ਜ਼ਮੀਨ ਦੀ ਲਗਾਤਾਰ ਵਧ ਰਹੀ ਕੀਮਤ ਕਰਕੇ ਲੰਦਨ ਦੇ ਹਨੇਰੇ ਭਰੇ ਕੋਨਿਆਂ ਨੂੰ ਵੀ ਸੋਨੇ ਦੀਆਂ ਖਾਨਾਂ ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਅਜਿਹੇ 'ਚ ਸ਼ਹਿਰ ਦੀਆਂ ਅਣਗੌਲੀਆਂ ਥਾਵਾਂ ਜਿਨ੍ਹਾਂ ਵਿਚ 19ਵੀਂ ਸ਼ਤਾਬਦੀ ਦੇ ਪਖਾਨੇ ਵੀ ਸ਼ਾਮਲ ਹਨ, ਅੱਜ ਹੋਟਲ, ਕੈਫੇ ਤੇ ਬੁਟੀਕ ਵਿਚ ਬਦਲ ਚੁੱਕੀਆਂ ਹਨ।
ਦੂਸਰੇ ਵਿਸ਼ਵ ਯੁੱਧ ਤੋਂ ਬਾਅਦ ਵਿਕਟੋਰੀਆ ਕਾਲ ਦੇ ਕਈ ਪਖਾਨੇ ਜਿਨ੍ਹਾਂ ਨੂੰ ਫਜ਼ੂਲ ਸਮਝ ਕੇ ਛੱਡ ਦਿੱਤਾ ਗਿਆ ਸੀ, ਹੁਣ ਸਥਾਨਕ ਅਧਿਕਾਰੀਆਂ ਦੁਆਰਾ ਉਤਸ਼ਾਹਤ ਕੀਤੇ ਜਾਣ 'ਤੇ ਆਮਦਨ ਦਾ ਚੰਗਾ ਸਾਧਨ ਬਣਦੇ ਜਾ ਰਹੇ ਹਨ।
2013 ਵਿਚ ਹੈਕਤੀ ਜ਼ਿਲੇ ਵਿਚ ਅਜਿਹੇ ਹੀ ਕੁਝ ਪਖਾਨਿਆਂ ਵਿਚ 'ਦਿ ਕਨਵੀਨੀਐਂਸ' ਨਾਂ ਦੀ ਕੌਫੀ ਸ਼ਾਪ ਖੋਲ੍ਹੀ ਗਈ ਸੀ। ਇਸੇ ਤਰ੍ਹਾਂ ਦੱਖਣੀ ਲੰਦਨ ਵਿਚ 'ਡਬਲਿਉੂ. ਸੀ.' ਨਾਂ ਦੀ ਇਕ ਬਾਰ ਅਤੇ ਕੇਨਿੰਗਟਨ ਵਿਚ 'ਆਰਟਸਲਾਵ' ਨਾਂ ਦੀ ਪਰਫਾਰਮਿੰਗ ਆਰਟ ਸੰਸਥਾ ਖੋਲ੍ਹੀ ਗਈ ਹੈ। ਇਸੇ ਤਰ੍ਹਾਂ ਸ਼ਹਿਰ ਦੇ ਵਿਚਕਾਰ 'ਦਿ ਅਟੈਂਡੈਂਟ' ਅਤੇ 'ਸੈਲਰ ਡੋਰ' ਨਾਂ ਦਾ ਨ੍ਰਿਤ ਇੰਸਟੀਚਿਉੂਟ ਇਨ੍ਹਾਂ ਪਖਾਨਿਆਂ ਵਾਲੇ ਥਾਵਾਂ 'ਤੇ ਖੋਲ੍ਹੇ ਗਏ ਹਨ। ਰੈਸ਼ਲ ਐਕਸੀਅਨ ਅਨੁਸਾਰ ਇਹ ਰੁਝਾਨ ਹੁਣੇ ਜਿਹੇ ਤੇਜ਼ੀ ਨਾਲ ਵਧਿਆ ਹੈ।
ਰੈਸ਼ਲ ਸ਼ਹਿਰ ਦੇ ਜਨਤਕ ਪਖਾਨਿਆਂ ਵਿਚ ਟੂਰ ਗਾਈਡ ਵਜੋਂ ਕੰਮ ਕਰ ਰਹੀ ਹੈ, ਜਿਸ ਕਾਰਨ ਉਸਦਾ ਨਾਂ 'ਲੇਡੀ ਲੂ' ਪੈ ਗਿਆ। 'ਡਬਲਯੂ. ਸੀ.' ਦੇ ਮਾਲਕ ਜੇ. ਕੇ. ਮੈਂਗਿÎਓਨ ਅਨੁਸਾਰ ਸਰਕਾਰ ਕੌਂਸਲਾਂ ਨੂੰ ਹੁਕਮ ਦੇ ਰਹੀ ਹੈ ਕਿ ਉਹ ਰੈਵੇਨਿਉੂ ਵਧਾਉਣ ਲਈ ਖਾਲੀ ਥਾਵਾਂ ਦੀ ਵਰਤੋਂ ਕਰਨ।
ਭਾਵੇਂ ਬਾਹਰੀ ਪਖਾਨੇ ਹੋਣ ਜਾਂ ਅੰਡਰਗ੍ਰਾਉੂਂਡ ਸਟੇਸ਼ਨ, ਕਈ ਹੋਰ ਅਸਧਾਰਨ ਸਥਾਨ ਵੀ ਲੋਕਪ੍ਰਿਯ ਹੋ ਰਹੇ ਹਨ ਕਿਉਂਕਿ ਇਹ ਰਵਾਇਤੀ ਥਾਵਾਂ ਦੇ ਮੁਕਾਬਲੇ ਕਾਫੀ ਵਾਜਿਬ ਕਿਰਾਏ 'ਤੇ ਮਿਲਦੇ ਹਨ। ਕਲੈਫੈਮ ਕਾਮਨ ਅੰਡਰਗ੍ਰਾਉੂਂਡ ਸਟੇਸ਼ਨ ਨਾਲ ਜੁੜੇ ਵਿਕਟੋਰੀਆ ਕਾਲੀਨ ਹੁਣ ਟੇਰੇਨੀਅਨ ਟਾਇਲੈਟ ਬਲਾਕ ਸਥਿਤ 'ਡਬਲਿਉੂ. ਸੀ' ਨੇ ਆਪਣੀ ਮੋਜਾਇਕ ਫਰਸ਼ ਅਤੇ ਟਾਈਲਾਂ ਵਾਲੀਆਂ ਦੀਵਾਰਾਂ ਨੂੰ ਇੰਨ-ਬਿਨ ਰੱਖਿਆ ਹੈ ਅਤੇ ਲੱਕੜੀ ਦੀ ਕਾਰੀਗਰੀ ਨੂੰ ਟੇਬਲਾਂ ਦਾ ਆਕਾਰ ਦੇ ਦਿੱਤਾ ਹੈ। ਪੁਰਾਣੇ ਯੂਰੀਨਲਸ ਭਾਵੇਂ ਵਰਤੋਂ ਵਿਚ ਨਹੀਂ ਆ ਰਹੇ ਪਰ ਨਵੇਂ ਬਾਥਰੂਮਾਂ ਦੀ ਸਜਾਵਟ ਕਰਕੇ ਸਾਫ-ਸੁਥਰਾ ਰੂਪ ਦਿੱਤਾ ਗਿਆ ਹੈ।
'ਦਿ ਕਨਵੀਨੀਐਂਸ' ਦੀ ਮਾਲਕ ਕੇਟੀ ਹੈਰਿਸ ਨੇ ਆਪਣੇ ਹੋਟਲ ਵਿਚ ਪੋਰਸੀਲੇਨ ਪਾਰਟਸ ਨੂੰ ਲੱਕੜੀ ਦੇ ਇਕ ਬਾਰ ਦੀ ਸਹਾਇਤਾ ਨਾਲ ਇਕ ਫੀਅਰ ਬਣਾ ਦਿੱਤਾ ਹੈ। ਉਹ ਇਸਦੇ ਟਾਇਲੈਟ ਹੋਣ ਤੋਂ ਇਨਕਾਰ ਨਹੀਂ ਕਰਨਾ ਚਾਹੁੰਦੀ ਸੀ ਪਰ ਇਹ ਵੀ ਨਹੀਂ ਚਾਹੁੰਦੀ ਸੀ ਕਿ ਇਹ ਟਾਇਲੈਟ ਜਿਹੇ ਹੀ ਦਿਸਣ। ਹੈਰਿਸ ਇਕ ਡਿਜ਼ਾਈਨਰ ਵੀ ਹੈ। ਉਸਨੇ 'ਦਿ ਕਨਵੀਨੀਐਂਸ' ਦੇ ਤੌਰ 'ਤੇ ਇਨ੍ਹਾਂ ਨੂੰ ਇਸ ਲਈ ਵੀ ਚੁਣਿਆ ਕਿਉਂਕਿ ਇਸਦਾ 1940 ਦਾ ਆਰਕੀਟੈਕਚਰ ਉਨ੍ਹਾਂ ਨੂੰ ਆਕਰਸ਼ਕ ਲੱਗਾ ਸੀ।
ਉਹ ਕਹਿੰਦੀ ਹੈ, ''ਇਸਦੀ ਸੰਭਾਲ ਬਹੁਤ ਮਹੱਤਵਪੂਰਨ ਹੈ ਤਾਂ ਕਿ ਲੋਕਾਂ ਲਈ ਇਸਨੂੰ ਵਧੀਆ ਸਥਾਨ ਬਣਾਇਆ ਜਾ ਸਕੇ। 'ਅਟੈਂਡੈਂਟ' ਕੈਫੇ ਚਲਾਉਣ ਵਾਲੇ ਸਪਾਨ ਡੀ ਦਾ ਕਹਿਣਾ ਹੈ ਕਿ ਪੁਰਾਣੇ ਸਮੇਂ 'ਚ ਇਸਤੇਮਾਲ ਨਾ ਕੀਤੀ ਗਈ ਚੀਜ਼ ਨੂੰ ਇਕ ਨਵੀਂ ਜ਼ਿੰਦਗੀ ਦੇਣਾ ਸੀਮਾਵਾਂ ਨੂੰ ਤੋੜਨਾ ਹੈ।
ਗੱਲ-ਗੱਲ 'ਤੇ ਰੁੱਸੋ ਨਾ
NEXT STORY