ਮੁੰਬਈ- ਬਾਲੀਵੁੱਡ ਦੀ ਨਵੀਂ ਅਭਿਨੇਤਰੀ ਸੋਨਮ ਕਪੂਰ ਸਿਲਵਰ ਸਕ੍ਰੀਨ 'ਤੇ ਕਿੰਗ ਖਾਨ ਯਾਨੀ ਕਿ ਸ਼ਾਹਰੁਖ ਖਾਨ ਨਾਲ ਰੋਮਾਂਸ ਕਰਦੀ ਨਜ਼ਰ ਆ ਸਕਦੀ ਹੈ। ਬਾਲੀਵੁੱਡ ਨਿਰਦੇਸ਼ਕ ਰਾਹੁਲ ਢੋਲਕਿਆ ਸ਼ਾਹਰੁਖ ਖਾਨ ਨੂੰ ਲੈ ਕੇ 'ਰਈਸ' ਨਾਂ ਦੀ ਫਿਲਮ ਦਾ ਨਿਰਦੇਸ਼ਨ ਕਰਨ ਜਾ ਰਹੇ ਹਨ। ਇਸ ਫਿਲਮ ਦਾ ਨਿਰਮਾਣ ਸ਼ਾਹਰੁਖ ਦੇ ਕਰੀਬੀ ਮੰਨੇ ਜਾਣ ਵਾਲੇ ਰਿਤੇਸ਼ ਸਿੱਧਵਾਨੀ ਅਤੇ ਫਰਹਾਨ ਅਖਤਰ ਆਪਣੇ ਬੈਨਰ ਐਕਸਲ ਇੰਟਰਟੇਨਮੈਂਟ ਦੇ ਹੇਠਾ ਕਰ ਰਹੇ ਸਨ। ਇਸ ਫਿਲਮ 'ਚ ਸ਼ਾਹਰੁਖ ਨਾਲ ਫਰਹਾਨ ਅਖਤਰ ਵੀ ਕੰਮ ਕਰਨ ਵਾਲੇ ਸਨ ਪਰ ਗੱਲ ਨਹੀਂ ਬਣ ਸਕੀ ਸੀ।
ਸੋਨਮ ਕਪੂਰ ਨੇ ਬਾਲੀਵੁੱਡ ਦੇ ਤਿੰਨਾਂ ਖਾਨਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਰ ਕੀਤੀ ਸੀ। ਲੱਗਦਾ ਹੈ ਉਸ ਦੀ ਇਹ ਇੱਛਾ ਕੁਝ ਹੱਦ ਤੱਕ ਪੂਰੀ ਹੋਣ ਜਾ ਰਹੀ ਹੈ। ਸੋਨਮ ਕਪੂਰ ਇਨ੍ਹੀਂ ਦਿਨੀਂ ਸਲਮਾਨ ਖਾਨ ਨਾਲ ਫਿਲਮ 'ਪ੍ਰੇਮ ਰਤਨ ਪਾਯੋ' 'ਚ ਕੰਮ ਕਰ ਰਹੀ ਹੈ। ਚਰਚਾ ਹੈ ਕਿ ਫਿਲਮ 'ਰਈਸ' 'ਚ ਸੋਨਮ ਕਪੂਰ ਨੂੰ ਸ਼ਾਹਰੁਖ ਖਾਨ ਨਾਲ ਕਾਸਟ ਕੀਤਾ ਗਿਆ ਹੈ। ਇਸ ਫਿਲਮ 'ਚ ਸ਼ਾਹਰੁਖ ਇਕ ਮਾਫੀਆ ਗੈਂਗ ਦੇ ਸਰਗਨਾ ਦਾ ਕਿਰਦਾਰ ਅਦਾ ਕਰ ਰਹੇ ਹਨ। ਹੁਣ ਸੋਨਮ ਦੀ ਸਿਰਫ ਆਮਿਰ ਖਾਨ ਦੇ ਨਾਲ ਕੰਮ ਕਰਨ ਦਾ ਇੱਛਾ ਪੂਰੀ ਹੋਣੀ ਬਾਕੀ ਹੈ।
ਅੱਜ ਹੋਵੇਗਾ 'ਪੀਕੇ' ਦਾ ਪਹਿਲਾ ਗੀਤ ਲਾਂਚ
NEXT STORY