ਬ੍ਰਹਮਾਕੁਮਾਰੀ ਰਾਜ ਦੀਦੀ ਦਾ ਜਨਮ ਪਾਕਿਸਤਾਨ 'ਚ ਪੰਜਾ ਸਾਹਿਬ 'ਚ ਹੋਇਆ ਸੀ। ਉਨ੍ਹਾਂ ਦੀ ਸਿੱਖਿਆ-ਦੀਕਸ਼ਾ ਜੈਪੁਰ ਵਿਚ ਹੋਈ। ਜਦੋਂ ਉਨ੍ਹਾਂ ਦਾ ਸੰਪਰਕ ਵਿਦਿਆਲਯ ਨਾਲ ਹੋਇਆ ਤਾਂ ਇਸ ਦੇ ਪ੍ਰਤੀ ਕਈ ਭਰਮ ਪੈਦਾ ਹੋਏ। ਵਿਦਿਆਲਯ ਪ੍ਰਤੀ ਨਾਂਹਪੱਖੀ ਸੋਚ ਰਾਜ ਦੀ ਵੀ ਸੀ ਪਰ ਜਦੋਂ ਸਿਰਫ 19 ਸਾਲਾਂ ਦੀ ਉਮਰ 'ਚ ਉਹ ਵਿਦਿਆਲਯ ਦੇ ਸੰਪਰਕ ਵਿਚ ਆਏ ਤਾਂ ਗਿਆਨ ਦਾ ਭੰਡਾਰ ਮਿਲਿਆ ਅਤੇ ਅੱਜ ਪ੍ਰਜਾਪਿਤਾ ਬ੍ਰਹਮਾਕੁਮਾਰੀ ਵਿਦਿਆਲਯ, ਲੁਧਿਆਣਾ 'ਚ ਲੋਕਾਂ ਦੇ ਜੀਵਨ ਨੂੰ ਰੋਸ਼ਨੀ ਦੇ ਰਹੇ ਹਨ।
ਮਾਂ ਨੇ ਕੀਤਾ ਉਤਸ਼ਾਹਿਤ
ਰਾਜ ਦੀਦੀ ਦੀ ਮਾਂ ਭਗਵਾਨ ਦੇਵੀ ਗੋਗੀਆ ਨੇ ਹੀ ਉਨ੍ਹਾਂ ਨੂੰ ਵਿਦਿਆਲਯ ਜਾਣ ਲਈ ਉਤਸ਼ਾਹਿਤ ਕੀਤਾ। ਉਹ ਆਪਣੇ ਘਰ ਕੋਲ ਸਥਿਤ ਬ੍ਰਹਮਾਕੁਮਾਰੀ ਦੇ ਆਸ਼ਰਮ 'ਚ ਰੋਜ਼ ਜਾਂਦੀ ਸੀ, ਜੋ ਕਿ ਇਸ ਧਰਮ ਨਾਲ ਬਹੁਤ ਜ਼ਿਆਦਾ ਲਗਾਅ ਰੱਖਦੀ ਸੀ। ਉਨ੍ਹਾਂ ਦੇ ਕਹਿਣ 'ਤੇ ਰਾਜ ਦੀਦੀ ਨੇ ਵਿਦਿਆਲਯ ਨਾਲ ਸੰਪਰਕ ਕੀਤਾ। ਸੱਤ ਦਿਨਾ ਦਾ ਮੈਡੀਟੇਸ਼ਨ ਕੋਰਸ ਕੀਤਾ, ਜਿਸ ਵਿਚ ਪਹਿਲਾ ਪਾਠ ਇਹ ਪੜ੍ਹਾਇਆ ਗਿਆ ਕਿ ਇਨਸਾਨ ਇਕ ਚੇਤਨ ਸ਼ਕਤੀ ਹੈ, ਆਤਮਾ ਹੈ ਅਤੇ ਸਰੀਰ ਦਾ ਕੰਟਰਲੋਰ ਹੈ। ਇਸ ਸਰੀਰ ਨੂੰ ਅਸੀਂ ਮੋਟਰ ਵਾਂਗ ਚਲਾਉਂਦੇ ਹਾਂ। ਇਸ ਸਰੀਰ ਨੂੰ ਭਾਵੇਂ ਚੰਗੇ ਕੰਮਾਂ 'ਚ ਇਸਤੇਮਾਲ ਕਰੋ, ਭਾਵੇਂ ਬੁਰੇ ਕੰਮਾਂ 'ਚ ਸ਼ਾਮਲ ਕਰ ਲਓ। ਇਨਸਾਨ ਨੂੰ ਇਹ ਸਰੀਰ ਇਕ ਨਾ ਇਕ ਦਿਨ ਛੱਡਣਾ ਹੀ ਪਵੇਗਾ।
ਸਿਰਫ ਆਤਮਾ ਹੀ ਹੈ, ਜੋ ਕਦੇ ਨਹੀਂ ਮਰਦੀ। ਸਾਰੀਆਂ ਸਮੱਸਿਆਵਾਂ ਦੀ ਸ਼ੁਰੂਆਤ ਇਸੇ ਧਾਰਨਾ ਤੋਂ ਹੀ ਹੁੰਦੀ ਹੈ ਕਿ ਜਦੋਂ ਇਨ੍ਹਾਂ ਗੱਲਾਂ ਨੂੰ ਦਿਲੋਂ ਮਹਿਸੂਸ ਕੀਤਾ ਤਾਂ ਜੀਵਨ ਸੁਖੀ ਅਤੇ ਪਿਆਰ ਨਾਲ ਸੰਪੂਰਨ ਲੱਗਣ ਲੱਗਾ। ਮਨ 'ਚ ਇਹੋ ਵਿਚਾਰ ਆਉਣ ਲੱਗੇ ਕਿ ਆਤਮਾ ਦਾ ਗੁਣ ਸ਼ਾਂਤ ਸਰੂਪ ਹੈ। ਜੇਕਰ ਸਾਰੇ ਸੰਸਾਰ ਦੇ ਲੋਕ ਇਨ੍ਹਾਂ ਵਿਚਾਰਾਂ ਦੇ ਧਾਰਨੀ ਹੋ ਜਾਣ ਤਾਂ ਧਰਤੀ 'ਤੇ ਹੀ ਸਵਰਗ ਬਣ ਜਾਵੇ।
ਭਗਵਾਨ ਨਿਰਾਕਾਰ ਅਤੇ ਜੋਤੀਸਵਰੂਪ ਹੈ..
ਸਾਰੇ ਧਰਮ ਗੁਰੂਆਂ ਨੇ ਪ੍ਰਤੱਖ ਅਤੇ ਅਪ੍ਰਤੱਖ ਤੌਰ 'ਤੇ ਭਗਵਾਨ ਨੂੰ ਨਿਰਾਕਾਰ ਅਤੇ ਜੋਤੀਸਵਰੂਪ ਮੰਨਿਆ ਹੈ। ਭਗਵਾਨ ਗੁਣਾਂ ਦਾ ਸਾਗਰ ਹੈ। ਮਹਿਮਾ ਕਿਸੇ ਸਰੀਰ ਵਾਲੇ ਦੀ ਨਹੀਂ ਹੋ ਸਕਦੀ, ਨਾ ਹੀ ਕਿਸੇ ਧਰਮ ਗੁਰੂ ਦੀ ਹੋ ਸਕਦੀ ਹੈ। ਕੋਈ ਓਸ਼ਨ ਆਫ ਲਵ ਅਤੇ ਓਸ਼ਨ ਆਫ ਬਿਲਸ ਨਹੀਂ ਹੋ ਸਕਦਾ। ਈਸ਼ਵਰ ਦੇ ਗੁਣਾਂ ਨੂੰ ਜੀਵਨ 'ਚ ਧਾਰਨ ਕਰਨਾ ਹੀ ਈਸ਼ਵਰ ਨਾਲ ਸੱਚਾ ਪਿਆਰ ਹੈ। ਦੀਦੀ ਕਹਿੰਦੇ ਹਨ ਕਿ ਉਨ੍ਹਾਂ ਦੀ ਵਿਦਿਆਲਯ ਪ੍ਰਤੀ ਭਾਵਨਾ ਸ੍ਰੇਸ਼ਠ ਹੋ ਗਈ ਅਤੇ ਉਹ ਹੋਰਨਾਂ ਲੋਕਾਂ ਨੂੰ ਵੀ ਜੀਵਨ ਦੀ ਰੋਸ਼ਨੀ ਦਿਖਾਉਣ ਲੱਗੀ।
ਸਰੀਰ ਬੁੱਢਾ ਹੋ ਗਿਆ ਪਰ ਆਤਮਾ ਪਹਿਲਾਂ ਵਰਗੀ ਹੀ
19 ਸਾਲ ਦੀ ਉਮਰ 'ਚ ਉਹ ਵਿਦਿਆਲਯ 'ਚ ਆਈ ਸੀ। ਹੁਣ ਸੇਵਾਵਾਂ ਦਿੰਦੇ ਹੋਏ 74 ਸਾਲ ਬੀਤ ਗਏ ਹਨ। ਸਰੀਰ ਬੇਸ਼ੱਕ ਬੁੱਢਾ ਹੋ ਗਿਆ ਹੈ ਪਰ ਆਤਮਾ ਪਹਿਲਾਂ ਵਾਂਗ ਹੀ ਹੈ। ਉਹ ਆਗਰਾ, ਭੋਪਾਲ, ਚੇਨਈ 'ਚ ਵੀ ਵਿਦਿਆਲਯ 'ਚ ਆਪਣੀਆਂ ਸੇਵਾਵਾਂ ਦੇ ਚੁੱਕੇ ਹਨ।
ਕਈ ਘਰ ਵਸਾਏ ਹਨ ਤਾਂ ਕਈ ਹੋਏ ਹਨ ਤਣਾਅ ਮੁਕਤ..
ਦੀਦੀ ਨੇ ਦੱਸਿਆ ਕਿ ਉਹ ਪ੍ਰਜਾਪਿਤਾ ਬ੍ਰਹਮਾਕੁਮਾਰੀ ਵਿਦਿਆਲਯ 'ਚ ਆ ਕੇ ਕਈ ਲੋਕਾਂ ਦੇ ਜੀਵਨ ਵਿਚ ਤਬਦੀਲੀ ਲਿਆ ਚੁੱਕੀ ਹੈ।
ਹਜ਼ਾਰਾਂ ਲੋਕਾਂ ਦੇ ਜੀਵਨ ਨੂੰ ਬਦਲਿਆ ਹੈ ਪਰ ਅੱਜ ਵੀ ਜ਼ਿਆਦਾਤਰ ਲੋਕ ਅਜਿਹੇ ਮੌਕਿਆਂ ਨੂੰ ਗੁਆ ਕੇ ਮਾਇਆ ਦੀ ਦਲਦਲ ਵਿਚ ਫਸ ਕੇ ਕਿਸਮਤ ਨੂੰ ਬਦਕਿਸਮਤੀ ਵਿਚ ਬਦਲਦੇ ਜਾ ਰਹੇ ਹਨ।
ਆਤਮਾ ਦੇ ਸਰੂਪ ਨੂੰ ਪਛਾਣੋਂ
ਆਪਣੀਆਂ ਅੰਦਰੂਨੀ ਸ਼ਕਤੀਆਂ 'ਚ ਵਾਧਾ ਕਰਕੇ ਸੰਸਾਰ 'ਚ ਸੁਖੀ ਜੀਵਨ ਬਤੀਤ ਕਰੋ। ਇਨਸਾਨ 'ਤੇ ਪੰਜ ਵਿਕਾਰ¸ਕਾਮ, ਕ੍ਰੋਧ, ਮੋਹ, ਮਾਇਆ ਤੇ ਹੰਕਾਰ ਜਦੋਂ ਹਾਵੀ ਹੋਣ ਲੱਗਦੇ ਹਨ ਤਾਂ ਅੰਦਰੂਨੀ ਅਸ਼ਾਂਤੀ ਵਧਦੀ ਹੈ। ਸਮਾਜ 'ਚ ਅਪਰਾਧ ਵਧਦਾ ਹੈ, ਰਿਸ਼ਤਿਆਂ 'ਚ ਕੜਵਾਹਟ ਆਉਂਦੀ ਹੈ, ਸਹਿਣਸ਼ੀਲਤਾ 'ਚ ਕਮੀ ਆਉਂਦੀ ਹੈ ਅਤੇ ਪਰਮ ਸ਼ਕਤੀ ਦੀ ਘਾਟ ਨਾਂਹਪੱਖੀ ਸੋਚ ਪੈਦਾ ਕਰਨ ਲੱਗਦੀ ਹੈ। ਇਨਸਾਨ ਇਨ੍ਹਾਂ ਚੀਜ਼ਾਂ ਨੂੰ ਜਾਣਦਾ ਹੋਇਆ ਵੀ ਇਨ੍ਹਾਂ ਨੂੰ ਆਪਣੇ ਜੀਵਨ ਤੋਂ ਪਰ੍ਹੇ ਨਹੀਂ ਕਰ ਸਕਿਆ, ਜਿਸਦਾ ਕਾਰਨ ਇਨ੍ਹਾਂ ਵਿਕਾਰਾਂ ਦਾ ਸਹੀ ਗਿਆਨ ਅਤੇ ਇਨ੍ਹਾਂ ਨੂੰ ਦੂਰ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਨਾ ਹੋਣਾ ਹੈ। ਵਿਦਿਆਲਯ ਵਿਚ ਜੀਵਨ ਨੂੰ ਪ੍ਰਕਾਸ਼ਮਈ ਬਣਾਉਣ ਲਈ ਕੋਰਸ ਵੀ ਕਰਵਾਏ ਜਾਂਦੇ ਹਨ। ਮਾਤਾ-ਪਿਤਾ ਅਤੇ ਬੱਚਿਆਂ ਦੇ ਰਿਸ਼ਤਿਆਂ ਨੂੰ ਮਜ਼ਬੂਤ ਬਣਾਉਂਦੇ ਹਨ। ਸਕੂਲਾਂ 'ਚ ਜਾ ਕੇ ਬੱਚਿਆਂ ਨੂੰ ਟੱਚ ਦਿ ਲਾਈਟ ਕੋਰਸ ਦਾ ਪਾਠ ਪੜ੍ਹਾਇਆ ਜਾਂਦਾ ਹੈ।
ਮੈਡੀਟੇਸ਼ਨ ਕਈ ਬੀਮਾਰੀਆਂ ਨੂੰ ਜੜ੍ਹੋਂ ਖਤਮ ਕਰਦੀ ਹੈ
ਦੀਦੀ ਕਹਿੰਦੇ ਹਨ ਕਿ ਉਨ੍ਹਾਂ ਦੇ ਵਿਦਿਆਲਯ 'ਚ ਮੈਡੀਟੇਸ਼ਨ ਦਾ ਕੋਰਸ ਵੀ ਕਰਵਾਇਆ ਜਾਂਦਾ ਹੈ। ਵਿਦਿਆਲਯ 'ਚ ਸਾਰੇ ਕੋਰਸ ਮੁਫਤ ਹੁੰਦੇ ਹਨ। ਮੈਡੀਟੇਸ਼ਨ ਦੇ ਜ਼ਰੀਏ ਲੋਕ ਖ਼ੁਦ ਨੂੰ ਬੀਮਾਰੀਆਂ ਤੋਂ ਪਰ੍ਹੇ ਰੱਖ ਸਕਦੇ ਹਨ। ਇਹੋ ਨਹੀਂ, ਬੱਚਿਆਂ 'ਚ ਵੀ ਇਹ ਆਦਤਾਂ ਪੈਦਾ ਕਰਨ ਲਈ ਸ਼ਾਰਟ ਟਰਮ ਕੋਰਸਿਜ਼ ਚਲਾਏ ਜਾਂਦੇ ਹਨ। ਦੀਦੀ ਕਹਿੰਦੇ ਹਨ ਕਿ ਇੱਥੇ ਲੋਕ ਆਪਣੀਆਂ ਕਈ ਸਮੱਸਿਆਵਾਂ ਲੈ ਕੇ ਆਉਂਦੇ ਹਨ ਅਤੇ ਜਦੋਂ ਸਾਰੀਆਂ ਸਮੱਸਿਆਵਾਂ ਨਾਲ ਨਜਿੱਠਣ ਦਾ ਸਹੀ ਤਰੀਕਾ ਸਿੱਖ ਜਾਂਦੇ ਹਨ, ਤਾਂ ਉਹ ਸਮਾਜ ਅਤੇ ਇਸ ਦੁਨੀਆ ਨੂੰ ਹੀ ਜਿੱਤ ਲੈਂਦੇ ਹਨ।
ਔਰਤਾਂ ਦਾ ਖ਼ੁਦ ਅੰਦਰੂਨੀ ਤੌਰ 'ਤੇ ਮਜ਼ਬੂਤ ਹੋਣਾ ਜ਼ਰੂਰੀ...
ਔਰਤਾਂ ਨੂੰ ਸੰਦੇਸ਼ ਦਿੰਦੇ ਹੋਏ ਦੀਦੀ ਕਹਿੰਦੇ ਹਨ ਕਿ ਔਰਤਾਂ ਸਾਹਮਣੇ ਕਈ ਸਮੱਸਿਆਵਾਂ ਆ ਰਹੀਆਂ ਹਨ। ਉਨ੍ਹਾਂ ਨੂੰ ਅੰਦਰੂਨੀ ਤੌਰ 'ਤੇ ਮਜ਼ਬੂਤ ਹੋਣ ਦੀ ਲੋੜ ਹੈ। ਆਧੁਨਿਕਤਾ ਦੇ ਦੌਰ 'ਚ ਭੌਤਿਕ ਇੱਛਾਵਾਂ ਪ੍ਰਤੀ ਇੱਛਾਵਾਨ ਹੋ ਕੇ ਚੱਲਣ ਦੀ ਬਜਾਏ ਥੋੜ੍ਹਾ ਸਧਾਰਨ ਹੋ ਕੇ ਚੱਲਣਾ ਹੀ ਉਨ੍ਹਾਂ ਦੀ ਸੁਰੱਖਿਆ ਦਾ ਮੁੱਖ ਸਾਧਨ ਹੈ। ਖ਼ੁਦ ਨੂੰ ਭਾਰਤੀ ਸੱਭਿਅਤਾ ਅਨੁਸਾਰ ਹੀ ਰੱਖੋ।
ਭਲੇ ਥਾਣੇਦਾਰ ਦਾ ਦਬਕਾ
NEXT STORY