ਨਵੀਂ ਦਿੱਲੀ- ਸਾਫਟਵੇਅਰ ਦਿੱਗਜ਼ ਮਾਈਕਰੋਸਾਫਟ 11 ਨਵੰਬਰ ਨੂੰ ਆਪਣੇ ਨਾਮ ਵਾਲਾ ਪਹਿਲਾ ਲੂਮਿਆ ਸਮਾਰਟਫੋਨ ਲਾਂਚ ਕਰਨ ਜਾ ਰਹੀ ਹੈ। ਅਫਵਾਹਾਂ ਦੇ ਅਨੁਮਾਨ ਮੰਨਿਆ ਜਾ ਰਿਹਾ ਹੈ ਕਿ 11 ਤਾਰੀਖ ਨੂੰ ਲਾਂਚ ਹੋਣ ਵਾਲਾ ਮਾਈਕਰੋਸਾਫਟ ਬ੍ਰਾਂਡਿੰਗ ਪਹਿਲਾ ਲੂਮਿਆ 525 ਹੋਵੇਗਾ। ਉਥੇ ਦੂਜੇ ਪਾਸੇ ਮਾਈਕਰੋਸਾਫਟ ਦੇ ਹੋਰ ਸਮਾਰਟਫੋਨ (ਫੈਬਲੇਟ ਡਿਵਾਈਸ) ਦੀਆਂ ਖਬਰਾਂ ਵੀ ਆਉਣੀਆਂ ਤੇਜ਼ ਹੋ ਗਈਆਂ ਹਨ।
ਜੀ.ਐਸ.ਐਮ. ਏਰੀਨਾ ਵਲੋਂ ਇਕ ਤਸਵੀਰ ਅਪਲੋਡ ਕੀਤੀ ਗਈ ਹੈ, ਜਿਸ 'ਚ ਮਾਈਕਰੋਸਾਫਟ ਦੇ ਨਵੇਂ ਫੈਬਲੇਟ ਸਮਾਰਟਫੋਨ ਨੂੰ ਦਿਖਾਇਆ ਗਿਆ ਹੈ। ਰਿਪੋਰਟ ਅਨੁਸਾਰ ਕਿਹਾ ਗਿਆ ਹੈ ਕਿ ਇਹ ਲੂਮਿਆ 1520 ਦੀ ਤਰ੍ਹਾਂ 6 ਇੰਚ ਦਾ ਡਿਵਾਈਸ ਹੋ ਸਕਦਾ ਹੈ। ਲੀਕ ਤਸਵੀਰ 'ਚ ਇਸ ਨਵੇਂ ਲੂਮਿਆ ਨੂੰ 1330 ਦਾ ਨਾਮ ਦਿੱਤਾ ਗਿਆ ਹੈ। ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਨੋਕਿਆ ਦਾ ਲੂਮਿਆ 1320 ਫੈਬਲੇਟ ਸਮਾਰਟਫੋਨ ਬਾਜ਼ਾਰ 'ਚ ਉਪਲੱਬਧ ਹੈ ਅਤੇ ਇਹ ਉਸ ਦਾ ਅਪਡੇਟ ਵਰਜ਼ਨ ਹੋ ਸਕਦਾ ਹੈ। ਮੰਗਲਵਾਰ ਨੂੰ ਲਾਂਚ ਹੋਣ ਵਾਲੇ ਲੂਮਿਆ 535 ਦੇ ਬਾਰੇ 'ਚ ਤਾਂ ਬਹੁਤ ਸਾਰੀਆਂ ਤਸਵੀਰਾਂ ਦੇਖੀਆਂ ਜਾ ਚੁੱਕੀਆਂ ਹਨ ਇਸ ਦੇ ਇਲਾਵਾ ਇਸ ਦੇ ਫੀਚਰ ਵੀ ਲੀਕ ਹੋਏ ਹਨ, ਜਿਨ੍ਹਾਂ ਨੂੰ ਅਫਵਾਹ ਦੇ ਤੌਰ 'ਤੇ ਮੰਨਿਆ ਜਾ ਰਿਹਾ ਹੈ ਪਰ ਇਹ ਪਹਿਲਾ ਮੌਕਾ ਹੈ ਜਦੋਂ ਲੂਮਿਆ 1330 ਦੀਆਂ ਖਬਰਾਂ ਆਈਆਂ ਹਨ ਅਤੇ ਕਿਹਾ ਜਾ ਸਕਦਾ ਹੈ ਕਿ ਆਉਣ ਵਾਲੇ ਸਮੇਂ 'ਚ ਇਸ ਬਾਰੇ 'ਚ ਹੋਰ ਅਪਡੇਟ ਮਿਲਣ ਦੀ ਸੰਭਾਵਨਾ ਹੈ।
ਸੋਨਾ ਖਰੀਦਣ ਵਾਲੇ ਜ਼ਰਾ ਸਾਵਧਾਨ ਰਹਿਣ ਕਿਉਂਕਿ...
NEXT STORY