ਜੋਧਪੁਰ- ਕਾਲੇ ਹਿਰਨ ਸ਼ਿਕਾਰ ਮਾਮਲੇ 'ਚ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨੂੰ ਰਾਜਸਥਾਨ ਹਾਈਕੋਰਟ ਕੋਲੋ ਰਾਹਤ ਨਹੀਂ ਮਿਲੀ। ਸਲਮਾਨ ਨੇ ਹਿਰਨ ਸ਼ਿਕਾਰ ਮਾਮਲੇ ਅਤੇ ਆਮਰਸ ਐਕਟ ਦੇ ਤਹਿਤ ਦਰਜ ਮਾਮਲੇ ਦੀ ਸੁਣਵਾਈ ਇੱਕਠੀ ਕਰਨ ਦੀ ਗੁਹਾਰ ਕੀਤੀ ਸੀ, ਜਿਸ ਨੂੰ ਹਾਈਕਰੋਟ ਨੇ ਨਹੀਂ ਮੰਨਿਆ ਅਤੇ ਵਿਸ਼ੇਸ਼ ਪਟੀਸ਼ਨ ਰੱਦ ਕਰ ਦਿੱਤੀ। ਜਾਣਕਾਰੀ ਮਿਲੀ ਹੈ ਕਿ ਕੋਰਟ 'ਚ ਬਹਿਸ ਦੌਰਾਨ ਸਰਕਾਰੀ ਵਕੀਲ ਆਰ. ਕੇ. ਬੋਹਰਾ ਨੇ ਕਿਹਾ, ''ਦੋਵੇਂ ਹੀ ਮਾਮਲਿਆਂ ਦੀ ਅਸਲੀਅਤ ਵੱਖ-ਵੱਖ ਹੈ ਇਸ ਲਈ ਸੁਣਵਾਈ ਲੰਬੀ ਖਿੱਚਣ ਦਾ ਅੰਦਾਜ਼ਾ ਹੈ। ਇਸ ਲਈ ਇੱਕਠੇ ਸੁਣਵਾਈ ਦੀ ਇਜਾਜ਼ਤ ਨਾ ਦਿੱਤੀ ਜਾਵੇ।'' ਜੱਜ ਸੰਦੀਪ ਨੇ ਦੋਵੇਂ ਪੱਖਾਂ ਨੂੰ ਸੁਣਨ ਤੋਂ ਬਾਅਦ ਪਟੀਸ਼ਨ ਨੂੰ ਰੱਦ ਕਰ ਦਿੱਤਾ।
ਆਲੀਆ ਦੇ ਬਾਰੇ 'ਚ ਇਲੀਆਨਾ ਨੇ ਇਹ ਕੀ ਕਹਿ ਦਿੱਤਾ(ਦੇਖੋ ਤਸਵੀਰਾਂ)
NEXT STORY