ਚੰਡੀਗੜ੍ਹ, (ਭਰਤ)-ਵੀਰਵਾਰ ਨੂੰ ਏਲਾਂਤੇ ਮਾਲ 'ਚ ਸਵਾਤੀ ਭਾਰਗਵ ਆਪਣੀ ਵੈੱਬਸਾਈਟ ਦੀ ਲਾਂਚਿੰਗ ਦੌਰਾਨ ਪਹੁੰਚੀ। ਸਵਾਤੀ ਨੇ ਦੱਸਿਆ ਕਿ ਉਹ ਪਰਿਣੀਤੀ ਨੂੰ ਉਦੋਂ ਤੋਂ ਜਾਣਦੀ ਹੈ ਜਦੋਂ ਉਹ ਲੰਦਨ 'ਚ ਰਹਿੰਦੀ ਸੀ ਅਤੇ ਇਕ ਪ੍ਰਾਈਵੇਟ ਨੌਕਰੀ ਲੱਭ ਰਹੀ ਸੀ। ਲੰਦਨ 'ਚ ਨੌਕਰੀ ਕਰਨ ਮਗਰੋਂ ਉਹ ਇੰਡੀਆ ਆ ਗਈ ਅਤੇ ਫਿਲਮ ਇੰਡਸਟਰੀ ਦਾ ਹਿੱਸਾ ਬਣੀ। ਉਥੇ ਹੀ ਸਵਾਤੀ ਨੇ ਚੁਣਿਆ ਆਨਲਾਈਨ ਸ਼ਾਪਿੰਗ ਦਾ ਬਿਜ਼ਨੈੱਸ। ਸਵਾਤੀ ਮੁਤਾਬਿਕ ਲੰਦਨ ਤੋਂ ਉਨ੍ਹਾਂ ਨੇ ਆਨਲਾਈਨ ਸ਼ਾਪਿੰਗ ਦੀ ਸ਼ੁਰੂਆਤ ਕੀਤੀ ਸੀ। ਉਸ ਦੇ ਬਾਅਦ ਵਿਚਾਰ ਬਣਿਆ ਕਿ ਇੰਡੀਆ 'ਚ ਆ ਕੇ ਆਨਲਾਈਨ ਸ਼ਾਪਿੰਗ ਬਿਜ਼ਨੈੱਸ ਨੂੰ ਵਧਾਉਣ ਦਾ। ਸਵਾਤੀ ਮੌਜੂਦਾ ਸਮੇਂ 'ਚ ਹਰਿਆਣਾ ਦੇ ਗੁੜਗਾਂਓ ਤੋਂ ਆਨਲਾਈਨ ਸ਼ਾਪਿੰਗ ਵੈੱਬਸਾਈਟ ਚਲਾ ਰਹੀ ਹੈ। ਉਸ ਨੇ ਦੱਸਿਆ ਕਿ ਵਿਦੇਸ਼ਾਂ 'ਚ ਛੋਟੀ ਤੋਂ ਵੱਡੀ ਚੀਜ਼ ਖਰੀਦਣ ਲਈ ਆਨਲਾਈਨ ਸ਼ਾਪਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਉਥੇ ਹੀ ਵਿਦੇਸ਼ਾਂ ਦੇ ਮੁਕਾਬਲੇ ਇੰਡੀਆ 'ਚ ਹਾਲੇ ਬਹੁਤ ਘੱਟ ਲੋਕ ਹਨ ਜੋ ਆਨਲਾਈਨ ਸ਼ਾਪਿੰਗ ਵੈੱਬਸਾਈਟ ਨੂੰ ਖਰੀਦਦਾਰੀ ਲਈ ਚੁਣਦੇ ਹਨ।
ਮੋਬਾਈਲ ਰੀਚਾਰਜ ਵੀ ਆਨਲਾਈਨ :ਸਵਾਤੀ ਨੇ ਦੱਸਿਆ ਕਿ ਇੰਡੀਆ 'ਚ ਆਨਲਾਈਨ ਮੋਬਾਈਲ ਰੀਚਾਰਜ ਦੀ ਕਾਫੀ ਡਿਮਾਂਡ ਹੈ। ਇਕ ਵਾਰ ਤਾਂ ਕਸਟਮਰ ਨੇ 25 ਰੁਪਏ ਦਾ ਮੋਬਾਈਲ ਰੀਚਾਰਜ ਤੱਕ ਕਰਵਾਇਆ। ਉਥੇ ਹੀ ਆਨਲਾਈਨ ਸ਼ਾਪਿੰਗ 'ਚ ਲੜਕੀਆਂ ਲੜਕਿਆਂ ਦੇ ਮੁਕਾਬਲੇ ਕਾਫੀ ਘੱਟ ਸ਼ਾਪਿੰਗ ਕਰਦੀਆਂ ਹਨ। ਆਨਲਾਈਨ ਸ਼ਾਪਿੰਗ 'ਚ ਲੜਕੇ ਜ਼ਿਆਦਾ ਰੁਝਾਨ ਦਿਖਾ ਰਹੇ ਹਨ।
ਵਿਆਹ ਦੀ ਗੱਲ ਹੋਵੇ ਤਾਂ ਸਭ ਦੀ ਪਸੰਦ ਟ੍ਰੈਡੀਸ਼ਨਲ ਡਰੈੱਸ : ਰੂਪਮ
NEXT STORY