ਮੁੰਬਈ- ਆਮਿਰ ਖਾਨ ਦੀ ਫਿਲਮ 'ਪੀਕੇ' ਤੇ ਅਜੇ ਦੇਵਗਨ ਦੀ ਫਿਲਮ 'ਐਕਸ਼ਨ ਜੈਕਸਨ' ਦੋਵਾਂ ਦੇ ਟਰੇਲਰ ਲਾਂਚ ਹੋ ਗਏ ਹਨ। ਜਿਥੇ ਇਕ ਪਾਸੇ ਆਮਿਰ ਖਾਨ ਦੀ ਪੀਕੇ 'ਚ ਸਿਰਫ ਕਾਮੇਡੀ ਦਿਖਾਈ ਗਈ ਹੈ, ਉਥੇ ਦੂਜੇ ਪਾਸੇ ਅਜੇ ਦੇਵਗਨ ਦੀ ਫਿਲਮ ਐਕਸ਼ਨ ਨਾਲ ਭਰਪੂਰ ਲੱਗ ਰਹੀ ਹੈ, ਜਿਸ ਵਿਚ ਕਾਮੇਡੀ ਦੇ ਕੁਝ ਦ੍ਰਿਸ਼ ਵੀ ਦਿਖਾਏ ਗਏ ਹਨ।
ਪੀਕੇ ਦੇ ਪਹਿਲੇ ਟਰੇਲਰ ਵਿਚ ਸਿਰਫ ਕਾਮੇਡੀ 'ਤੇ ਹੀ ਫੋਕਸ ਕੀਤਾ ਗਿਆ ਹੈ, ਜਦਕਿ ਅਜੇ ਦੇਵਗਨ ਦੀ ਫਿਲਮ ਕਾਫੀ ਐਕਸ਼ਨ ਭਰਪੂਰ ਲੱਗ ਰਹੀ ਹੈ। ਆਮਿਰ ਖਾਨ ਦੀ ਫਿਲਮ ਦਾ ਨਿਰਮਾਣ ਵਿਧੂ ਵਿਨੋਦ ਚੋਪੜਾ ਕਰ ਰਹੇ ਹਨ। ਦੂਜੇ ਪਾਸੇ ਅਜੇ ਦੇਵਗਨ ਦੀ ਫਿਲਮ ਦਾ ਨਿਰਦੇਸ਼ਨ ਪ੍ਰਭੂਦੇਵਾ ਕਰ ਰਹੇ ਹਨ। ਦੋਵੇਂ ਹੀ ਡਾਇਰੈਕਟਰ ਕਾਫੀ ਸ਼ਾਨਦਾਰ ਹਨ। ਫਿਲਹਾਲ ਦੋਵਾਂ ਫਿਲਮਾਂ ਦੇ ਪਹਿਲੇ ਟਰੇਲਰ ਦੇਖ ਕੇ ਐਕਸ਼ਨ ਜੈਕਸਨ ਵਿਚ ਭਰਪੂਰ ਮਸਾਲਾ ਦਿਖ ਰਿਹਾ ਹੈ, ਜਦਕਿ ਆਮਿਰ ਸਿਰਫ ਕਾਮੇਡੀ ਭਰੇ ਅੰਦਾਜ਼ 'ਚ ਹੀ ਨਜ਼ਰ ਆ ਰਹੇ ਹਨ।
'ਬੇਬੀ ਡੌਲ' ਦੇ 'ਸੀਰੀਅਲ ਕਿਸਰ' ਨਾਲ ਕੰਮ ਨਾ ਕਰਨ ਦੀ ਇਹ ਸੀ ਵਜ੍ਹਾ (ਦੇਖੋ ਤਸਵੀਰਾਂ)
NEXT STORY