ਬਾਲੀਵੁੱਡ ਦੀ ਹੌਟ ਤੇ ਗਲੈਮਰਸ ਕਹੀ ਜਾਣ ਵਾਲੀ ਹੀਰੋਇਨ ਨੇਹਾ ਧੂਪੀਆ ਨੂੰ ਅਭਿਨੈ ਦੀ ਦੁਨੀਆ 'ਚ ਆਏ ਲੰਮਾ ਸਮਾਂ ਹੋ ਗਿਆ ਹੈ ਪਰ ਆਮ ਤੌਰ 'ਤੇ ਉਹ ਆਪਣੇ ਅਭਿਨੈ ਦੀ ਬਜਾਏ ਆਪਣੀ ਬੋਲਡਨੈੱਸ ਨੂੰ ਲੈ ਕੇ ਹੀ ਚਰਚਾ ਵਿਚ ਰਹੀ ਹੈ। ਭਾਵੇਂ ਉਸ ਦੇ ਖਾਤੇ 'ਚ ਸਿਰਫ ਸੈਕਸੀ ਤੇ ਗਲੈਮਰਸ ਰੋਲ ਹੀ ਨਹੀਂ ਹੈ ਸਗੋਂ ਲੀਕ ਤੋਂ ਹਟ ਕੇ ਅਤੇ ਨਾਨ-ਗਲੈਮਰਸ ਫਿਲਮਾਂ ਵਿਚ ਵੀ ਉਸ ਨੇ ਆਪਣਾ ਜਲਵਾ ਦਿਖਾਇਆ ਹੈ। ਹੁਣੇ ਜਿਹੇ ਫਿਲਮ 'ਇੱਕੀਸ ਤੋਪੋਂ ਕੀ ਸਲਾਮੀ' ਵਿਚ ਨਜ਼ਰ ਆ ਚੁੱਕੀ ਨੇਹਾ ਦੀ ਚਰਚਾ ਫਿਲਹਾਲ ਉਸ ਦੀ ਆਉਣ ਵਾਲੀ ਫਿਲਮ 'ਉਂਗਲੀ' ਨੂੰ ਲੈ ਕੇ ਹੋ ਰਹੀ ਹੈ। ਪੇਸ਼ ਹਨ ਉਨ੍ਹਾਂ ਨਾਲ ਇਕ ਗੱਲਬਾਤ ਦੇ ਮੁੱਖ ਅੰਸ਼-
* 'ਉਂਗਲੀ' ਕਿਸ ਤਰ੍ਹਾਂ ਦੀ ਫਿਲਮ ਹੈ?
ਰੈਨਸਿਲ ਡੀਸਿਲਵਾ ਨਿਰਦੇਸ਼ਿਤ 'ਉਂਗਲੀ' ਪੰਜ ਦੋਸਤਾਂ ਇਮਰਾਨ ਹਾਸ਼ਮੀ, ਕੰਗਨਾ ਰਣਾਉਤ, ਰਣਦੀਪ ਹੁੱਡਾ, ਨੀਲ ਭੂਪਲਮ ਅਤੇ ਅੰਗਦ ਬੇਦੀ ਦੀ ਕਹਾਣੀ ਹੈ, ਜਦਕਿ ਇਸ ਫਿਲਮ ਵਿਚ ਮੈਂ ਇਕ ਟੀ. ਵੀ. ਜਰਨਲਿਸਟ ਦਾ ਰੋਲ ਕਰ ਰਹੀ ਹਾਂ।
* ਤੁਹਾਡੀ ਫਿਲਮ 'ਜੂਲੀ' ਹਿੱਟ ਰਹੀ ਸੀ ਤਾਂ 'ਜੂਲੀ-2' ਵਿਚ ਕੰਮ ਕਰਨ ਤੋਂ ਮਨ੍ਹਾ ਕਿਉਂ ਕਰ ਦਿੱਤਾ?
—ਤੁਸੀਂ ਜੋ ਇਕ ਵਾਰ ਕਰ ਦਿੱਤਾ, ਬਸ ਕਰ ਦਿੱਤਾ। ਮੈਨੂੰ ਲੱਗਦਾ ਹੈ ਕਿ ਸੀਕੁਐੱਲ ਉਦੋਂ ਬਣਦਾ ਹੈ ਜਦੋਂ ਕਿਸੇ ਫਿਲਮਕਾਰ ਕੋਲ ਨਵਾਂ ਆਈਡੀਆ ਨਹੀਂ ਹੁੰਦਾ। ਚੰਗਾ ਫਿਲਮਕਾਰ ਹਮੇਸ਼ਾ ਨਵੀਂ ਕਹਾਣੀ ਬਾਰੇ ਸੋਚੇਗਾ।
* ਕੀ ਤੁਹਾਨੂੰ ਵੀ ਲੱਗਦਾ ਹੈ ਕਿ ਫਿਲਮਾਂ ਦੇ ਪੱਧਰ 'ਚ ਗਿਰਾਵਟ ਆ ਰਹੀ ਹੈ?
—ਮੇਰੇ ਹਿਸਾਬ ਨਾਲ ਅੱਜ ਫਿਲਮ ਦੀ ਸਕ੍ਰਿਪਟ ਅਤੇ ਕਲਾਕਾਰ ਸਭ ਕੁਝ ਪਹਿਲਾਂ ਦੇ ਮੁਕਾਬਲੇ ਜ਼ਿਆਦਾ ਚੰਗੇ ਹਨ। ਨਵੇਂ-ਨਵੇਂ ਫਿਲਮ ਮੇਕਰਸ ਨਵੇਂ ਆਈਡੀਆਜ਼ ਅਤੇ ਡਿਫਰੈਂਟ ਟਾਈਪ ਦੇ ਸਬਜੈਕਟ ਲੈ ਕੇ ਆ ਰਹੇ ਹਨ। ਛੋਟੇ ਬਜਟ ਅਤੇ ਨਵੇਂ ਕਲਾਕਾਰਾਂ ਨਾਲ ਬਿਹਤਰੀਨ ਫਿਲਮਾਂ ਬਣ ਰਹੀਆਂ ਹਨ।
* 'ਕਿੰਗਫਿਸ਼ਰ ਸੁਪਰਮਾਡਲਸ 2' ਬਾਰੇ ਕੁਝ ਦੱਸੋ?
—ਮੈਂ ਇਸ ਮਾਡਲ ਹੰਟ ਸ਼ੋਅ ਵਿਚ ਇਕ ਐਂਕਰ ਵਜੋਂ ਆ ਰਹੀ ਹਾਂ, ਜਿਸ ਵਿਚ ਮੈਂ 10 ਸੁਪਰਮਾਡਲ ਦੀ ਮੇਂਟੋਰ ਵੀ ਰਹਾਂਗੀ। ਇਸ ਦਾ ਪ੍ਰਸਾਰਨ ਨਵੰਬਰ ਵਿਚ ਹੋਵੇਗਾ।
* ਪਿਛਲੇ ਦਿਨੀਂ ਯੇਸੁਦਾਸ ਦੀ ਟਿੱਪਣੀ 'ਤੇ ਤੁਹਾਡੀ ਪ੍ਰਤੀਕਿਰਿਆ ਚਰਚਾ ਵਿਚ ਰਹੀ, ਕੀ ਕਹੋਗੇ?
—ਇਕ ਮਸ਼ਹੂਰ ਗਾਇਕ ਵਜੋਂ ਮੈਂ ਯੇਸੁਦਾਸ ਦੀ ਬਹੁਤ ਇੱਜ਼ਤ ਕਰਦੀ ਹਾਂ ਪਰ ਔਰਤਾਂ ਦੇ ਜੀਨ ਪਹਿਨਣ ਦਾ ਵਿਰੋਧ ਕਰਨ ਦੀ ਉਨ੍ਹਾਂ ਦੀ ਸੋਚ ਮੈਨੂੰ ਤੰਗਦਿਲੀ ਵਾਲੀ ਲੱਗੀ। ਮੇਰਾ ਮੰਨਣਾ ਹੈ ਕਿ ਔਰਤਾਂ 'ਚ ਖੋਟ ਨਹੀਂ ਹੈ ਸਗੋਂ ਉਸ ਵਿਅਕਤੀ ਦੀ ਸੋਚ ਵਿਚ ਖੋਟ ਹੈ ਜੋ ਅਜਿਹੀ ਸੋਚ ਰੱਖਦਾ ਹੈ। ਸਾਨੂੰ ਆਪਣੀ ਸੋਚ ਦਾ ਦਾਇਰਾ ਵਧਾਉਣਾ ਹੋਵੇਗਾ।
* ਇਕ ਚੰਗੀ ਹੀਰੋਇਨ ਹੋਣ ਦੇ ਨਾਲ ਇਕ ਚੰਗੀ ਪਤਨੀ ਜਾਂ ਮਾਂ ਬਣਨ ਦਾ ਦਿਲ ਨਹੀਂ ਕਰਦਾ?
—ਮੈਂ ਜਦੋਂ ਕਦੇ ਵਿਆਹ ਕਰਾਂਗੀ ਖੁਦ ਨੂੰ ਇਕ ਚੰਗੀ ਪਤਨੀ ਤੇ ਚੰਗੀ ਮਾਂ ਜ਼ਰੂਰ ਸਿੱਧ ਹੋਵਾਂਗੀ। ਮੈਂ ਦੂਸਰੀਆਂ ਲੜਕੀਆਂ ਦੀ ਤਰ੍ਹਾਂ ਹੀ ਵਿਆਹ ਤੋਂ ਬਾਅਦ ਮਾਂ ਬਣਨਾ ਚਾਹੁੰਦੀ ਹਾਂ। ਮੇਰੇ ਖਿਆਲ 'ਚ ਮਾਂ ਬਣਨ ਦਾ ਅਹਿਸਾਸ ਸੰਸਾਰ ਦਾ ਸਭ ਤੋਂ ਸ਼ਾਨਦਾਰ ਅਨੁਭਵ ਹੁੰਦਾ ਹੈ।
ਪਖਾਨਿਆਂ 'ਚ ਹੋਟਲ
NEXT STORY