ਜੈਕਲੀਨ ਦਾ ਫਿਲਮੀ ਕਰੀਅਰ ਪੂਰੀ ਤਰ੍ਹਾਂ ਚਮਕ ਨਹੀਂ ਸਕਿਆ ਪਰ ਉਸ ਨੇ ਕਈ ਫਿਲਮਾਂ ਵਿਚ ਆਪਣੀ ਅਦਾਕਾਰੀ ਦੇ ਜਲਵੇ ਦਿਖਾਏ ਹਨ। ਉਸਨੇ ਕਈ ਫਿਲਮਾਂ ਵਿਚ ਦਮਦਾਰ ਰੋਲ ਨਿਭਾਏ, ਜਿਸ ਕਰਕੇ ਉਹ ਚਰਚਾ ਵਿਚ ਬਣੀ ਰਹਿੰਦੀ ਹੈ।
ਪਿਛਲੇ ਦਿਨੀਂ ਆਪਣੀ ਇਕ ਅੰਤਰਰਰਾਸ਼ਟਰੀ ਫਿਲਮ ਦੀ ਸ਼ੂਟਿੰਗ ਦੇ ਸਿਲਸਿਲੇ 'ਚ ਜੈਕਲੀਨ ਫਰਨਾਂਡੀਜ਼ ਕੈਨੇਡਾ ਦੇ ਓਟਾਵਾ ਸ਼ਹਿਰ 'ਚ ਸੀ ਪਰ ਸ਼ਹਿਰ 'ਚ ਹੋਈ ਗੋਲੀਬਾਰੀ ਦੀ ਇਕ ਘਟਨਾ ਕਾਰਨ ਉਹ ਦੋ ਦਿਨਾਂ ਤਕ ਆਪਣੇ ਹੋਟਲ 'ਚ ਹੀ ਕੈਦ ਹੋ ਕੇ ਰਹਿ ਗਈ।
ਦਰਅਸਲ ਜਿਸ ਹੋਟਲ 'ਚ ਜੈਕਲੀਨ ਰੁਕੀ ਸੀ ਉਹ ਪਾਰਲੀਆਮੈਂਟ ਹਿੱਲ ਤੋਂ ਲੈ ਕੇ ਸਿਰਫ 30 ਮਿੰਟ ਦੇ ਸਫਰ ਦੀ ਦੂਰੀ 'ਤੇ ਸੀ। ਜਿਥੇ 22 ਅਕਤੂਬਰ ਨੂੰ ਇਹ ਗੋਲੀਬਾਰੀ ਦੀ ਘਟਨਾ ਹੋਈ। ਜਿਥੇ ਸ਼ਹਿਰ ਦੇ ਕਈ ਹਿੱਸਿਆਂ 'ਚ ਕਰਫਿਊ 11 ਘੰਟਿਆਂ ਬਾਅਦ ਹਟਾ ਲਿਆ ਉਥੇ ਜੈਕਲੀਨ ਦੇ ਹੋਟਲ ਵਾਲੇ ਇਲਾਕੇ 'ਚ ਇਹ ਦੋ ਦਿਨ ਤਕ ਲੱਗਾ ਰਿਹਾ, ਜਿਸ ਕਰਕੇ ਜੈਕਲੀਨ ਅਤੇ ਫਿਲਮ ਦੇ ਹੋਰ ਮੈਂਬਰ ਹੋਟਲ ਤੋਂ ਬਾਹਰ ਨਿਕਲ ਨਹੀਂ ਸਕੇ।
ਇਸ ਘਟਨਾ ਨੂੰ ਯਾਦ ਕਰਦਿਆਂ ਜੈਕਲੀਨ ਕਹਿੰਦੀ ਹੈ ਅਸੀਂ ਬਸ ਸ਼ੂਟਿੰਗ ਸ਼ੁਰੂ ਕਰਨ ਵਾਲੇ ਸੀ ਜਦੋਂ ਸਾਨੂੰ ਦੱਸਿਆ ਗਿਆ ਕਿ ਤੁਸੀਂ ਹੋਟਲ ਤੋਂ ਬਾਹਰ ਨਹੀਂ ਜਾ ਸਕਦੇ ਕਿਉਂਕਿ ਸ਼ਹਿਰ 'ਚ ਗੋਲੀਬਾਰੀ ਹੋ ਰਹੀ ਹੈ।
ਹੋਟਲ ਦੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਗਏ ਤਾਂ ਕਿ ਕੋਈ ਬਾਹਰ ਨਾ ਜਾ ਸਕੇ। ਅਸੀਂ ਦੋ ਦਿਨਾਂ ਤਕ ਹੋਟਲ 'ਚ ਹੀ ਇਕ ਤਰ੍ਹਾਂ ਨਾਲ ਕੈਦ ਰਹੇ ਅਤੇ ਟੀ. ਵੀ. 'ਤੇ ਖਬਰਾਂ ਦੇਖ ਕੇ ਹਾਲਾਤ ਦਾ ਜਾਇਜ਼ਾ ਲੈਂਦੇ ਰਹੇ।
ਅਰਸ਼ਦ ਦੀਆਂ '13 ਪਤਨੀਆਂ'
NEXT STORY