ਇਕੋ ਵੇਲੇ ਦੋ ਹਿੱਟ ਦੇਣ ਵਾਲੇ ਕਲਾਕਾਰ ਇਕ ਲੰਬੇ ਸਮੇਂ ਬਾਅਦ ਇਕੱਠੇ ਆਉਣ ਤਾਂ ਆਸਾਂ ਆਪਣੇ-ਆਪ ਹੀ ਵਧ ਜਾਂਦੀਆਂ ਹਨ। ਸ਼ਾਹਰੁਖ ਖਾਨ ਅਤੇ ਫਰਹਾ ਖਾਨ ਦਾ ਸਾਥ ਵੀ ਕੁਝ ਇਹੋ ਜਿਹਾ ਹੀ ਹੈ। 'ਚੇਨਈ ਐਕਸਪ੍ਰੈੱਸ' ਤੋਂ ਬਾਅਦ ਫਰਹਾ ਅਤੇ ਸ਼ਾਹਰੁਖ ਦੀ ਤੀਜੀ ਫ਼ਿਲਮ ਦੀ ਮੁੱਖ ਨਾਇਕਾ ਲਈ ਕਈ ਅਭਿਨੇਤਰੀਆਂ, ਜਿਵੇਂ ਸੋਨਾਕਸ਼ੀ ਸਿਨ੍ਹਾ, ਅਸਿਨ, ਐਸ਼ਵਰਿਆ ਰਾਏ ਬੱਚਨ, ਪਰਿਣੀਤੀ ਚੋਪੜਾ ਅਤੇ ਕੈਟਰੀਨਾ ਕੈਫ ਆਦਿ ਨਾਲ ਗੱਲ ਹੋਈ ਪਰ ਅਖੀਰ ਵਿਚ ਦੀਪਿਕਾ ਪਾਦੁਕੋਣ ਨੂੰ ਹੀ ਇਸ ਫ਼ਿਲਮ ਲਈ ਚੁਣਿਆ ਗਿਆ, ਜੋ ਪਹਿਲਾਂ ਵੀ 'ਓਮ ਸ਼ਾਂਤੀ ਓਮ' ਵਿਚ ਸ਼ਾਹਰੁਖ ਦੀ ਨਾਇਕਾ ਰਹਿ ਚੁੱਕੀ ਹੈ।
ਕ੍ਰਿਸਮਸ-ਨਿਊ ਯੀਅਰ ਦੀਆਂ ਛੁੱਟੀਆਂ ਚੱਲ ਰਹੀਆਂ ਹਨ। ਦੁਬਈ 'ਚ ਦੁਨੀਆ ਦਾ ਸਭ ਤੋਂ ਵੱਡਾ ਡਾਂਸਿੰਗ ਈਵੈਂਟ ਵਰਲਡ ਡਾਂਸ ਚੈਂਪੀਅਨਸ਼ਿਪ ਚੱਲ ਰਿਹਾ ਹੈ। ਦੁਨੀਆ ਦੀਆਂ ਬਿਹਤਰੀਨ ਟੀਮਾਂ 'ਤੇ ਲੋਕਾਂ ਦੀਆਂ ਅੱਖਾਂ ਟਿਕੀਆਂ ਹਨ। ਕੁਝ ਅਜਿਹੀਆਂ ਵੀ ਟੀਮਾਂ ਹਨ, ਜੋ ਕਿਸੇ ਤਰ੍ਹਾਂ ਇਸ ਮੁਕਾਬਲੇ 'ਚ ਸ਼ਾਮਲ ਹੋ ਗਈਆਂ ਹਨ। ਇਹ ਅਜਿਹੇ 6 ਲੂਜ਼ਰ ਵਿਅਕਤੀਆਂ ਦੀ ਕਹਾਣੀ ਹੈ, ਜੋ ਅਨੋਖੀ ਲੜਾਈ ਲੜ ਰਹੇ ਹਨ। ਇਨ੍ਹਾਂ ਵਿਚ ਚੰਦਰਮੋਹਨ ਸ਼ਰਮਾ ਉਰਫ ਚਾਰਲੀ (ਸ਼ਾਹਰੁਖ ਖਾਨ) ਨੇ ਆਪਣੀ ਪੜ੍ਹਾਈ ਬੋਸਟਨ ਦੀ ਬੈਸਟ ਯੂਨੀਵਰਸਿਟੀ ਅਤੇ ਮੁੰਬਈ ਦੀਆਂ ਖਰਾਬ ਗਲੀਆਂ ਤੋਂ ਪ੍ਰਾਪਤ ਕੀਤੀ ਹੈ। ਉਹ ਇਕ ਅਜਿਹੇ ਸਫਰ 'ਤੇ ਹੈ, ਜਿਸ ਵਿਚ ਉਹ ਗਲਤ ਤਰੀਕੇ ਨਾਲ ਚੀਜ਼ਾਂ ਨੂੰ ਸਹੀ ਕਰਨਾ ਚਾਹੁੰਦਾ ਹੈ। ਉਹ ਟੀਮ ਇੰਡੀਆ ਦਾ ਕਪਤਾਨ ਹੈ। ਉਹ ਸ਼ਿਸ਼ਟ ਅਤੇ ਮਾਸਟਰ ਮਾਈਂਡ ਹੈ। ਉਹ ਬਦਲਾ ਲੈਣਾ ਚਾਹੁੰਦਾ ਹੈ। ਉਥੇ ਹੀ ਮਹਾਰਾਸ਼ਟਰੀਅਨ ਕੁੜੀ ਮੋਹਿਨੀ ਜੋਸ਼ੀ (ਦੀਪਿਕਾ ਪਾਦੁਕੋਣ) ਸ਼ਹਿਰ ਦੀ ਸਭ ਤੋਂ ਖੂਬਸੂਰਤ ਬਾਰ ਡਾਂਸਰ ਹੈ। ਉਸ ਦੀਆਂ ਅੱਖਾਂ ਵਿਚ ਸੁਪਨਾ ਹੈ ਕਿ ਇਕ ਦਿਨ ਉਸ ਦਾ ਆਪਣਾ ਡਾਂਸ ਸਕੂਲ ਹੋਵੇ, ਜਿਥੇ ਉਹ ਡਾਂਸ ਸਿਖਾਏ। ਲੋਕਾਂ ਦੀ ਨਜ਼ਰ ਵਿਚ ਉਹ ਸਨਮਾਨ ਪ੍ਰਾਪਤ ਕਰਨਾ ਚਾਹੁੰਦੀ ਹੈ, ਜੋ ਉਸ ਕੋਲ ਨਹੀਂ ਹੈ। ਉਹ ਇਸ ਟੀਮ ਦੀ ਡਾਂਸ ਟੀਚਰ ਹੋਣ ਦੇ ਨਾਲ-ਨਾਲ ਇਸ ਦੀ ਆਤਮਾ ਵੀ ਹੈ।
ਮੁੰਬਈ ਦੀ ਸੰਗਮ ਚਾਲ ਵਿਚ ਰਹਿਣ ਵਾਲਾ ਨੰਦੂ ਭਿੜੇ (ਅਭਿਸ਼ੇਕ ਬੱਚਨ) ਪੱਕਾ ਪਿਆਕੜ ਹੈ। ਉਹ ਆਰਥਿਕ ਅਤੇ ਨਿੱਜੀ ਪ੍ਰੇਸ਼ਾਨੀਆਂ ਨਾਲ ਜੂਝ ਰਿਹਾ ਹੈ। ਹੁਣ ਉਸ ਨੂੰ ਹਰ ਸਮੱਸਿਆ ਦਾ ਹੱਲ ਸਿਰਫ ਦਾਰੂ ਦੀ ਬੋਤਲ ਵਿਚ ਹੀ ਨਜ਼ਰ ਆਉਂਦਾ ਹੈ। ਚਾਰਲੀ ਦੀ ਨਜ਼ਰ ਉਸ 'ਤੇ ਪੈਂਦੀ ਹੈ। ਨੰਦੂ ਇਸ ਟੀਮ ਦਾ 'ਕੀਅ ਪਲੇਅਰ' ਹੈ। ਦੂਜੇ ਪਾਸੇ ਮੋਸਟ ਇਲੀਜੀਬਲ ਪਾਰਸੀ ਬੈਚੁਲਰ ਭਾਵ ਤੇਮਹਾਟਨ ਈਰਾਨੀ ਉਰਫ ਤੰਮੀ (ਬੋਮਨ ਈਰਾਨੀ), ਜੋ ਤਿਜੌਰੀ ਖੋਲ੍ਹਣ ਵਿਚ ਚੈਂਪੀਅਨ ਹੈ। ਕੁਝ ਸਾਲ ਪਹਿਲਾਂ ਚਾਰਲੀ ਦੇ ਪਿਤਾ ਨਾਲ ਉਸ ਨੇ ਅਲਟ੍ਰਾਸਕਿਓਰ ਸੇਫ ਦੇ ਪ੍ਰੋਜੈਕਟ 'ਤੇ ਕੰਮ ਕੀਤਾ ਸੀ। ਹੁਣ ਉਹ ਚਾਰਲੀ ਦੀ ਯੋਜਨਾ ਦਾ ਅਹਿਮ ਖ਼ਿਡਾਰੀ ਹੈ। ਨਾਲ ਹੀ ਐਕਸਪਲੋਜ਼ਿਵਸ ਐਕਸਪਰਟ ਕੈਪਟਨ ਜਗਮੋਹਨ ਪ੍ਰਕਾਸ਼ ਉਰਫ ਜਗ (ਸੋਨੂੰ ਸੂਦ) ਫੌਜ ਵਿਚ ਰਹਿ ਚੱਕਾ ਹੈ। ਉਹ ਦੇਖਣ ਨੂੰ ਰਫ-ਟਫ ਪਰ ਬੜੀ ਚੰਗੀ ਸ਼ਖਸੀਅਤ ਦਾ ਮਾਲਕ ਹੈ। ਕੋਈ ਉਸ ਦੀ ਮਾਂ ਦੇ ਖਿਲਾਫ ਕੁਝ ਬੋਲ ਦੇਵੇ ਤਾਂ ਉਸ ਬੰਦੇ ਦੀ ਖੈਰ ਨਹੀਂ। ਰੋਹਨ ਸਿੰਘ (ਵਿਵਾਨ ਸ਼ਾਹ) ਟੀਮ ਇੰਡੀਆ ਦਾ ਸਭ ਤੋਂ ਨੌਜਵਾਨ ਮੈਂਬਰ ਹੈ। ਉਸ ਨੂੰ ਹੈਕਿੰਗ ਜੀਨੀਅਸ ਕਿਹਾ ਜਾਂਦਾ ਹੈ। ਖੂਬਸੂਰਤ ਔਰਤਾਂ ਨਾਲ ਬੜੀ ਹੀ ਖੂਬਸੂਰਤੀ ਨਾਲ ਗੱਲਾਂ ਕਰਨ ਵਿਚ ਉਸਤਾਦ।
ਇਨ੍ਹਾਂ ਸਭ ਤੋਂ ਵੱਖਰਾ ਚਰਨ ਗਰੋਵਰ (ਜੈਕੀ ਸ਼ਰਾਫ) ਕੋਲ ਦੌਲਤ ਦਾ ਖਜ਼ਾਨਾ ਹੈ। ਬੜੀ ਤੇਜ਼ੀ ਨਾਲ ਉਸ ਨੇ ਸਫਲਤਾ ਹਾਸਲ ਕੀਤੀ ਹੈ ਅਤੇ ਰਾਹ ਵਿਚ ਆਉਣ ਵਾਲੇ ਹਰ ਇਨਸਾਨ ਦੀ ਉਸ ਹੱਥੋਂ ਖੈਰ ਨਹੀਂ। ਇਸ ਵਿਚ ਚਾਰਲੀ ਦੇ ਪਿਤਾ ਮਨੋਹਰ ਸ਼ਰਮਾ ਵੀ ਸ਼ਾਮਲ ਹਨ। ਇਹੀ ਤਾਂ ਟਾਰਗੈੱਟ ਹੈ। ਹੁਣ ਇਹ ਲੜਾਈ ਅੰਤਰਰਾਸ਼ਟਰੀ ਪੱਧਰ ਦੀ ਹੈ, ਜੋ ਡਾਂਸ ਫਲੋਰ 'ਤੇ ਲੜੀ ਜਾ ਰਹੀ ਹੈ, ਜਿਥੇ ਦੁਨੀਆ ਦੇ ਦੂਜੇ ਦੇਸ਼ ਆਪਣੇ ਸਨਮਾਨ ਲਈ ਜੱਦੋ-ਜਹਿਦ ਕਰ ਰਹੇ ਹਨ, ਉਥੇ ਹੀ ਇਹ ਛੇ ਵਿਅਕਤੀ ਬਦਲੇ ਲਈ ਡਾਂਸ ਕਰ ਰਹੇ ਹਨ। ਇਹ ਟੀਮ ਇੰਡੀਆ ਹੈ, ਜਿਨ੍ਹਾਂ ਨੂੰ ਆਪਣੀ ਨ੍ਰਿਤ ਸਮਰੱਥਾ 'ਤੇ ਜ਼ਰਾ ਵੀ ਯਕੀਨ ਨਹੀਂ ਹੈ ਪਰ ਮੁਕਾਬਲੇ ਵਿਚ ਹਿੱਸਾ ਲੈਣਾ ਇਨ੍ਹਾਂ ਲਈ ਬਹੁਤ ਹੀ ਮਹੱਤਵਪੂਰਨ ਹੈ। ਮੁਕਾਬਲੇ ਵਿਚ ਟਿਕੇ ਰਹਿਣਾ ਇਨ੍ਹਾਂ ਦਾ ਟੀਚਾ ਹੈ। ਕਿਸ ਤਰ੍ਹਾਂ ਇਹ ਲੂਜ਼ਰਸ ਇਕ ਟੀਮ 'ਚ ਬਦਲ ਕੇ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਪੂਰੀ ਦੁਨੀਆ ਦੇ ਲੋਕਾਂ ਦਾ ਦਿਲ ਜਿੱਤਦੇ ਹਨ, ਇਹੀ ਇਸ ਫ਼ਿਲਮ ਵਿਚ ਦਿਖਾਇਆ ਗਿਆ ਹੈ।
ਆਪਣੀ ਇਸ ਫ਼ਿਲਮ ਬਾਰੇ ਸ਼ਾਹਰੁਖ ਖਾਨ ਦਾ ਕਹਿਣੈ, ''ਮੈਂ ਆਪਣੇ ਵਲੋਂ ਸਰਵੋਤਮ ਕੰਮ ਕੀਤਾ ਹੈ। ਅਸੀਂ ਇਕ ਸਰਵੋਤਮ ਬਾਲੀਵੁੱਡ ਫ਼ਿਲਮ ਬਣਾਉਣਾ ਚਾਹੁੰਦੇ ਸੀ। ਮੈਂ ਇਕ ਫ਼ਿਲਮ ਦੇ ਨਿਰਮਾਣ ਦੀ ਕੋਸ਼ਿਸ਼ ਕੀਤੀ ਹੈ, ਜਿਸ ਵਿਚ ਰੋਮਾਂਸ, ਡਰਾਮਾ, ਐਕਸ਼ਨ, ਵਾਸਨਾ, ਬਦਲਾ ਅਤੇ ਖੁਸ਼ੀ ਵਰਗੀਆਂ ਸਾਰੀਆਂ ਚੀਜ਼ਾਂ ਮੌਜੂਦ ਹਨ। ਇਹ ਇਕ ਮਨੋਰੰਜਕ ਫ਼ਿਲਮ ਹੈ।''
ਇਹ ਨਿਰਦੇਸ਼ਿਕਾ ਦੀ ਸ਼ਾਹਰੁਖ ਖਾਨ ਨਾਲ ਤੀਜੀ ਫ਼ਿਲਮ ਹੈ। ਇਸ ਤੋਂ ਪਹਿਲਾਂ 2004 ਵਿਚ 'ਮੈਂ ਹੂੰ ਨ' ਅਤੇ 2007 ਵਿਚ 'ਓਮ ਸ਼ਾਂਤੀ ਓਮ' ਵਿਚ ਵੀ ਸਹਿਯੋਗੀ ਰਹੇ ਹਨ। 2010 ਵਿਚ ਫਰਹਾ ਨੇ ਅਕਸ਼ੈ ਕੁਮਾਰ ਨਾਲ 'ਤੀਸ ਮਾਰ ਖਾਂ' ਨਾਮੀ ਫ਼ਿਲਮ ਵੀ ਬਣਾਈ ਸੀ ਪਰ ਇਹ ਬਾਕਸ ਆਫਿਸ 'ਤੇ ਕਝ ਖਾਸ ਨਹੀਂ ਕਰ ਸਕੀ ਸੀ। ਇਸ ਫ਼ਿਲਮ ਬਾਰੇ ਫਰਹਾ ਖਾਨ ਦਾ ਕਹਿਣੈ, ''ਇਸ ਫ਼ਿਲਮ ਦੀ ਕਹਾਣੀ ਅਜਿਹੇ ਲੋਕਾਂ ਦੀ ਹੈ, ਜੋ ਇਕ ਡਾਂਸ ਮੁਕਾਬਲੇ ਲਈ ਇਕੱਠੇ ਆਉਂਦੇ ਹਨ ਅਤੇ ਇਸ ਪਿੱਛੋਂ ਮੈਂ ਚੋਰੀ ਦੇ ਕੰਸੈਪਟ ਦੀ ਵਰਤੋਂ ਕੀਤੀ ਹੈ। ਚੋਰੀ ਵੀ ਫ਼ਿਲਮ ਦੀ ਇਕ ਸ਼ੈਲੀ ਹੈ, ਜਿਵੇਂ ਪ੍ਰੇਮ ਕਹਾਣੀ ਅਤੇ ਉਸ ਦਾ ਫਾਰਮੂਲਾ ਹੁੰਦਾ ਹੈ। ਸਭ ਤੋਂ ਵੱਡੀ ਗੱਲ ਇਹ ਹੈ ਕਿ ਤੁਸੀਂ ਕਿਸ ਤਰ੍ਹਾਂ ਫ਼ਿਲਮ ਵਿਚ ਟਵਿਸਟ ਪਾਉਂਦੇ ਹੋ।''
ਪ੍ਰੀਤ ਹਰਪਾਲ ਦੀ ਆ ਰਹੀ ਫਿਲਮ 'ਪੇਂਡੂ ਨਹੀਂ ਦਿਲਾਂ ਦੇ ਮਾੜੇ'
NEXT STORY