'ਦਬੰਗ', 'ਰਾਊਡੀ ਰਾਠੌਰ', 'ਲੁਟੇਰਾ', 'ਆਰ. ਰਾਜਕੁਮਾਰ', 'ਦਬੰਗ-2' ਆਦਿ ਫਿਲਮਾਂ ਰਾਹੀਂ ਸੋਨਾਕਸ਼ੀ ਨੇ ਫਿਲਮ ਨਗਰੀ 'ਚ ਆਪਣੀ ਛਾਪ ਛੱਡੀ ਹੈ। ਉਸ ਨੇ ਆਪਣੀ ਪਹਿਲੀ ਫਿਲਮ ਰਾਹੀਂ ਧਮਾਕੇਦਾਰ ਐਂਟਰੀ ਕੀਤੀ ਅਤੇ ਸਫਲਤਾ ਵੀ ਹਾਸਲ ਕੀਤੀ। ਆਪਣੇ ਫਿਲਮ ਸਟਾਰ ਮਾਂ-ਬਾਪ ਦੇ ਨਾਂ ਤੋਂ ਪਰੇ ਉਸ ਨੇ ਆਪਣੀ ਸਫਲ ਪਛਾਣ ਬਣਾਈ ਹੈ। ਉਂਝ ਵੀ ਉਹ ਸੁਭਾਵਿਕ ਤੌਰ 'ਤੇ ਖੂਬਸੂਰਤ ਹੈ। ਸਫਲਤਾ ਨੇ ਸੋਨਾਕਸ਼ੀ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੱਤਾ ਹੈ।
ਹਰ ਅਗਲੀ ਫਿਲਮ 'ਚ ਉਹ ਨਿਖਰਦੀ ਜਾ ਰਹੀ ਹੈ। ਉਸ ਦੀ ਹਰ ਫਿਲਮ ਦੀ ਸਫਲਤਾ 'ਚ ਉਸ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ। ਫਿਲਮਾਂ ਦੇ ਨਾਲ-ਨਾਲ ੁਉਹ ਵਿਗਿਆਪਨਾਂ 'ਚ ਵੀ ਨਜ਼ਰ ਆ ਰਹੀ ਹੈ। ਅਕਸ਼ੈ ਕੁਮਾਰ ਨਾਲ ਹੁਣ ਤਕ ਸੋਨਾਕਸ਼ੀ ਨੇ ਸਭ ਤੋਂ ਵੱਧ ਫਿਲਮਾਂ ਕੀਤੀਆਂ ਹਨ। ਜਿਨ੍ਹਾਂ 'ਚੋਂ ਕਈ ਫਿਲਮਾਂ 100 ਕਰੋੜੀ ਕਲੱਬ 'ਚ ਵੀ ਸ਼ਾਮਲ ਹੋਈਆਂ ਹਨ। ਅਕਸ਼ੈ ਨਾਲ ਉਸ ਦੀ ਆਨ ਸਕ੍ਰੀਨ ਕੈਮਿਸਟਰੀ ਬਹੁਤ ਸ਼ਾਨਦਾਰ ਰਹੀ ਹੈ। 'ਹਾਲੀਡੇ' ਹਿੱਟ ਹੋਣ ਤੋਂ ਬਾਅਦ ਸੋਨਾਕਸ਼ੀ ਫਿਲਮ ਦੇ ਨਿਰਦੇਸ਼ਕ ਏ. ਆਰ. ਗੁਰੂਗਦਾਸ ਦੀ ਮੁਰੀਦ ਬਣ ਚੁੱਕੀ ਹੈ।
ਸੋਨਾਕਸ਼ੀ ਨੇ ਉਸ ਦੇ ਨਾਲ ਅਗਲਾ ਕਾਂਟ੍ਰੈਕਟ ਸਾਈਨ ਕੀਤਾ, ਜਿਸ ਦੇ ਤਹਿਤ ਉਹ ਚਾਰ ਮਹੀਨੇ ਤਕ ਉਸ ਦੇ ਲਈ ਕੰਮ ਕਰੇਗੀ। ਇਸ ਸਮੇਂ ਦੌਰਾਨ ਉਹ ਕੋਈ ਨਵਾਂ ਆਫਰ ਨਹੀਂ ਸਵੀਕਾਰ ਕਰ ਸਕੇਗੀ ਅਤੇ ਨਾ ਪਹਿਲਾਂ ਤੋਂ ਸਾਈਨ ਕੀਤੇ ਗਏ ਕੰਸਾਈਨਮੈਂਟ ਦੇ ਲਈ ਕੰਮ ਕਰੇਗੀ। ਇਥੋਂ ਤਕ ਕਿ ਉਹ ਕੋਈ ਨਵੀਂ ਐਂਡ ਵੀ ਨਹੀਂ ਕਰੇਗੀ।
ਚੰਗੀ ਹੈ ਮੇਰੀ 'ਸਕ੍ਰਿਪਟ ਸੈਂਸ' ਕੈਟਰੀਨਾ
NEXT STORY