ਤਣਾਅ ਕਾਰਨ ਜਿਸ ਅੰਗ 'ਤੇ ਸਭ ਤੋਂ ਵਧੇਰੇ ਅਸਰ ਪੈਂਦਾ ਹੈ, ਉਹ ਹੈ ਬੱਚੇਦਾਨੀ। ਬੱਚੇਦਾਨੀ ਤੇ ਛਾਤੀ ਵਿਚ ਫਾਇਬ੍ਰਾਇਡ ਬਣਨ ਕਾਰਨ ਮਾਨਸਿਕ ਤੇ ਭਾਵਨਾਤਮਕ ਤਣਾਅ ਹੁੰਦਾ ਹੈ। ਇਕ ਸਰਵੇਖਣ ਦੇ ਆਧਾਰ 'ਤੇ ਇਹ ਗੱਲ ਪਤਾ ਲੱਗੀ ਹੈ ਕਿ ਹਰ ਤੀਜੀ ਅੱਧਖੜ੍ਹ ਔਰਤ ਫਾਇਬ੍ਰਾਇਡ ਵਧਣ ਦੀ ਸ਼ਿਕਾਰ ਹੁੰਦੀ ਹੈ। ਬਹੁਤ ਸਾਰੀਆਂ ਲੇਡੀ ਡਾਕਟਰਾਂ ਦਾ ਇਹ ਮੰਨਣੈ ਕਿ 35 ਸਾਲ ਦੀ ਉਮਰ ਦੀਆਂ ਔਰਤਾਂ ਵਿਚ ਬੱਚੇਦਾਨੀ 'ਚ ਫਾਇਬ੍ਰਾਇਡ ਦਾ ਵਧ ਜਾਣਾ ਆਮ ਗੱਲ ਹੁੰਦੀ ਹੈ। ਰਾਹਤ ਇਸ ਗੱਲ ਨਾਲ ਮਿਲਦੀ ਹੈ ਕਿ ਸਿਰਫ 0.1 ਫੀਸਦੀ ਮਾਮਲਿਆਂ 'ਚ ਇਹ ਵਾਧਾ ਘਾਤਕ ਹੁੰਦਾ ਹੈ। ਹੁਣੇ ਜਿਹੇ ਅੰਤਰਰਾਸ਼ਟਰੀ ਕੈਂਸਰ ਸੰਮੇਲਨ ਵਿਚ ਮਾਹਿਰਾਂ ਨੇ ਔਰਤਾਂ ਨੂੰ ਛਾਤੀਆਂ ਦੇ ਕੈਂਸਰ ਹੋਣ ਦਾ ਮੂਲ ਕਾਰਨ ਮਾਨਸਿਕ ਤਣਾਅ ਅਤੇ ਭਾਵਨਾਤਮਕ ਦਬਾਅ ਦੱਸਿਆ ਸੀ। ਚੇਨਈ ਅਪੋਲੋ ਕੈਂਸਰ ਹਸਪਤਾਲ ਦੇ ਗਾਇਨੀਕਾਲੋਜੀ ਦੇ ਸਾਬਕਾ ਡਾਇਰੈਕਟਰ ਡਾ. ਰਮੇਸ਼ ਬੀ. ਵੀ. ਨਿੰਮਾਗੱਡਾ ਅਨੁਸਾਰ ਔਰਤਾਂ 'ਤੇ ਮਾਨਸਿਕ ਦਬਾਅ 'ਚ ਵਾਧਾ ਅਤੇ ਉਨ੍ਹਾਂ ਦੀ ਭੂਮਿਕਾ ਤੇ ਜੀਵਨ ਪ੍ਰਣਾਲੀ ਵਿਚ ਹੋਣ ਵਾਲੀਆਂ ਤਬਦੀਲੀਆਂ ਹੀ ਛਾਤੀਆਂ ਦੇ ਕੈਂਸਰ ਨੂੰ ਜਨਮ ਦਿੰਦੀਆਂ ਹਨ।
ਇਕ ਹੋਰ ਵਿਚਾਰ ਅਨੁਸਾਰ, ਜੋ ਔਰਤਾਂ ਆਪਣੇ ਬੱਚਿਆਂ ਨੂੰ ਆਪਣਾ ਦੁੱਧ ਨਹੀਂ ਚੁੰਘਾਉਂਦੀਆਂ, ਉਨ੍ਹਾਂ 'ਚ ਵੀ ਛਾਤੀਆਂ ਦਾ ਕੈਂਸਰ ਹੋਣ ਦੀ ਸੰਭਾਵਨਾ ਵਧੇਰੇ ਰਹਿੰਦੀ ਹੈ। ਇਹ ਕਾਰਨ ਫੈਸ਼ਨ ਦੇ ਨਾਲ-ਨਾਲ ਉਨ੍ਹਾਂ ਸਥਿਤੀਆਂ ਦਾ ਵੀ ਜ਼ਿੰਮੇਵਾਰ ਹੈ, ਜਿਨ੍ਹਾਂ ਵਿਚ ਅੱਜ ਦੀਆਂ ਔਰਤਾਂ ਜੀਅ ਰਹੀਆਂ ਹਨ। ਸਪੱਸ਼ਟ ਕੋਸ਼ਿਕਾਵਾਂ ਦੇ ਅਸਾਧਾਰਨ ਵਾਧੇ ਵਿਚ ਮਾਨਸਿਕ ਤਣਾਅ ਦੀ ਭੂਮਿਕਾ ਯਕੀਨੀ ਹੁੰਦੀ ਹੈ।
ਮੈਰੀ ਸਟੋਪਸ ਕਲੀਨਿਕ ਦੀ ਇਕ ਡਾਕਟਰ ਦਾ ਕਹਿਣੈ ਕਿ ਮਾਨਸਿਕ ਤਣਾਅ ਕਾਰਨ ਵੀ ਫਾਇਬ੍ਰਾਇਡ ਹਾਰਮੋਨ ਅਸੰਤੁਲਿਤ ਹੋ ਜਾਂਦੇ ਹਨ। ਉਨ੍ਹਾਂ ਦਾ ਕਹਿਣੈ ਕਿ ਮਾਨਸਿਕ ਦਬਾਅ ਅਤੇ ਮਾਹਵਾਰੀ ਦੌਰਾਨ ਰਿਸਾਅ ਤੇ ਹਾਰਮੋਨ ਦੇ ਸੰਤੁਲਨਾਂ ਅਤੇ ਬੱਚੇਦਾਨੀ ਜਾਂ ਛਾਤੀਆਂ ਵਿਚ ਵਾਧੇ ਦਾ ਸਿੱਧਾ ਸੰਬੰਧ ਹੈ। ਦੂਜੇ ਸ਼ਬਦਾਂ ਵਿਚ ਕਿਹਾ ਜਾ ਸਕਦਾ ਹੈ ਕਿ ਮਾਨਸਿਕ ਤਣਾਅ ਦਾ ਅਸਰ ਮਰਦਾਂ ਦੇ ਦਿਲ 'ਤੇ ਪੈਂਦਾ ਹੈ, ਜਦਕਿ ਔਰਤਾਂ ਦੀ ਬੱਚੇਦਾਨੀ ਤੇ ਛਾਤੀਆਂ ਨੂੰ ਇਸ ਨਾਲ ਨੁਕਸਾਨ ਪਹੁੰਚਦਾ ਹੈ।
ਔਰਤਾਂ ਦੀ ਬੱਚੇਦਾਨੀ ਵਿਚ ਫਾਇਬ੍ਰਾਇਡ ਦੇ ਬਣਨ ਅਤੇ ਮਾਨਸਿਕ ਤਣਾਅ ਵਿਚਾਲੇ ਸੰਬੰਧ ਦੀ ਗੱਲ ਨੂੰ ਆਮ ਤੌਰ 'ਤੇ ਐਲੋਪੈਥਿਕ ਡਾਕਟਰ ਨਹੀਂ ਮੰਨਦੇ ਪਰ ਹੋਮਿਓਪੈਥੀ ਤੇ ਯੂਨਾਨੀ ਡਾਕਟਰ ਇਸ ਦੇ ਸੰਬੰਧ ਨੂੰ ਸਵੀਕਾਰ ਕਰਦੇ ਹਨ। ਪ੍ਰਸਿੱਧ ਹੋਮਿਓਪੈਥੀ ਡਾਕਟਰ ਅਰਵਿੰਦ ਕਿਸ਼ੋਰ ਦਾ ਮੰਨਣੈ ਕਿ ਮਾਨਸਿਕ ਦਬਾਅ ਇਕ ਅਜਿਹੀ ਚੀਜ਼ ਹੈ, ਜੋ ਸਰੀਰ ਦੇ ਕਿਸੇ ਵੀ ਕਮਜ਼ੋਰ ਅੰਗ ਵਿਚ ਤਕਲੀਫ ਪੈਦਾ ਕਰ ਸਕਦੀ ਹੈ। ਜੇਕਰ ਕੁਝ ਖਾਨਦਾਨੀ ਕਾਰਨ ਵੀ ਨਾਲ ਹੋਣ ਤਾਂ ਬੱਚੇਦਾਨੀ ਵਿਚ ਰੇਸ਼ੇਦਾਰ ਵਾਧਾ ਹੁੰਦਾ ਹੈ। ਮਾਨਸਿਕ ਤਣਾਅ ਤੇ ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਖੂਨ ਵਹਿ ਜਾਣ ਵਿਚਾਲੇ ਸਿੱਧਾ ਸੰਬੰਧ ਹੈ।
ਹਮਦਰਦ ਯੂਨੀਵਰਸਿਟੀ ਦੇ ਮੈਡੀਕਲ ਸਾਇੰਸ ਦੇ ਡੀਨ ਹਕੀਮ ਜਲੀਲ ਅਹਿਮਦ, ਜੋ ਟਿਊਮਰ ਦੇ ਇਲਾਜ ਦੇ ਮਾਹਿਰ ਮੰਨੇ ਜਾਂਦੇ ਹਨ, ਦਾ ਮੰਨਣੈ ਕਿ ਫਾਇਬ੍ਰਾਇਡ ਖਾਨਦਾਨੀ ਕਾਰਨਾਂ, ਮਾਨਸਿਕ ਸਦਮੇ ਜਾਂ ਬਹੁਤ ਵਧੇਰੇ ਮਾਤਰਾ ਵਿਚ ਗਰਭ-ਰੋਕੂ ਗੋਲੀਆਂ ਖਾਣ ਨਾਲ ਵਧਦਾ ਹੈ। ਮਾਹਵਾਰੀ ਦੌਰਾਨ ਬਹੁਤ ਜ਼ਿਆਦਾ ਖੂਨ ਵਹਿਣਾ, ਪੇਟ ਦੇ ਹੇਠਲੇ ਹਿੱਸੇ ਵਿਚ ਦਰਦ, ਬਦਬੂਦਾਰ ਰਿਸਾਅ, ਪੇਟ ਵਧ ਜਾਣਾ ਅਤੇ ਲੱਤਾਂ ਵਿਚ ਦਰਦ ਆਦਿ ਇਸ ਦੇ ਮੁੱਖ ਲੱਛਣ ਹੁੰਦੇ ਹਨ। ਬਦਕਿਸਮਤੀ ਇਹ ਹੈ ਕਿ ਜ਼ਿਆਦਾਤਰ ਔਰਤਾਂ ਨੂੰ ਇਹ ਪਤਾ ਹੀ ਨਹੀਂ ਕਿ ਇਹ ਲੱਛਣ ਫਾਇਬ੍ਰਾਇਡ ਵਧਣ ਨਾਲ ਹੋ ਸਕਦੇ ਹਨ। ਇਸ ਲਈ ਸਪੱਸ਼ਟ ਲੱਛਣਾਂ ਦੇ ਬਾਵਜੂਦ ਉਹ ਇਹ ਨਹੀਂ ਜਾਣ ਸਕਦੀਆਂ ਕਿ ਉਨ੍ਹਾਂ ਦੀ ਬੱਚੇਦਾਨੀ ਵਿਚ ਫ੍ਰਾਇਬ੍ਰਾਇਡ ਵਧ ਰਿਹਾ ਹੈ। ਉਕਤ ਲੱਛਣਾਂ ਦੇ ਨਜ਼ਰ ਆਉਂਦਿਆਂ ਹੀ ਡਾਕਟਰ ਨਾਲ ਸੰਪਰਕ ਕਰਨਾ ਚਾਹੀਦੈ। ਫਾਇਬ੍ਰਾਇਡ ਦਾ ਇਲਾਜ ਇਸ ਦੇ ਵਾਧੇ ਅਤੇ ਆਕਾਰ 'ਤੇ ਨਿਰਭਰ ਕਰਦਾ ਹੈ। ਹੋਮਿਓਪੈਥੀ ਵਿਚ ਇਸ ਦਾ ਇਲਾਜ ਹੈ ਪਰ ਯੂਨਾਨੀ ਇਲਾਜ ਪ੍ਰਣਾਲੀ ਵਿਚ ਇਸ ਦਾ ਕੋਈ ਇਲਾਜ ਨਹੀਂ ਹੈ, ਜਿਸ ਨਾਲ ਫਾਇਬ੍ਰਾਇਡ ਨੂੰ ਰੋਕਿਆ ਜਾ ਸਕੇ। ਜੇਕਰ ਔਰਤ ਬੱਚੇ ਪੈਦਾ ਕਰਨ ਦੀ ਉਮਰ ਨੂੰ ਪਾਰ ਕਰ ਚੁੱਕੀ ਹੁੰਦੀ ਹੈ ਤਾਂ ਡਾਕਟਰ ਬੱਚੇਦਾਨੀ ਨੂੰ ਕੱਢ ਦੇਣ ਦੀ ਸਲਾਹ ਦਿੰਦੇ ਹਨ।
ਇਲਾਜ ਨਾ ਹੋਣ ਦੀ ਹਾਲਤ 'ਚ ਫਾਇਬ੍ਰਾਇਡ 70 ਪੌਂਡ ਤਕ ਵਧ ਸਕਦਾ ਹੈ। ਇਸ ਸਥਿਤੀ 'ਚ ਇਹ ਕੈਂਸਰ 'ਚ ਵੀ ਬਦਲ ਸਕਦਾ ਹੈ। ਇਸ ਨਾਲ ਬਵਾਸੀਰ ਹੋਣ ਤੇ ਬੱਚੇਦਾਨੀ ਦੇ ਫਟਣ ਦਾ ਵੀ ਖਦਸ਼ਾ ਰਹਿੰਦਾ ਹੈ। ਇਸ ਲਈ ਜੇਕਰ ਔਰਤ ਦੀ ਉਮਰ ਛੋਟੀ ਨਾ ਹੋਵੇ ਤਾਂ ਇਸ ਦਾ ਆਪ੍ਰੇਸ਼ਨ ਹੀ ਬਿਹਤਰ ਹੁੰਦਾ ਹੈ। ਔਰਤਾਂ ਨੂੰ ਸਮੇਂ-ਸਮੇਂ 'ਤੇ ਫਾਇਬ੍ਰਾਇਡ ਦੀ ਜਾਂਚ ਕਰਵਾਉਂਦੇ ਰਹਿਣਾ ਚਾਹੀਦੈ। ਇਸ ਨਾਲ ਇਸ ਦੇ ਵਾਧੇ ਨੂੰ ਰੋਕਿਆ ਜਾ ਸਕਦਾ ਹੈ। ਔਰਤਾਂ 'ਚ ਸਿਹਤ ਸੰਬੰਧੀ ਇੰਨੀਆਂ ਮੁਸ਼ਕਿਲਾਂ ਹੁੰਦੀਆਂ ਹਨ ਕਿ ਉਹ ਆਪਣੀ ਸਿਹਤ ਪ੍ਰਤੀ ਜਾਗਰੂਕ ਹੋ ਹੀ ਨਹੀਂ ਸਕਦੀਆਂ। ਉਹ ਪੇਟ ਦਰਦ ਤੇ ਮਾਹਵਾਰੀ ਦੌਰਾਨ ਲਗਾਤਾਰ ਖੂਨ ਵਹਿਣ ਦੀ ਸਥਿਤੀ ਸਹਿਣ ਕਰਦੀਆਂ ਰਹਿੰਦੀਆਂ ਹਨ। ਆਮ ਤੌਰ 'ਤੇ ਇਹ ਦੇਖਿਆ ਗਿਆ ਹੈ ਕਿ ਔਰਤਾਂ ਆਪ੍ਰੇਸ਼ਨ ਲਈ ਤਿਆਰ ਨਹੀਂ ਹੁੰਦੀਆਂ ਕਿਉਂਕਿ ਬੱਚੇਦਾਨੀ ਕੱਢ ਦਿੱਤੇ ਜਾਣ ਨਾਲ ਕਈ ਤਰ੍ਹਾਂ ਦੇ ਵਹਿਮ ਜੁੜੇ ਹੁੰਦੇ ਹਨ। ਇਹ ਵੀ ਜਾਣ ਲੈਣਾ ਜ਼ਰੂਰੀ ਹੈ ਕਿ ਫਾਇਬ੍ਰਾਇਡ ਵਧਣ ਦੇ ਮਾਮਲੇ 'ਚ ਹਰ ਕਿਸੇ ਦਾ ਆਪ੍ਰੇਸ਼ਨ ਹੀ ਨਹੀਂ ਹੁੰਦਾ। ਫਾਇਬ੍ਰਾਇਡ ਦੇ ਆਕਾਰ, ਸਥਿਤੀ ਤੇ ਸ਼ਕਲ 'ਤੇ ਹੀ ਆਪ੍ਰੇਸ਼ਨ ਨਿਰਭਰ ਹੈ। ਛੋਟੇ ਆਕਾਰ ਵਾਲਿਆਂ ਨੂੰ ਦਵਾਈ ਰਾਹੀਂ ਵੀ ਹਟਾਇਆ ਜਾ ਸਕਦਾ ਹੈ। ਫਾਇਬ੍ਰਾਇਡ ਦਾ ਔਰਤਾਂ ਦੀ ਬੱਚੇਦਾਨੀ 'ਚ ਵਧਣਾ ਆਮ ਰੋਗ ਹੋ ਚੁੱਕਾ ਹੈ। ਇਸ ਦੇ ਬਾਵਜੂਦ ਅੱਜ ਤਕ ਇਸ 'ਤੇ ਕਿਸੇ ਵੀ ਤਰ੍ਹਾਂ ਦਾ ਕੋਈ ਵਿਗਿਆਨਕ ਅਧਿਐਨ ਨਹੀਂ ਹੋ ਸਕਿਆ।
ਕੁਝ ਡਾਕਟਰ ਇਹ ਵੀ ਮੰਨਦੇ ਹਨ ਕਿ ਇਹ ਕੋਈ ਮਾਨਸਿਕ ਬੀਮਾਰੀ ਹੀ ਨਹੀਂ ਹੈ। ਫਾਇਬ੍ਰਾਇਡ ਦੇ ਵਧ ਜਾਣ 'ਤੇ ਸਰੀਰ ਦੇ ਅੰਦਰ ਖੂਨ ਵਹਿਣ ਵਰਗੀ ਸਮੱਸਿਆ ਜ਼ਰੂਰ ਆ ਜਾਂਦੀ ਹੈ। ਇਹ ਬਹੁਤ ਹੀ ਹੈਰਾਨੀ ਦੀ ਗੱਲ ਇਹ ਹੈ ਕਿ ਪੂਰੀ ਦੁਨੀਆ 'ਚ ਦਿਲ ਦੇ ਰੋਗਾਂ, ਏਡਜ਼, ਸ਼ੂਗਰ ਆਦਿ ਰੋਗਾਂ 'ਤੇ ਖੋਜ ਅਤੇ ਅਧਿਐਨਾਂ 'ਤੇ ਕਰੋੜਾਂ ਰੁਪਏ ਹਰ ਸਾਲ ਖਰਚ ਕੀਤੇ ਜਾ ਰਹੇ ਹਨ, ਜਦਕਿ ਫਾਇਬ੍ਰਾਇਡ ਵਰਗੀ ਔਰਤਾਂ ਦੀ ਗੰਭੀਰ ਅਤੇ ਆਮ ਬੀਮਾਰੀ 'ਤੇ ਕੋਈ ਚਰਚਾ ਤਕ ਨਹੀਂ ਹੋ ਰਹੀ। ਇਸ ਰੋਗ ਕਾਰਨ ਔਰਤਾਂ ਨੂੰ ਬਹੁਤ ਸਾਰੀਆਂ ਸਰੀਰਕ ਅਤੇ ਮਾਨਸਿਕ ਪ੍ਰੇਸ਼ਾਨੀਆਂ ਦਾ ਸ਼ਿਕਾਰ ਹੋਣਾ ਪੈਂਦਾ ਹੈ। ਭਾਰਤ ਵਰਗੇ ਦੇਸ਼ ਵਿਚ ਇਸ ਵਿਸ਼ੇ 'ਤੇ ਅਧਿਐਨ ਤੇ ਖੋਜਾਂ ਦਾ ਹੋਣਾ ਬਹੁਤ ਜ਼ਰੂਰੀ ਹੈ।
ਵੇਸਣ ਨਾਰੀਅਲ ਬਰਫੀ
NEXT STORY