੋਟੇ, ਲੈਸ ਜਾਂ ਰਿਬਨ ਆਦਿ ਨਾਲ ਸਜਾਓ। ਘਰ 'ਚ ਹੀ ਦੋ-ਤਿੰਨ ਪਕਵਾਨ ਬਣਾ ਲਓ ਅਤੇ ਉਨ੍ਹਾਂ ਨੂੰ ਡੱਬੇ 'ਚ ਪੈਕ ਕਰੋ। ਦੀਵਾਲੀ 'ਤੇ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਇਹ ਗਿਫਟ ਦਿਓ।
ਫੁੱਲਾਂ ਨਾਲ ਸਜਾਓ ਘਰ
ਤਰ੍ਹਾਂ-ਤਰ੍ਹਾਂ ਦੇ ਤਾਜ਼ੇ ਫੁੱਲ ਡੰਡੀਆਂ ਸਮੇਤ ਇਕੱਠੇ ਕਰੋ। ਘਰ ਦੇ ਸਾਰੇ ਫੁੱਲਦਾਨਾਂ 'ਚ ਫੁੱਲ ਲਗਾਓ। ਗਮਲੇ 'ਚ ਪਾਣੀ ਪਾ ਕੇ ਉਸ 'ਚ ਥੋੜ੍ਹਾ ਜਿਹਾ ਨਮਕ ਮਿਲਾ ਦਿਓ, ਫਿਰ ਡੰਡੀ ਸਮੇਤ ਫੁੱਲ ਉਸ 'ਚ ਲਗਾਉਣ ਨਾਲ ਫੁੱਲ ਜ਼ਿਆਦਾ ਦੇਰ ਤਕ ਤਾਜ਼ਾ ਰਹਿੰਦੇ ਹਨ ਸਜਾਵਟ ਦੇ ਹੋਰ ਤਰੀਕੇ ਥਰਮੋਕੋਲ ਦੀ ਸ਼ੀਟ 'ਤੇ ਵੈੱਲਕਮ, ਸਵਾਗਤ ਜਾਂ ਸ਼ੁਭ ਦੀਵਾਲੀ ਆਦਿ ਦੀ ਤਸਵੀਰ ਬਣਾ ਕੇ ਕਟਿੰਗ ਕਰਕੇ ਮਿਰਰ ਜਾਂ ਗੋਟੇ ਆਦਿ ਨਾਲ ਸਜਾਓ ਤੇ ਦੀਵਾਰ 'ਤੇ ਲਗਾਓ।
ਪੁਰਾਣੀ ਪਈ ਸਿਲਕ ਸਾੜ੍ਹੀ ਦੀ ਵਰਤੋਂ ਕਵਰ ਬਣਾਉਣ, ਬੈੱਡਸ਼ੀਟ ਜਾਂ ਪਰਦੇ ਬਣਾਉਣ ਲਈ ਕਰੋ।
ਈਕੋ ਫ੍ਰੈਂਡਲੀ ਦੀਵਾਲੀ
NEXT STORY