ਟੱਚਵੁੱਡ ਕੰਪਨੀ ਦੀ ਨਵੀਂ ਫ਼ਿਲਮ 'ਪੇਂਡੂ ਨਹੀਂ ਦਿਲਾਂ ਦੇ ਮਾੜੇ' ਅਗਲੇ ਮਹੀਨੇ ਰਿਲੀਜ਼ ਹੋਣ ਦੀ ਤਿਆਰੀ 'ਚ ਹੈ ਅਤੇ ਗਾਇਕ ਤੇ ਹੀਰੋ ਪ੍ਰੀਤ ਹਰਪਾਲ ਇਸ ਵਿਚ ਭੂਮਿਕਾ ਨਿਭਾਅ ਰਿਹਾ ਹੈ। ਉਸ ਨੂੰ ਜਦੋਂ ਉਸ ਦੀ ਫਿਲਮ 'ਡੌਂਟ ਵਰੀ ਯਾਰਾ' ਦੀ ਰਿਲੀਜ਼ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕੁਮੈਂਟ ਕਰਨ ਤੋਂ ਇਨਕਾਰ ਕਰਦਿਆਂ ਕਿਹਾ, ''ਨੋ ਕੁਮੈਂਟ''। ਪ੍ਰੀਤ ਹਰਪਾਲ ਨੇ ਆਪਣਾ ਫਿਲਮੀ ਸਫਰ 'ਸਿਰਫਿਰੇ' ਫਿਲਮ ਨਾਲ ਆਰੰਭ ਕੀਤਾ ਅਤੇ ਇਹ ਫਿਲਮ ਉਸ ਲਈ ਕਾਫੀ ਸੰਭਾਵਨਾਵਾਂ ਲੈ ਕੇ ਆਈ। ਗਾਇਕੀ ਦੇ ਨਾਲ-ਨਾਲ ਉਸ ਨੇ ਆਪਣਾ ਐਕਟਿੰਗ ਦਾ ਸਫਰ ਜਾਰੀ ਰੱਖਿਆ ਹੋਇਆ ਹੈ।
ਗਾਇਕੀ ਵਿਚ ਉਹ ਅਣਗਿਣਤ ਹਿੱਟ ਗਾਣੇ ਦੇ ਚੁੱਕਿਆ ਹੈ ਅਤੇ 'ਮਾਪੇ ਕਹਿੰਦੇ ਜੱਜ ਬਣਨਾ' ਗੀਤ ਨਾਲ ਤਾਂ ਉਸਦੀ ਗਾਇਕੀ ਸਿਖਰ 'ਤੇ ਪੁੱਜ ਗਈ। ਇਸ ਦੇ ਨਾਲ-ਨਾਲ ਉਸ ਦੀਆਂ ਬਹੁਤ ਸਾਰੀਆਂ ਐਲਬਮਜ਼ ਰਿਲੀਜ਼ ਹੋਈਆਂ। ਉਸ ਵਲੋਂ ਗਾਏ ਗਏ ਅਨੇਕ ਗੀਤ 'ਜੱਜ ਬਣਨਾ', 'ਬੀ. ਏ. ਫੇਲ', 'ਹੱਕ ਦੀ ਕਮਾਈ' ਅਤੇ 'ਸੂਟਾ' ਆਦਿ ਨੇ ਉਸ ਨੂੰ ਕਾਫੀ ਪ੍ਰਸਿੱਧੀ ਦੁਆਈ। ਹਲੀਮੀ ਵਾਲੇ ਇਸ ਗਾਇਕ ਦਾ ਇਕ ਹੋਰ ਸਿੰਗਲ ਟਰੈਕ 'ਲੱਗੇਂ ਨਿਰੀ ਅੱਤ ਗੋਰੀਏ ਪਾਇਆ ਸੂਟ ਪਟਿਆਲਾਸ਼ਾਹੀ' ਅੱਜਕਲ ਕਾਫੀ ਪਾਪੂਲਰ ਹੋ ਰਿਹਾ ਹੈ। ਪ੍ਰੀਤ ਨੇ ਦੱਸਿਆ, ''ਅੱਜਕਲ ਵਿਰਲਾ-ਟਾਵਾਂ ਹੀ ਕੋਈ ਪੂਰੀ ਐਲਬਮ ਕੱਢਦਾ ਹੈ, ਨਹੀਂ ਤਾਂ ਹਰ ਗਾਇਕ ਅੱਜਕਲ ਆਪਣੇ ਸਿੰਗਲ ਟਰੈਕ ਨੂੰ ਹੀ ਪ੍ਰਮੋਟ ਕਰ ਰਿਹਾ ਹੈ।''
ਪ੍ਰੀਤ ਹਰਪਾਲ ਦੀ ਛੇਤੀ ਰਿਲੀਜ਼ ਹੋ ਰਹੀ ਨਿਰਦੇਸ਼ਕ ਸੁਰਿੰਦਰ ਰਿਆਲ ਦੀ ਫਿਲਮ 'ਪੇਂਡੂ ਨਹੀਂ ਦਿਲਾਂ ਦੇ ਮਾੜੇ' ਵਿਚ ਉਸ ਦੇ ਨਾਲ ਹੀਰੋਇਨ ਸਿਆਲੀ ਭਗਤ ਹੈ, ਜਸਵਿੰਦਰ ਭੱਲਾ ਅਤੇ ਉਪਾਸਨਾ ਸਿੰਘ ਬਾਕੀ ਸਿਤਾਰਿਆਂ 'ਚ ਸ਼ਾਮਿਲ ਹਨ।
ਲਗਾਤਾਰ ਨਿੱਖਰ ਰਹੀ ਹੈ ਸੋਨਾਕਸ਼ੀ
NEXT STORY